ਭਾਰਤ ਨਾਲ ਜੰਗ ਵਿਚਾਲੇ ਬਲੋਚਿਸਤਾਨ ਵੱਲੋਂ PAK ਫੌਜ ‘ਤੇ ਹਮਲਾ
ਪਾਕਿਸਤਾਨ ਚਾਰੇ ਪਾਸਿਓਂ ਮੁਸ਼ਕਲਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਿੱਥੇ ਭਾਰਤ ਨੇ ਫੌਜੀ ਮੋਰਚੇ &lsquoਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ, ਉੱਥੇ ਹੀ ਪਾਕਿਸਤਾਨ ਦੇ ਅੰਦਰ ਬਲੋਚਿਸਤਾਨ ਵਿੱਚ ਬਾਗੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ &lsquoਤੇ ਵੱਡਾ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਰਣਨੀਤਕ ਤੌਰ &lsquoਤੇ ਮਹੱਤਵਪੂਰਨ ਗੈਸ ਪਾਈਪਲਾਈਨ ਨੂੰ ਵੀ ਉਡਾ ਦਿੱਤਾ ਗਿਆ ਹੈ।
ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਬਲੋਚਿਸਤਾਨ ਦੇ ਕੀਚ, ਮਸਤੁੰਗ ਅਤੇ ਕਾਚੀ ਇਲਾਕਿਆਂ ਵਿੱਚ ਪਾਕਿਸਤਾਨੀ ਫੌਜ ਅਤੇ ਇਸ ਦੇ ਸਹਿਯੋਗੀਆਂ &lsquoਤੇ ਛੇ ਵੱਖ-ਵੱਖ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿੱਚ ਰਿਮੋਟ ਕੰਟਰੋਲਡ ਬੰਬਾਂ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਜਮਰਾਨ ਇਲਾਕੇ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਪਾਕਿਸਤਾਨੀ ਫੌਜ ਦਾ ਜਵਾਨ ਮਾਰਿਆ ਗਿਆ। ਇਸ ਦੇ ਨਾਲ ਹੀ, ਕਈ ਚੌਕੀਆਂ &lsquoਤੇ ਹਥਿਆਰਬੰਦ ਹਮਲਿਆਂ ਵਿੱਚ ਫੌਜ ਨੂੰ ਜਾਨ-ਮਾਲ ਦਾ ਨੁਕਸਾਨ ਵੀ ਹੋਇਆ।