image caption:

''ਜੇਕਰ ਭਾਰਤ ਹਮਲੇ ਰੋਕਦਾ ਹੈ ਤਾਂ ਅਸੀਂ ਜੰਗ ਤੋਂ ਪਿੱਛੇ ਹਟਣ ਲਈ ਤਿਆਰ ਹਾਂ''

ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਤਣਾਅ ਘਟਾਉਣ ਲਈ ਨਰਮ ਰੁਖ ਦਿਖਾਉਂਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਆਪਣੇ ਹਮਲੇ ਰੋਕਦਾ ਹੈ, ਤਾਂ ਪਾਕਿਸਤਾਨ ਵੀ ਜੰਗ ਤੋਂ ਪਿੱਛੇ ਹਟਣ ਲਈ ਤਿਆਰ ਹੈ। ਡਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਾਰਤ ਵੱਲੋਂ ਕੋਈ ਨਵਾਂ ਹਮਲਾ ਕੀਤਾ ਜਾਂਦਾ ਹੈ, ਤਾਂ ਪਾਕਿਸਤਾਨ ਵੱਲੋਂ ਜ਼ਰੂਰੀ ਜਵਾਬ ਦਿੱਤਾ ਜਾਵੇਗਾ। "ਅਸੀਂ ਜਵਾਬ ਦਿੱਤਾ ਕਿਉਂਕਿ ਸਾਡਾ ਸਬਰ ਖਤਮ ਹੋ ਗਿਆ ਸੀ। ਜੇਕਰ ਭਾਰਤ ਇੱਥੇ ਰੁਕਦਾ ਹੈ, ਤਾਂ ਅਸੀਂ ਵੀ ਰੁਕਣ ਬਾਰੇ ਵਿਚਾਰ ਕਰ ਸਕਦੇ ਹਾਂ," ਡਾਰ ਨੇ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ।  ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਹੋਈ, ਜਿਸ ਵਿੱਚ 26 ਨਿਰਦੋਸ਼ ਲੋਕ ਮਾਰੇ ਗਏ ਸਨ।