ਧਮਾਕਿਆਂ ਮਗਰੋਂ High Alert ‘ਤੇ ਜਲੰਧਰ, DC ਨੇ ਲੋਕਾਂ ਨੂੰ ਕੀਤੀ ਵੱਡੀ ਅਪੀਲ
ਥੋੜ੍ਹੀ ਦੇਰ ਪਹਿਲਾਂ ਜਲੰਧਰ ਪੱਛਮੀ ਦੇ ਬਸਤੀ ਦਾਨਿਸ਼ਮੰਦਾ ਅਤੇ ਬਸਤੀ ਪੀਰਦਾਦ ਇਲਾਕਿਆਂ ਦੇ ਨੇੜੇ ਪਿੰਡ ਨਾਹਲਾ ਵਿੱਚ ਦੋ ਜ਼ਬਰਦਸਤ ਬੰਬ ਧਮਾਕੇ ਹੋਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਧਮਾਕਿਆਂ ਦੀ ਆਵਾਜ਼ ਸੁਣਦੇ ਹੀ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਫਤਰ ਤੋਂ ਸਿਰਫ਼ 200 ਮੀਟਰ ਦੀ ਦੂਰੀ &lsquoਤੇ ਇੱਕ ਧਮਾਕਾ ਹੋਇਆ। ਧਮਾਕਿਆਂ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਪ੍ਰਸ਼ਾਸਨ ਮੌਕੇ &lsquoਤੇ ਪਹੁੰਚ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਸਵੇਰੇ 8 ਵਜੇ ਦੇ ਕਰੀਬ ਲੋਕਾਂ ਲਈ ਇੱਕ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਜਲੰਧਰ ਸਾਰੀ ਰਾਤ ਰੈੱਡ ਅਲਰਟ &lsquoਤੇ ਸੀ। ਜ਼ਿਲ੍ਹੇ ਵਿੱਚ ਕਈ ਡਰੋਨ ਅਤੇ ਹੋਰ ਵਸਤੂਆਂ ਵੇਖੀਆਂ ਗਈਆਂ, ਜਿਨ੍ਹਾਂ ਨੂੰ ਫੌਜ ਨੇ ਬੇਅਸਰ ਕਰ ਦਿੱਤਾ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਜਿੰਨਾ ਹੋ ਸਕੇ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ।