image caption:

ਅਮਰੀਕਾ ਵਿਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਕਲੀਵਲੈਂਡ : ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਵਿਦਿਆਰਥੀਆਂ ਦੀ ਸ਼ਨਾਖਤ 20 ਸਾਲ ਦੇ ਮਾਨਵ ਪਟੇਲ ਅਤੇ 23 ਸਾਲ ਦੇ ਸੌਰਵ ਪ੍ਰਭਾਕਰ ਵਜੋਂ ਕੀਤੀ ਗਈ ਹੈ ਜੋ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਹਾਦਸਾ ਪੈਨਸਿਲਵੇਨੀਆ ਵਿਚ ਵਾਪਰਿਆ ਜਦੋਂ ਭਾਰਤੀ ਵਿਦਿਆਰਥੀਆਂ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਗੱਡੀ ਵਿਚ ਸਵਾਰ ਦੋ ਜਣਿਆਂ ਨੇ ਮੌਕੇ &rsquoਤੇ ਹੀ ਦਮ ਤੋੜ ਦਿਤਾ ਜਦਕਿ ਤੀਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੈਨਸਿਲਵੇਨੀਆ ਸਟੇਟ ਪੁਲਿਸ ਨੇ ਦੱਸਿਆ ਕਿ ਦਰੱਖਤ ਨਾਲ ਟਕਰਾਉਣ ਮਗਰੋਂ ਗੱਡੀ ਇਕ ਪੁਲ ਨਾਲ ਵੀ ਟਕਰਾਈ। ਪੁਲਿਸ ਮੁਤਾਬਕ ਗੱਡੀ ਸੌਰਵ ਪ੍ਰਭਾਕਰ ਚਲਾ ਰਿਹਾ ਸੀ ਜਦਕਿ ਮਾਨਵ ਪਟੇਲ ਪਿਛਲੀ ਸੀਟ &rsquoਤੇ ਬੈਠਾ ਸੀ।