image caption: -ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਸਿੱਖ ਕੌਮ ਦੇ ਮੌਜੂਦਾ ਤੇ ਭਵਿੱਖ ਤੇ ਅੰਦਰੂਨੀ ਤੇ ਬਾਹਰੀ ਤਾਕਤਾਂ ਦੇ ਹਮਲੇ, (4 ਫ਼ਰਵਰੀ 2017 ਨੂੰ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਹੋਏ ਸੈਮੀਨਾਰ ਵਿੱਚ ਜਥੇਦਾਰ ਮਹਿੰਦਰ ਸਿੰਘ ਵੱਲੋਂ ਪੜ੍ਹਿਆ ਗਿਆ ਪਰਚਾ)

ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਉੱਘੇ ਗੁਰਦੁਆਰਿਆਂ ਦੇ ਨਾਂ ਵੱਡੀਆਂ-ਵੱਡੀਆਂ ਜਗੀਰਾਂ ਲਵਾਉਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ, ਨਨਕਾਣਾ ਸਾਹਿਬ ਆਦਿ ਗੁਰਦੁਆਰਿਆਂ ਦੀ ਨਵ-ਉਸਾਰੀ ਕਰਵਾਈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸੰਗਮਰਮਰ ਅਤੇ ਚਾਂਦੀ-ਸੋਨੇ ਦੀ ਜੜ੍ਹਤ ਕਰਾਈ। ਏਨਾ ਕੁਝ ਕਰਵਾ ਕੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਅੰਦਰੂਨੀ ਪ੍ਰਬੰਧ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਗੁਰਦੁਆਰੇ ਨੂੰ ਰਾਜ ਪ੍ਰਬੰਧ ਹੇਠਾਂ ਲੈਣ ਦਾ ਵਿਚਾਰ ਬਣਾਇਆ, ਸਗੋਂ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੇ ਧਾਰਮਿਕ ਨੇਤਾ ਅਕਾਲੀ ਫੂਲਾ ਸਿੰਘ ਜੀ ਦਾ ਹੁਕਮ ਮੰਨ ਕੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੇ ਸਾਮ੍ਹਣੇ ਸਿਰ ਝੁਕਾਉਂਦਾ ਰਿਹਾ। ਸਿੱਖ ਰਾਜ ਸਮੇਂ ਗੁਰਦੁਆਰਿਆਂ ਦਾ ਸਤਿਕਾਰ ਕਾਇਮ ਰਿਹਾ, ਸਿੱਖ ਰਾਜ ਨੇ ਭਾਵੇਂ ਗੁਰਦੁਆਰਿਆਂ ਅਤੇ ਸੰਬੰਧਤ ਗੁਰੂ ਕੇ ਲੰਗਰਾਂ ਹਿੱਤ ਰਾਖਵੀਆਂ ਕੀਤੀਆ ਜਗੀਰਾਂ ਤੇ ਜਾਇਦਾਦਾਂ ਰਾਹੀਂ ਇਹਨਾਂ ਦੀ ਮਾਲੀ ਦਸ਼ਾ ਕਾਫ਼ੀ ਚੰਗੀ ਬਣਾ ਦਿੱਤੀ ਪਰੰਤੂ ਇਹਨਾਂ ਦਾ ਅੰਦਰੂਨੀ ਪ੍ਰਬੰਧ ਤੇ ਪਾਠ ਪੂਜਾ ਪਹਿਲਾਂ ਵਾਂਗ ਹੀ ਸੰਪ੍ਰਦਾਈ ਅਥਵਾ ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਹੱਥ ਵਿੱਚ ਹੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਮੇਂ ਗੁਰਦੁਆਰਿਆਂ ਦੇ ਅੰਦਰੂਨੀ ਪ੍ਰਬੰਧ ਤੇ ਮਰਯਾਦਾ ਵੱਲ ਖ਼ਾਸ ਧਿਆਨ ਨਹੀਂ ਦਿੱਤਾ। ਇਹੀ ਕਾਰਨ ਸੀ ਕਿ ਸਿੱਖ ਰਾਜ ਤੋਂ ਬਾਅਦ ਉਦਾਸੀ ਤੇ ਨਿਰਮਲੇ ਹਿੰਦੂ ਕੇਸਾਧਾਰੀ ਸਾਧੂ ਅੰਗਰੇਜ਼ਾਂ ਦੀ ਸ਼ਹਿ &rsquoਤੇ ਗੁਰਦੁਆਰਿਆਂ ਦੇ ਨਾਂਅ ਲੱਗੀਆਂ ਜਗੀਰਾਂ ਨੂੰ ਆਪਣੀ ਜੱਦ-ਜਾਇਦਾਦ ਸਮਝ ਕੇ ਸਿੱਖੀ ਦਾ ਭਗਵਾਂਕਰਨ, ਕਰਨ ਲਈ ਮਨਮਾਨੀਆਂ ਕਰਨ ਲੱਗ ਪਏ ਸਨ। 
ਨਿਰਮਲੇ ਤੇ ਉਦਾਸੀ ਮਹੰਤਾਂ ਨੇ ਅੰਗਰੇਜ਼ੀ ਸ਼ਹਿ &rsquoਤੇ ਜਿੱਥੇ ਗੁਰਦੁਆਰਿਆਂ ਦੇ ਨਾਂ ਲੱਗੀਆਂ ਜਗੀਰਾਂ ਨੂੰ ਆਪਣੇ ਨਿੱਜੀ ਨਾਂਵਾਂ ਤੇ ਲੁਆੳੇੁਣਾ ਸ਼ੁਰੂ ਕਰ ਦਿੱਤਾ ਓਥੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਨੇ ਸਿੱਖ ਗੁਰਧਾਮਾਂ ਤੇ ਮਾਲਕੀ ਦਾ ਹੱਕ ਜਮਾਉਣ ਤੋਂ ਬਾਅਦ ਅੰਮ੍ਰਿਤਧਾਰੀ ਸਿੱਖਾਂ ਲਈ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ। ਅੰਗਰੇਜ਼ਾਂ ਦੇ ਥਾਪੜੇ ਨੇ ਇਹਨਾਂ ਭ੍ਰਿਸ਼ਟ ਮਹੰਤਾਂ ਦੇ ਅੰਦਰ ਇੰਨੀ ਨਿਡਰਤਾ ਭਰ ਦਿੱਤੀ ਕਿ ਉਹਨਾਂ ਨੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਜਬਰਦਸਤੀ ਕ੍ਰਿਪਾਨਾਂ ਲੁਹਾਉਣੀਆਂ ਸ਼ੁਰੂ ਕਰ ਦਿੱਤੀਆਂ। ਯਾਤਰੂ ਮੁਟਿਆਰਾਂ ਨਾਲ਼ ਖੇਹ ਖਰਾਬੀ ਦਾ ਹੱਕ ਜਤਾਉਣਾ, ਗੁਰਦੁੁਆਰਿਆਂ ਦੇ ਅੰਦਰ ਨਾਚੀਆਂ ਦਾ ਨਾਚ ਕਰਾਉਣਾ ਅਤੇ ਆਪਣੀ ਸੰਤਾਨ ਨੂੰ ਆਪਣੇ ਉਤਰਾਧਿਕਾਰੀ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਅੰਮ੍ਰਿਤਸਰ ਸਰੋਵਰ ਦੁਆਲੇ ਸਾਰੀ ਪ੍ਰਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ।
(ਸ. ਗੁਰਤੇਜ ਸਿੰਘ, ਪੁਸਤਕ 'ਓੜਕ ਸੱਚ ਰਹੀ')
ਸਿੱਖ ਰਾਜ ਦੇ ਖ਼ਾਤਮੇ ਨਾਲ਼ ਸਿੱਖ ਕੌਮ ਨੂੰ ਉਕਤ ਸਾਰੀਆਂ ਦੁਸ਼ਵਾਰੀਆਂ ਦਾ ਸਾਮ੍ਹਣਾ ਕਰਨਾ ਪਿਆ। ਖ਼ਾਲਸਾ ਰਾਜ ਮੋਕੇ ਦੁਨਿਆਵੀ ਫਾਇਦਿਆਂ ਨੂੰ ਮੁਖ ਰੱਖ ਕੇ ਸਿੱਖ ਸਫਾਂ ਵਿੱਚ ਸ਼ਾਮਲ ਹੋਏ ਹਿੰਦੂ ਤੱਤ, ਜੋ ਜ਼ਿਆਦਾ ਕਰ ਕੇ ਅਖੌਤੀ ਉੱਚ-ਜਾਤੀਆਂ ਵਿੱਚੋਂ ਸਨ। ਵੱਡੀ ਪੱਧਰ &rsquoਤੇ ਵਾਪਿਸ ਹਿੰਦੂ ਧਾਰਾ ਵਲ ਪਰਤਣ ਲੱਗੇ। 1855 ਦੀ ਪਹਿਲੀ ਮਰਦਮਸ਼ੁਮਾਰੀ ਮੌਕੇ ਸਿੱਖਾਂ ਦਾ ਗੜ੍ਹ ਮੰਨੇ ਜਾਂਦੇ ਕੇਂਦਰੀ ਪੰਜਾਬ ਦੇ ਪੰਜਾਂ ਿਜ਼ਿਲ੍ਹਆਂ, ਅੰਮ੍ਰਿਤਸਰ, ਲਾਹੌਰ, ਸਿਆਲਕੋਟ ਤੇ ਗੁਜਰਾਂਵਾਲ਼ਾ ਦੀ ਕੁਲ 35 ਲੱਖ ਵਿੱਚੋਂ ਸਿੱਖਾਂ ਦੀ ਗਿਣਤੀ ਸਿਰਫ਼ ਇੱਕ ਲੱਖ ਅੱਸੀ ਹਜ਼ਾਰ ਦੇ ਕਰੀਬ ਹੀ ਰਹਿ ਗਈ, ਓਦੋਂ ਸਿੱਖ ਵਰਗ ਵਿੱਚ ਸਿਰਫ਼ ਕੇਸਾਧਾਰੀ ਸਿੱਖਾਂ ਨੂੰ ਹੀ ਿਗਿਣਆ ਜਾਂਦਾ ਸੀ।
(ਸ. ਅਜਮੇਰ ਸਿੰਘ, ਪੁਸਤਕ 'ਵੀਹਵੀ ਸਦੀ ਦੀ ਸਿੱਖ ਰਾਜ ਨੀਤੀ')
ਅਸੀਂ ਉੱਪਰ ਪੜ੍ਹ ਆਏ ਹਾਂ ਕਿ ਸਿੱਖੀ ਪ੍ਰਚਾਰ ਤੇ ਗੁਰਧਾਮਾਂ ਦਾ ਪ੍ਰਬੰਧ ਗੁਰਮਤਿ ਵਿਚਾਰਧਾਰਾ ਤੋਂ ਦੂਰੀ ਬਣਾ ਕੇ ਚਲ ਰਹੀਆਂ, ਨਿਰਮਲੇ, ਉਦਾਸੀ ਆਦਿ ਸੰਪਰਦਾਵਾਂ ਦੇ ਹੱਥ ਵਿੱਚ ਸੀ। ਇਹ ਸਾਰੀਆਂ ਸੰਪਰਦਾਵਾਂ ਹਿੰਦੂ ਮਤ ਦੇ ਗਹਿਰੇ ਪ੍ਰਭਾਵ ਹੇਠ ਹੋਣ ਕਰਕੇ, ਸਿੱਖ ਰਹੁ ਰੀਤਾਂ ਤੋਂ ਉਲ਼ਟ ਹਿੰਦੂ ਰਸਮਾਂ ਨੂੰ ਖੁੱਲ੍ਹੀ ਮਾਨਤਾ ਦੇ ਰਹੀਆਂ ਸਨ। ਸਿੱਟਾ ਇਹ ਹੋਇਆ ਕਿ ਸਿੱਖ ਜੀਵਨ ਦੇ ਚਿੰਤਨ ਅੰਦਰ ਹਿੰਦੂਵਾਦ ਘੁਸਪੈਠ ਕਰ ਗਿਆ। ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਦੇ ਬ੍ਰਾਹਮਣੀਕਰਨ ਦਾ ਸਿਲਸਿਲਾ ਜ਼ੋਰ ਫੜ ਗਿਆ। ਹਿੰਦੂਆਂ ਦੀ ਰੀਸੇ ਸਿੱਖਾਂ ਨੇ ਵੀ ਸ਼ਬਦ ਗੁਰੂ ਦੇ ਅਦੁੱਤੀ ਸਿਧਾਂਤ ਦੀ ਅਵੱਗਿਆ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਨਾਲ਼ ਨਾਲ਼ ਮੂਰਤੀ ਪੂਜਾ ਦਾ ਅਮਲ ਅਰੰਭ ਕਰ ਦਿੱਤਾ। ਜਾਤ-ਪਾਤ, ਬੁੱਤ-ਪੂਜਾ, ਅੰਧ ਵਿਸ਼ਵਾਸ਼ ਤੇ ਵਹਿਮ ਪ੍ਰਸਤੀ ਵਰਗੀਆਂ ਬ੍ਰਾਹਮਣਵਾਦੀ ਲਾਹਨਤਾਂ ਨੇ ਸਿੱਖ ਸਮਾਜ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ, ਇਸ ਤਰ੍ਹਾਂ ਸਹਿਜੇ-ਸਹਿਜੇ ਸਿੱਖ ਪੰਥ ਆਪਣੀ ਅੱਡਰੀ ਤੇ ਨਿਆਰੀ ਪਛਾਣ ਗਵਾ ਕੇ ਮੁੜ ਹਿੰਦੂਵਾਦ ਦੀ ਜਿੱਲਣ ਵਿੱਚ ਫਸ ਗਿਆ। ਸਿੱਖੀ ਅਤੇ ਸਿੱਖਾਂ ਦਾ ਇਸ ਕਦਰ ਹਿੰਦੂਕਰਨ ਹੋ ਚੁੱਕਾ ਸੀ ਕਿ &lsquoਮੈਕਾਲਿਫ਼&rsquo ਦੇ ਸ਼ਬਦਾਂ ਵਿੱਚ ਸਿੱਖਾਂ ਤੇ ਹਿੰਦੂਆਂ ਵਿਚਕਾਰ ਨਿਖੇੜਾ ਕਰਨਾ ਮੁਸ਼ਕਿਲ ਹੋ ਗਿਆ ਸੀ।    
ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਦੇ ਅਧਿਆਇ ਹਮ ਹਿੰਦੂ ਨਹੀਂ ਵਿੱਚ ਸ. ਅਜਮੇਰ ਸਿੰਘ ਲਿਖਦੇ ਹਨ ਕਿ 1877 ਵਿੱਚ ਡਾ. ਅਰਨੈਸਟ ਟਰੰਪ ਇੱਕ ਜਰਮਨ ਭਾਸ਼ਾ ਿਵਿਗਆਨੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧੂਰਾ ਅੰਗਰੇਜ਼ੀ ਤਰਜ਼ਮਾ ਪ੍ਰਕਾਸ਼ਤ ਹੋਣ ਨਾਲ਼ ਸਿੱਖ ਪਛਾਣ' ਦੇ ਮਸਲੇ ਤੇ ਚਲ ਰਹੀ ਬਹਿਸ ਹੋਰ ਗਰਮਾਇਸ਼ ਫੜ ਗਈ। ਕੁਝ ਤਾਂ ਸਿੱਖ ਪ੍ਰੰਪਰਾ ਤੋਂ ਆਪਣੀ ਕੋਰੀ ਅਗਿਆਨਤਾ ਦੀ ਵਜ੍ਹਾ ਕਰ ਕੇ ਅਤੇ ਕੁਝ ਤਰਜ਼ਮੇ ਦੇ ਕੰਮ ਵਿੱਚ ਆਪਣੇ ਹਿੰਦੂ ਹੱਥ ਵਟਾਵਿਆਂ ਦੇ ਅਸਰ ਸਦਕਾ। ਡਾ. ਟਰੰਪ ਨੇ ਆਪਣੀ ਲੰਮੀ ਤੇ ਬੇ-ਤੁਕੀ ਭੂਮਿਕਾ ਅੰਦਰ ਸਿੱਖਾਂ ਬਾਰੇ ਕਈ ਅਪਮਾਨਜਨਕ ਤੇ ਅਣਉਚਿਤ ਟਿੱਪਣੀਆਂ ਕਰ ਮਾਰੀਆਂ। ਡਾ. ਟਰੰਪ ਦੋ ਮਨੌਤਾਂ ਦਾ ਪੱਲਾ ਫੜ ਕੇ ਤੁਰਿਆ। ਇੱਕ ਇਹ ਕਿ ਸਿੱਖ ਹਿੰਦੂ ਹਨ ਅਤੇ ਉਹਨਾਂ ਦੇ ਵੱਖਰੀ ਪਛਾਣ ਦੇ ਦਾਅਵੇ ਵਿੱਚ ਕੋਈ ਦਮ ਨਹੀਂ ਹੈ। ਦੂਜਾ ਇਹ ਕਿ ਜੇਕਰ ਉਹ ਹਿੰਦੂ ਨਹੀਂ ਵੀ ਤਾਂ ਉਹ ਹਿੰਦੂਵਾਦ ਦੀ ਏਨੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ ਕਿ ਉਹ ਧਾਰਮਿਕ ਪੱਖ ਤੋਂ ਲੱਗਪਗ ਮਰਨੇ ਪਏ ਹੋਏ ਹਨ, ਉਸ ਨੇ ਤੱਤ ਇਹ ਕੱਢਿਆ ਕਿ ਸਿੱਖ ਧਰਮ ਇੱਕ ਖ਼ਾਤਮੇ ਵੱਲ ਵਧ ਰਿਹਾ ਹੈ ਜੋ ਛੇਤੀ ਹੀ ਇਤਿਹਾਸ ਦੀ ਬੱੁਕਲ ਵਿੱਚ ਸਮੋ ਜਾਵੇਗਾ।
ਸੰਨ 1883 ਵਿੱਚ ਸਵਾਮੀ ਦਯਾਨੰਦ ਦੇ ਮਰਨ ਤੋਂ ਬਾਅਦ ਆਰੀਆ ਸਮਾਜ ਤੇ ਸਿੰਘ ਸਭਾ ਲਹਿਰ ਦਾ ਵਿਵਾਦ ਬਹੁਤ ਤਿੱਖਾ ਹੋ ਗਿਆ ਅਤੇ ਸਿੱਖ ਪਛਾਣ ਦਾ ਸਵਾਲ ਬੇਹੱਦ ਚਰਚਾ ਦਾ ਵਿਸ਼ਾ ਬਣ ਗਿਆ। ਸਿੱਖ ਪਛਾਣ ਦੀ ਚਲ ਰਹੀ ਚਰਚਾ ਦੇ ਸਾਰੇ ਸਵਾਲਾਂ ਦੇ ਉੱਤਰ ਸਿੱਖ ਵਿਦਵਾਨ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਪੁਸਤਕ 'ਹਮ ਹਿੰਦੂ ਨਹੀਂ' ਵਿੱਚ ਦਿੱਤੇ। ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਧਰਮ ਦੀਆਂ ਰਹੁ ਰੀਤਾਂ, ਹਿੰਦੂ ਧਰਮ ਦੀਆਂ ਰਹੁ ਰੀਤਾਂ ਦੇ ਬਿਲਕੁਲ ਉਲ਼ਟ ਹਨ, ਸਿੱਖ ਕੇਵਲ ਇੱਕ ਅਕਾਲ ਦਾ ਪੁਜਾਰੀ ਹੈ ਪਰ ਹਿੰਦੂ ਆਪੇ ਹੀ ਪੱਥਰ ਘੜ ਕੇ ਬਣਾਈਆਂ ਹੋਈਆਂ ਅਣਗਿਣਤ ਦੇਵੀ ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਨੂੰ ਪੂਜਦੇ ਹਨ। ਦੂਜਾ ਸਿੱਖ ਧਰਮ ਤੇ ਹਿੰਦੂ ਧਰਮ ਦੇ ਵਿਚਕਾਰ ਇੱਕ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ਼ ਗੁਰੂ ਨਾਨਕ ਦੀ ਜੋਤਿ ਦਸ ਗੁਰੂ ਸਾਹਿਬਾਨ ਨੇ ਵਾਹੀ ਹੈ। ਇਸ ਕਰਕੇ ਸਿੱਖ ਹਿੰਦੂ ਨਹੀਂ ਹਨ। ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ:- 
ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪਰਤੀਤ॥
ਸਿੱਖ ਸਮਾਜ ਅੰਦਰ ਪ੍ਰਚਲਿਤ ਧਾਰਮਿਕ ਅਤੇ ਸਮਾਜਿਕ ਅਮਲਾਂ ਦੀ ਭਰੂਣ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਹੀ ਅਰੰਭ ਹੋ ਗਈ ਸੀ। ਸਿੱਖ ਸਮਾਜ ਅੰਦਰ ਗੁਰੂ ਨਾਨਕ ਸਾਹਿਬ ਤੋਂ ਚਲੀ ਆ ਰਹੀ ਨਾਨਕ ਪੰਥ ਦੇ ਰੂਪ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਤੇ ਸਮਾਜ ਸੁਧਾਰਾਂ ਦੀ ਲੋੜ ਦਾ ਚਰੋਕਣਾਂ ਅਹਿਸਾਸ ਪੈਦਾ ਹੋ ਚੁੱਕਾ ਸੀ। ਅੰਗਰੇਜ਼ਾਂ ਦੀ ਆਮਦ ਨਾਲ਼ ਇਸਾਈ ਮੱਤ ਅਤੇ ਪੱਛਮੀ ਸੱਭਿਆਚਾਰ ਦੇ ਵਧਦੇ ਪ੍ਰਭਾਵ ਨੇ ਇਸ ਅਹਿਸਾਸ ਨੂੰ ਹੋਰ ਸ਼ਿੱਦਤ ਮੁਹੱਈਆ ਕਰਵਾ ਦਿੱਤੀ। ਮਹਾਰਾਜਾ ਦਲੀਪ ਸਿੰਘ (1853) ਤੇ ਕੰਵਰ ਹਰਿਨਾਮ ਸਿੰਘ (ਕਪੂਰਥਲਾ) ਵੱਲੋਂ ਇਸਾਈ ਧਰਮ ਕਬੂਲ ਲੈਣ ਅਤੇ 1873 ਵਿੱਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਿਵਿਦਆਰਥੀਆਂ ਦੁਆਰਾ ਇਸਾਈ ਮੱਤ ਗ੍ਰਹਿਣ ਕਰਨ ਦੀ ਇੱਛਾ ਪ੍ਰਗਟਾਉਣ ਦੇ ਘਟਨਾਕਰਮ ਨੇ ਸਿੱਖ ਸਮਾਜ ਦੀਆਂ ਉੱਪਰਲੀਆਂ ਪਰਤਾਂ ਅੰਦਰ ਤਿੱਖਾ ਪ੍ਰਤੀਕਰਮ ਜਗਾਇਆ। ਸਿੱਖੀ ਅਤੇ ਸਿੱਖ ਪ੍ਰੰਪਰਾਵਾਂ ਨੂੰ ਖੜ੍ਹੇ ਹੋਏ ਇਹਨਾਂ ਖ਼ਤਰਿਆਂ ਵਿਰੱੁਧ ਕੋਈ ਕਾਰਗਰ ਉਪਾਅ ਕਰਨ ਦੀ ਸੋਚ ਨਾਲ਼ ਕੁਝ ਪਤਵੰਤੇ ਸੱਜਣਾਂ ਨੇ 1873 ਵਿੱਚ ਅੰਮ੍ਰਿਤਸਰ ਵਿਖੇ 'ਸਿੰਘ ਸਭਾ' ਨਾਂ ਦੀ ਸੰਸਥਾ ਦਾ ਮੱੁਢ ਬੰਨ੍ਹਿਆ ।
(ਸ. ਅਜਮੇਰ ਸਿੰਘ, 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ')
ਸਿੰਘ ਸਭਾ ਲਹਿਰ ਦੇ ਪ੍ਰਚਾਰਕਾਂ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੇ ਸਿੱਖਾਂ ਅੰਦਰ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਪੱਕਾ ਕਰਨ ਦਾ ਜ਼ਜ਼ਬਾ ਭਰ ਦਿੱਤਾ ਤੇ ਪੰਥ ਮੁੜ ਆਪਣੇ ਨਾਨਕ ਪੰਥ ਦੇ ਨਿਆਰੇਪਣ ਨੂੰ ਪਹਿਚਾਨਣ ਲੱਗ ਪਿਆ। ਬੇਸ਼ਕ ਸਿੰਘ ਸਭਾ ਲਹਿਰ ਦੇ ਆਗੂ ਸ. ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਤੋਂ ਗਿਣੀ ਮਿਥੀ ਸਾਜਿਸ਼ ਤਹਿਤ ਛੇਕ ਦਿੱਤਾ ਸੀ। ਪਰ ਬਾਵਜੂਦ ਇਸ ਦੇ ਸਿੱਖ ਕੌਮ ਨੇ ਹੁਣ ਅਡੰਬਰੀ ਹਿੰਦੂ ਰਹੁ ਰੀਤਾਂ ਤੋਂ ਅਜ਼ਾਦ ਹੋ ਕੇ ਗੁਰਮਤਿ ਰੰਗਤ ਨਾਲ਼ ਜਿਊਣ ਦਾ ਰਾਹ ਚੁਣ ਲਿਆ ਸੀ। ਸਾਨੂੰ ਇਸ ਪਰਚੇ ਦੀ ਇਹ ਲੰਮੀ ਚੌੜੀ ਭੂਮਿਕਾ ਇਸ ਕਰਕੇ ਬੰਨ੍ਹਣੀ ਪਈ ਕਿ ਆਰ.ਐੱਸ.ਐੱਸ. ਸਮੇਤ ਸਾਰੀਆਂ ਸਿੱਖ ਵਿਰੋਧੀ ਹਿੰਦੂਤਵੀ ਸ਼ਕਤੀਆਂ ਇਹ ਪ੍ਰਚਾਰ ਰਹੀਆਂ ਹਨ ਕਿ ਸਿੱਖ ਧਰਮ ਦੇ ਨਿਆਰੇਪਣ ਅਤੇ ਸਿੱਖਾਂ ਦੀ ਵੱਖਰੀ ਪਛਾਣ ਪਹਿਲੀ ਵਾਰ ਸਿੰਘ ਸਭਾ ਦੇ ਬਾਨੀਆਂ ਨੇ ਅੰਗਰੇਜ਼ੀ ਸਰਕਾਰ ਦੀ ਸਹਾਇਤਾ ਨਾਲ਼ ਸਥਾਪਿਤ ਕੀਤੀ ਸੀ। ਸਿੱਖ ਕੌਮ ਵਿਰੱੁਧ ਕੀਤਾ ਜਾ ਰਿਹਾ ਇਹ ਸਾਜ਼ਿਸ਼ੀ ਪ੍ਰਾਪੇਗੰਡਾ ਇਤਿਹਾਸਕ ਤੱਥਾਂ ਤੋਂ ਰਹਿਤ ਨਿਰਮੂਲ ਅਤੇ ਮਨਘੜਤ ਦਲੀਲਾਂ &rsquoਤੇ ਆਧਾਰਿਤ ਹੈ। ਇਹ ਝੂਠਾ ਪ੍ਰਾਪੇਗੰਡਾ ਸਿੱਖ ਧਰਮ ਦੇ ਨਿਆਰੇਪਣ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਦਾ 'ਹਿੰਦੂਕਰਨ' ਕਰਨ ਲਈ ਕੀਤਾ ਜਾ ਰਿਹਾ ਹੈ। ਅੰਗਰੇਜ਼ ਰਾਜ ਵੇਲ਼ੇ ਵੀ ਸਿੱਖ ਪਹਿਚਾਣ ਦਾ ਮਸਲਾ ਬਿਪਰਵਾਦੀਆਂ ਤੇ ਆਰੀਆ ਸਮਾਜੀਆਂ ਵੱਲੋਂ ਸਿੱਖੀ ਤੇ ਸਿੱਖ ਸਮਾਜ ਦੇ ਹਿੰਦੂਕਰਨ, ਕਰਨ ਦੀ ਸਮੱਸਿਆ &rsquoਚੋਂ ਪੈਦਾ ਹੋਇਆ ਸੀ।            
ਅੰਗਰੇਜ਼ ਨੇ ਪੰਜਾਬ ਦਾ ਰਾਜ ਸੰਭਾਲ਼ਣ ਦੇ ਨਾਲ਼ ਹੀ ਇਹ ਭਾਂਪ ਲਿਆ ਸੀ ਕਿ ਸਿੱਖਾਂ ਦਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨਕਲਾਬ ਦੇ ਬੀਜ ਮੌਜੂਦ ਹਨ ਅਤੇ ਸ੍ਰੀ ਅਕਾਲ ਤਖ਼ਤ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਅਤੇ ਸਿੱਖਾਂ ਦਾ ਸਮੁੱਚੇ ਤੌਰ &rsquoਤੇ ਇਹਨਾਂ ਨਾਲ਼ ਡੂੰਘੇ ਸਤਿਕਾਰ ਵਾਲ਼ਾ ਸੰਬੰਧ ਹੀ ਸਿੱਖਾਂ ਦੀ ਚੜ੍ਹਤ ਦਾ ਕਾਰਨ ਹੈ। ਇਸੇ ਦੌਰਾਨ ਇੱਕ ਵਾਰ ਿਬ੍ਰਿਟਸ਼ ਪਾਰਲੀਮੈਂਟ ਲੰਡਨ ਵਿੱਚ ਇੱਕ ਸਵਾਲ ਦੇ ਉੱਤਰ ਵਿੱਚ ਸੈਕਰੇਟਰੀ ਆਫ਼ ਸਟੇਟ ਫਾਰ ਇੰਡੀਆ ਵੱਲੋਂ ਦੱਸਿਆ ਗਿਆ ਸੀ ਕਿ ਭਾਵੇਂ ਭਾਰਤ ਉੱਤੇ ਅੰਗਰੇਜ਼ ਦਾ ਪੂਰਾ ਕਬਜ਼ਾ ਹੋ ਗਿਆ ਹੈ ਪਰ ਜੇ ਕਿਸੇ  ਸਮੇਂ ਕੋਈ ਖ਼ਤਰਾ ਹੋ ਸਕਦਾ ਹੈ ਤਾਂ ਉਹ ਕੇਵਲ ਸਿੱਖ ਕੌਮ ਪਾਸੋਂ ਹੀ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਆਪੋ ਵਿੱਚ ਸੰਗਠਿਤ ਕਰੀ ਰੱਖਣ ਅਤੇ ਉਹਨਾਂ ਦੀ ਜ਼ਿੰਦਾਦਿਲੀ ਅਤੇ ਚੜ੍ਹਦੀ ਕਲਾ ਦੇ ਕੁਝ ਅਜਿਹੇ ਸਾਧਨ ਅਜੇ ਉਹਨਾਂ ਪਾਸ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਮਾਂ ਚਾਹੀਦਾ ਹੈ। ਉਕਤ ਸਵਾਲ ਹੋਣ &rsquoਤੇ ਇਹ ਭੀ ਦੱਸਿਆ ਗਿਆ ਕਿ ਸਿੱਖਾਂ ਦੇ ਗੁਰਦੁਆਰੇ ਇੱਕ ਪ੍ਰਕਾਰ ਦੀ ਅ ਸ਼ਠਅਠਓ ਾਂੀਠ੍ਹ ੀਂ ਸ਼ਠਅਠਓ  ਹਨ ਅਤੇ ਉਹਨਾਂ ਦਾ ਗੁਰੂ ਗ੍ਰੰਥ ਅਤੇ ਗੁਰਦੁਆਰਿਆਂ ਉੱਤੇ ਭਰੋਸਾ ਕਿਸੇ ਸਮੇਂ ਭੀ ਉਹਨਾਂ ਅੰਦਰ ਜਾਗ੍ਰਤੀ ਲੈ ਆਉਣ ਅਤੇ ਉਹਨਾਂ ਨੂੰ ਜਥੇਬੰਦ ਕਰ ਦੇਣ ਦਾ ਕਾਰਨ ਹੋ ਸਕਦਾ ਹੈ। ਚੁਨਾਚੇ ਅੰਗਰੇਜ਼ ਦੇ ਇਸ ਵਿਸ਼ਵਾਸ ਨੇ ਉਸ ਨੂੰ ਗੁਰਦੁਆਰਿਆਂ ਉੱਪਰ ਸਮੁੱਚੇ ਤੌਰ ਤੇ ਅਤੇ ਵਿਸ਼ੇਸ਼ ਕਰ ਕੇ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ &rsquoਤੇ ਕਰੜੀ ਨਿਗ੍ਹਾ ਰੱਖਣ ਲਈ ਮਜਬੂਰ ਕਰ ਦਿੱਤਾ।
ਉਂਝ ਤਾਂ ਮਹੰਤਾਂ ਤੇ ਪੁਜਾਰੀਆਂ ਨੂੰ ਆਪਣੇ ਹੱਥਾਂ 'ਚ ਰੱਖਣ ਦੀ ਪਾਲਸੀ ਸਮੁੱਚੇ ਤੌਰ ਹੀ ਅੰਗਰੇਜ਼ ਸਰਕਾਰ ਨੇ ਅਪਣਾਈ ਹੀ ਰੱਖੀ ਪਰੰਤੂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦਾ ਪ੍ਰਬੰਧ ਤਾਂ ਸਿੱਧਾ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੱਥ ਵਿੱਚ ਸਰਕਾਰੋਂ ਥਾਪੇ ਇੱਕ ਸਰਬਰਾਹ ਦੇ ਅਧੀਨ ਰੱਖਿਆ ਗਿਆ ਅਤੇ ਜਦੋਂ ਭੀ ਲੋੜ ਪਈ ਇਹਨਾਂ ਨੂੰ ਸਰਕਾਰ ਦੀ ਨਿੱਜ ਮਤਲਬ ਸਿੱਧੀ ਅਤੇ ਸਿੱਖਾਂ ਦੀ ਕੌਮੀ ਅਣਖ਼ ਨੂੰ ਸੁਲਾਈ ਰੱਖਣ ਲਈ ਵਰਤਿਆ ਗਿਆ। ਮਿਸਾਲ ਦੇ ਤੌਰ &rsquoਤੇ ਜਦੋਂ ਅੰਗਰੇਜ਼ ਸਰਕਾਰ ਨੇ ਸੰਨ 1914 ਵਿੱਚ ਬਜਬਜ ਘਾਟ ਤੇ ਗੁਰੂ ਨਾਨਕ ਜਹਾਜ਼ ਅਥਵਾ ਕਾਮਾਗਾਟਾਮਾਰੂ ਜਹਾਜ਼ ਦੇ ਸਿੱਖ ਮੁਸਾਫਿਰਾਂ ਉੱਤੇ ਗੋਲ਼ੀਆਂ ਵਰ੍ਹਾ ਕੇ ਉਹਨਾਂ ਨੂੰ ਭੰੁਨ ਸੁੱਟਿਆ ਤਾਂ ਸਿੱਖਾਂ ਦੇ ਜੋਸ਼ ਨੂੰ ਠੰਢਾ ਕਰਨ ਲਈ ਸ੍ਰੀ ਅਕਾਲ ਤਖ਼ਤ ਤੋਂ ਸਰਬਰਾਹ ਅਰੂੜ ਸਿੰਘ ਦੇ ਦਸਤਖ਼ਤਾਂ ਹੇਠ ਇੱਕ ਹੁਕਮਨਾਮਾ ਜਾਰੀ ਕਰਕੇ ਪ੍ਰਗਟਾਅ ਕੀਤਾ ਕਿ ਬਜਬਜ ਦੇ ਘਾਟ &rsquoਤੇ ਗੋਲ਼ੀਆਂ ਨਾਲ਼ ਮਰਨ ਵਾਲ਼ੇ ਲੋਕ ਸਿੱਖ ਨਹੀਂ ਸਨ। ਇਸੇ ਤਰ੍ਹਾਂ ਸੰਨ 1919 ਵਿੱਚ ਜਲ੍ਹਿਆਂਵਾਲ਼ੇ ਬਾਗ ਦਾ ਸਾਕਾ ਕਰਨ ਵਾਲ਼ੇ ਜਨਰਲ ਡਾਇਰ ਦੀ ਪ੍ਰਸੰਸਾ ਵਜੋਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾ ਦਿੱਤਾ ਗਿਆ।
ਇਸ ਕਰਕੇ ਹੀ ਅੰਗਰੇਜ਼ ਸਰਕਾਰ ਨੇ ਨਿਰਮਲੇ ਤੇ ਉਦਾਸੀ ਮਹੰਤਾਂ ਨੂੰ ਗੁਰਦੁਆਰਿਆਂ &rsquoਤੇ ਕਾਬਜ਼ ਰੱਖਣ ਲਈ ਪੂਰੀ ਵਾਹ ਲਾਈ ਪਰ ਗੁਰਦੁਆਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ, ਅਤੇ ਅਕਾਲੀਆਂ ਵੱਲੋਂ ਲਾਏ ਮੋਰਚਿਆਂ ਨੇ ਗੁਰਦੁਆਰਿਆਂ ਨੂੰ ਮਹੰਤਾਂ ਕੋਲ਼ੋਂ ਅਜ਼ਾਦ ਕਰਵਾ ਲਿਆ। ਅੰਗਰੇਜ਼ਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ 1925 ਗੁਰਦੁਆਰਾ ਐਕਟ ਪਾਸ ਕਰਕੇ ਵੋਟਾਂ ਨਾਲ਼ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ। ਸੋਚੀ ਸਮਝੀ ਸਾਜ਼ਿਸ਼ ਅਧੀਨ ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਨੂੰ 1925 ਦੇ ਗੁਰਦੁਆਰਾ ਐਕਟ &rsquoਚੋਂ ਬਾਹਰ ਰੱਖ ਲਿਆ ਗਿਆ ਤਾਂ ਕਿ ਉਹਨਾਂ ਤਖ਼ਤਾਂ &rsquoਤੇ ਸਿੱਖ ਧਰਮ ਦਾ ਹਿੰਦੂਕਰਨ, ਕਰਨ ਲਈ ਹਿੰਦੂ ਰਹੁ-ਰੀਤਾਂ ਹੀ ਪ੍ਰਚਲਤ ਰੱਖੀਆਂ ਜਾਣ ਜੈਸਾ ਕਿ ਟੱਲੀਆਂ ਖੜਕਾ ਕੇ ਦੀਵਿਆਂ ਨਾਲ਼ ਆਰਤੀ ਕਰਨੀ ਬੱਕਰੇ ਦੇ ਲਹੂ ਦਾ ਗੁਰੂ ਗ੍ਰੰਥ ਸਾਹਿਬ ਦੀ ਮੰਜੀ ਸਾਹਿਬ ਤੇ ਸ਼ਸ਼ਤਰਾਂ ਨੂੂੰ ਤਿਲਕ ਲਾਉਣਾ ਆਦਿ। 
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਸਾਰੀ ਦੁਨੀਆਂ ਨੇ ਵੇਖਿਆ ਕਿ ਤਖ਼ਤ ਪਟਨਾ ਸਾਹਿਬ ਵਿਖੇ ਜਦੋਂ ਗੁਰੂ ਗੋਬੰਦ ਸਿੰਘ ਜੀ ਦਾ 5 ਜਨਵਰੀ 2017 ਨੂੰ 350ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ ਤਾਂ ਓਥੇ ਸਿੱਖ ਧਰਮ ਦੀ ਮਰਯਾਦਾ ਦੇ ਉਲ਼ਟ ਦੀਵੇ ਬਾਲ ਕੇ ਆਰਤੀ ਕੀਤੀ ਗਈ ਅਤੇ ਜਿਹੜੀਆਂ ਨਿਰਮਲ ਭੇਖ ਤੇ ਉਦਾਸੀ ਸੰਪਰਦਾਵਾਂ ਦਸਮੇਸ਼ ਪਿਤਾ ਦੇ ਖੰਡੇ-ਬਾਟੇ ਦੇ ਅੰਮ੍ਰਿਤ &rsquoਤੇ ਨਿਸ਼ਚਾ ਨਹੀਂ ਰੱਖਦੀਆਂ ਅਤੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਪੰਥ ਨੂੰ ਬਖ਼ਸ਼ਿਸ਼ ਕੀਤੇ ਸਿੱਖੀ ਵਿਧਾਨ ਅਨੁਸਾਰ ਗ੍ਰੰਥ ਅਤੇ ਪੰਥ ਦੀ ਗੁਰੂ ਪਦਵੀ ਨੂੰ ਵੀ ਸਵੀਕਾਰ ਨਹੀਂ ਕਰਦੇ ਅਰਥਾਤ 'ਗੁਰੂ ਗ੍ਰੰਥ, ਗੁਰੂ ਪੰਥ' ਅਤੇ &lsquoਇਕਾ ਬਾਣੀ ਇਕੁ ਗੁਰੁ ਇੱਕੋ ਸਬਦ ਵੀਚਾਰ&rsquo ਦੇ ਸਿਧਾਂਤ ਨੂੰ ਨਹੀਂ ਮੰਨਦੇ, ਉਹਨਾਂ ਨਿਰਮਲ ਭੇਖ ਤੇ ਉਦਾਸੀ ਸੰਪ੍ਰਦਾਵਾਂ ਨਾਲ਼ ਪੰਥਕ ਸਟੇਜ ਸਾਂਝੀ ਕਰਕੇ ਇਹ ਸੁਨੇਹਾ ਦਿੱਤਾ ਗਿਆ ਕਿ ਸਿੱਖ ਧਰਮ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹੈ। ਇਸੇ ਸਮਾਗਮ ਦੌਰਾਨ ਨਰਿੰਦਰ ਮੋਦੀ ਨਤੀਸ਼ ਕੁਮਾਰ ਅਤੇ ਆਰ.ਐੱਸ.ਐੱਸ. ਨੇ ਦੁਨੀਆਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਜੋਤਿ ਗੁਰੂ ਜੋਤਿ ਪੈਗੰਬਰ ਨਹੀਂ ਸਗੋਂ ਇੱਕ ਦੁਨਿਆਵੀ ਨਾਇਕ ਅਤੇ ਦੇਸ਼ ਭਗਤ ਹਨ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਅਤੇ ਮੂਰਤੀ ਨੂੰ ਸਖ਼ਸ਼ੀਅਤ ਵਜੋਂ ਪ੍ਰਵਾਣ ਕਰਦੇ ਹਨ ਜਦਕਿ ਸਮੁੱਚੀ ਸਿੱਖ ਕੌਮ, ਹਾਜ਼ਰ ਨਾਜ਼ਰ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਦੇ ਕਹਿੰਦੇ ਹਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਨਰਿੰਦਰ ਮੋਦੀ ਨਤੀਸ਼ ਅਤੇ ਆਰ.ਐੱਸ.ਐੱਸ. ਵਾਲ਼ਿਆਂ ਨੇ ਇਸ ਸਮਾਗਮ ਰਾਹੀਂ ਸਿੱਖ ਧਰਮ ਦਾ ਹਿੰਦੂਕਰਨ, ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਖ਼ੈਰ, ਅਸੀਂ ਹੁਣ 1947 ਦੀ ਅਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ। ਆਪਣੇ ਸਿੱਖਾਂ ਦੀ ਵੱਖ ਵਿਸ਼ੇ ਵਲ ਮੁੜਦੇ ਹਾਂ ਅੰਗਰੇਜ਼ਾਂ ਕੋਲ਼ੋਂ ਮੁਲਕ ਨੂੰ ਅਜ਼ਾਦ ਕਰਾਉਣ ਲਈ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ, ਇਸ ਕਰਕੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਕਿਹਾ ਸੀ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ 90% ਕੁਰਬਾਨੀਆਂ ਦੇ ਕੇ ਅਜ਼ਾਦ ਭਾਰਤ ਵਿੱਚ ਸਾਨੂੰ ਗ਼ੁਲਾਮ ਰਹਿਣਾ ਮਨਜ਼ੂਰ ਨਹੀਂ ਹੈ ਅਤੇ ਅਸੀਂ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਭਾਰਤ ਵਿੱਚ ਰਹਿਣਾ ਚਾਹੁੰਦੇ ਹਾਂ। ਸ. ਗੁਰਤੇਜ ਸਿੰਘ ਆਪਣੀ ਪੁਸਤਕ 'ਸਿੰਘਨਾਦ' ਦੇ ਪੰਨਾ 99-100 &rsquoਤੇ ਲਿਖਦੇ ਹਨ ਕਿ ਬਦਲੇ ਹੋਏ ਹਾਲਾਤ ਦਾ ਪਹਿਲਾ ਵਾਰ ਸਿੱਖਾਂ ਨੂੰ ਹੀ ਝਲਣਾ ਪਿਆ। 1947 ਤੋਂ ਝੱਟ ਮਗਰੋਂ ਹੀ ਸਿੱਖਾਂ ਨੂੰ ਆਪਣੀ ਵੱਖਰੀ ਹੋਂਦ ਤਿਆਗ ਦੇਣ ਲਈ ਕਹਿ ਦਿੱਤਾ ਗਿਆ ਅਤੇ ਉਹਨਾਂ ਦੇ ਪੰਥਕ ਖ਼ਾਸੇ ਨੂੰ ਮੰਨਣ ਤੋਂ ਨਾਹ ਕਰ ਦਿੱਤੀ ਗਈ। ਇੱਕ ਘੱਟਗਿਣਤੀ ਵਜੋਂ ਉਹਨਾਂ ਦੇ ਹੱਕ ਦੱਬ ਲਏ ਗਏ ਅਤੇ ਸਾਰੇ ਭਾਰਤ ਵਿੱਚ ਭਾਸ਼ਾ ਦੇ ਆਧਾਰ &rsquoਤੇ ਬਣਾਏ ਜਾਣ ਵਾਲ਼ੇ ਰਾਜਾਂ ਦੇ ਅਸੂਲ ਨੂੰ ਉਹਨਾਂ ਦੇ ਰਾਜ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। ਝੱਟ ਮਗਰੋਂ ਹੀ ਸਿੱਖਾਂ ਦੇ ਰਾਜਸੀ ਸੰਗਠਨ ਅਕਾਲੀ ਦਲ ਨੂੰ ਕਹਿ ਦਿੱਤਾ ਗਿਆ ਕਿ ਉਹ ਆਪਣੀਆਂ ਕਾਰਵਾਈਆਂ ਧਾਰਮਿਕ ਦਾਇਰੇ ਤਕ ਹੀ ਸੀਮਤ ਰੱਖਣ। ਮਾਸਟਰ ਤਾਰਾ ਸਿੰਘ ਦੇ ਨਜਦੀਕੀ ਸਾਥੀਆਂ ਨੂੰ ਵਜ਼ੀਰੀਆਂ ਤੇ ਅਹੁਦਿਆਂ ਦਾ ਲਾਲਚ ਦੇ ਕੇ ਤੋੜ ਲਿਆ ਗਿਆ। 
1947 ਤੋਂ ਬਾਅਦ ਵਲਭ ਭਾਈ ਪਟੇਲ ਸਥਾਈ ਬਹੁਗਿਣਤੀ ਸੱਭਿਆਚਾਰ ਦਾ ਪ੍ਰਤੀਕ ਬਣ ਕੇ ਉਭਰਨਾ ਚਾਹੁੰਦਾ ਸੀ। ਸਥਾਈ ਸੱਭਿਆਚਾਰਕ ਬਹੁਗਿਣਤੀ ਉਸ ਵੇਲ਼ੇ ਦੇ ਪ੍ਰਮੱੁਖ ਆਗੂਆਂ ਦੀ ਸਮਝ ਮੁਤਾਬਿਕ ਬਾਕੀ ਧਰਮਾਂ ਲਈ ਨਫ਼ਰਤ ਦੀ ਪ੍ਰਤੀਕ ਸੀ। ਦੋ ਹਜ਼ਾਰ ਸਾਲਾਂ ਬਾਅਦ ਹੋਈ ਸਿਆਸੀ ਚੜ੍ਹਤ ਕਾਰਨ ਬਾਕੀ ਸਾਰੇ ਸੱਭਿਆਚਾਰ ਅਤੇ ਜਨ-ਸਮੂਹ ਇਸ ਨੂੰ ਕੀੜੇ ਮਕੌੜੇ ਜਾਪਦੇ ਸਨ। ਆਪਣੇ ਥੋੜੇ ਜਿਹੇ ਸਮੇਂ ਵਿੱਚ ਵਲਭ ਭਾਈ ਪਟੇਲ ਨੇ ਜੰਮੂ (1947) ਅਤੇ ਹੈਦਰਾਬਾਦ (1948) ਵਿੱਚ ਮੁਸਲਮਾਨਾਂ ਦਾ ਭਾਰੀ ਕਤਲੇਆਮ ਕਰਵਾਇਆ। ਦਿੱਲੀ ਅਤੇ ਪੰਜਾਬ ਵਿੱਚ ਅਜਿਹੇ ਕਤਲਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਹਥਿਆਰ ਮੁਹੱਈਆ ਕਰਵਾਏ। ਸਰਕਾਰ ਵੱਲੋਂ ਥਾਪੀ ਸੁੰਦਰ ਲਾਲ ਕਮੇਟੀ ਦਾ ਅਨੁਮਾਨ ਸੀ ਕਿ ਹੈਦਰਾਬਾਦ ਵਿੱਚ 27000 ਹਜ਼ਾਰ ਤੋਂ ਲੈ ਕੇ 40000 ਹਜ਼ਾਰ ਲੋਕ ਮਾਰੇ ਗਏ। ਪਟੇਲ ਹੈਦਰਾਬਾਦ ਨੂੰ ਭਾਰਤ ਦੇ ਦਿੱਲ ਦਾ ਨਾਸੂਰ ਆਖਦਾ ਸੀ ਅਤੇ ਇਸ ਦੇ ਸਾਂਝੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਚਾਹਵਾਨ ਸੀ। 
ਸਿੱਖ ਸੱਭਿਆਚਾਰ ਅਤੇ ਸਿੱਖਾਂ ਵਾਸਤੇ ਉਸ ਦੇ ਵਿਚਾਰ ਇਸ ਤੋਂ ਵੀ ਵੱਧ ਮਾਰੂ ਸਨ। ਸੰਵਿਧਾਨ ਘਾੜਨੀ ਸਭਾ ਵਿੱਚ ਜਦੋਂ ਸਿੱਖਾਂ ਨੇ ਹੋਏ ਸਮਝੋਤੇ ਅਤੇ ਗੰਭੀਰ ਵਾਅਦਿਆਂ ਅਤੇ ਇੰਡੀਆ ਇੰਡੀਪੈਂਡਸ ਕਨੂੰਨ ਅਨੁਸਾਰ ਵੱਖਰੇ ਚੌਣ ਹਲਕੇ ਅਤੇ ਕਾਂਗਰਸ ਦੀ ਆਦਿ ਤੋਂ ਚਲੀ ਆ ਰਹੀ ਨੀਤੀ ਅਨੁਸਾਰ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਪਟੇਲ ਸੜ-ਬਲ਼ ਕੇ ਕੋਲ਼ਾ ਹੋ ਗਿਆ। ਘੱਟਗਿਣਤੀਆਂ ਦੇ ਅਧਿਕਾਰ ਸਲਾਹਕਾਰ ਕਮੇਟੀ ਰਾਹੀਂ ਸੰਵਿਧਾਨ ਘਾੜਨੀ ਸਭਾ ਪਹਿਲਾਂ ਹੀ ਅਗਸਤ 1947 ਵਿੱਚ ਪ੍ਰਵਾਣ ਕਰ ਚੁੱਕੀ ਸੀ। 
ਬਹਿਸ ਦੌਰਾਨ ਸਿੱਖ ਨੁਮਾਇਦਿਆਂ ਨੇ ਕਾਇਮ ਰੱਖਣ ਦੀ ਵਕਾਲਤ ਕੀਤੀ ਤਾਂ ਪਟੇਲ ਨੇ ਸਲਾਹਕਾਰ ਕਮੇਟੀ ਦੀ ਰਿਪੋਰਟ ਜੋ ਮਈ 1949 ਨੂੰ ਵਿਧਾਨ ਘਾੜਨੀ ਸਭਾ ਵਿੱਚ ਪੇਸ਼ ਕੀਤੀ ਗਈ, ਵਿੱਚ ਲਿਖਵਾਇਆ ਕਿ ਸਿੱਖਾਂ ਦੀਆਂ ਮੰਗਾਂ ਮੂਲ ਰੂਪ ਵਿੱਚ ਮੁਸਲਮ ਲੀਗ ਦੀ ਪਾਕਿਸਤਾਨ ਦੀ ਮੰਗ ਨਾਲ਼ ਮੇਲ ਖਾਂਦੀਆਂ ਹਨ ਜਿਨ੍ਹਾਂ ਦਾ ਮੁਲਕ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ, ਇਹ ਅਰੰਭ ਸੀ ਸਿੱਖਾਂ ਨੂੰ ਵੱਖਵਾਦੀ ਪਾਕਿਸਤਾਨ ਪੱਖੀ, ਦੇਸ਼ ਵਿਰੋਧੀ ਪ੍ਰਚਾਰਨ ਦਾ ਜੋ ਅੱਜ ਤਕ ਬਾ-ਦਸਤੂਰ ਜਾਰੀ ਹੈ।
ਸ. ਗੁਰਦਰਸ਼ਨ ਸਿੰਘ ਢਿੱਲੋਂ ਲਿਖਦੇ ਹਨ 1947 ਵਿੱਚ ਭਾਰਤੀ ਹੁਕਮਰਾਨਾਂ ਨੇ ਇਸ ਮੁਲਕ ਦੇ ਕੰਮ ਕਾਜ ਚਲਾਉਣ ਲਈ ਚਾਣਕਿਆ ਦੇ 'ਅਰਥ ਸ਼ਾਸ਼ਤਰ' ਨੂੰ ਆਧਾਰ ਬਣਾਇਆ ਚਾਣਕਿਆ ਦਾ ਦੂਸਰਾ ਨਾਂਅ ਕੋਟਲਿਆ ਸੀ, ਉਸ ਵੇਲ਼ੇ ਦੇ ਹੁਕਮਰਾਨ ਗਾਂਧੀ ਨਹਿਰੂ ਤੇ ਪਟੇਲ ਕਹਿਣ ਨੂੰ ਭਾਵੇਂ ਸੈਕੂਲਰ ਸਨ ਪਰ ਅੰਦਰੋਂ ਪੂਰੇ ਕੱਟੜਵਾਦੀ ਹਿੰਦੂ ਸਨ। ਉਹਨਾਂ ਨੇ ਚੁੱਪ ਚਪੀਤੇ ਦੇਸ ਦੀ ਰਾਜਧਾਨੀ ਦਿੱਲੀ ਵਿੱਚ 1947 ਤੋਂ ਪਹਿਲਾਂ ਜਿੱਥੇ ਅੰਬੈਸੀਆਂ ਸਨ, ਉਸ ਖਿੱਤੇ ਨੂੰ &lsquoਡਿਪਲੋਮੈਟਿਕ ਐਨਕਲੇਵ&rsquo ਕਹਿੰਦੇ ਸਨ। ਉਸ ਦਾ ਨਾਂਅ ਬਦਲ ਕੇ &lsquoਚਾਣਕਿਆਪੁਰੀ&rsquo ਰੱਖ ਦਿੱਤਾ ਅਤੇ ਜੋ ਸੜਕ ਉਸ ਪਾਸੇ ਨੂੰ ਜਾਂਦੀ ਹੈ ਉਸ ਦਾ ਨਾਂਅ ਕੋਟਲਿਆ ਮਾਰਗ ਰੱਖ ਦਿੱਤਾ ਇਹ ਗੱਲ ਬੜੀ ਹੀ ਮਹੱਤਵਪੂਰਣ ਤੇ ਉਸ ਤੋਂ ਵੀ ਵੱਧ ਸੰਕੇਤਕ ਹੈ। 
ਸ. ਪਤਵੰਤ ਸਿੰਘ ਆਪਣੀ ਪੁਸਤਕ 'ਦ ਸਿੱਖਸ' ਦੇ ਪੰਨਾ 10-11 ਉੱਤੇ ਦਰਜ ਹੈ ਕਿ 'ਰੋਜਰ ਦੀ ਖੋਜ' ਪੁਸਤਕ 1670 ਵਿੱਚ ਛਪੀ ਜਿਸ ਵਿੱਚ ਪਦਮਾਨੁਭਾ ਦੇ ਕਾਫ਼ੀ ਅਧਿਕ ਹਵਾਲੇ ਦਿੱਤੇ ਗਏ। 'ਸਿਕੰਦਰ ਡਾਓ' ਜੋ 'ਈਸਟ ਇੰਡੀਆ ਕੰਪਨੀ' ਵਿੱਚ ਇੱਕ ਸੈਨਕ ਅਧਿਕਾਰੀ ਵੀ ਸੀ, ਤੇ ਜਿਸ ਨੇ ਫਾਰਸੀ ਵਿੱਚੋਂ ਅਨੁਵਾਦ ਕਰ ਕੇ 1768-71 ਵਿੱਚ ਭਾਰਤ ਦਾ ਇਤਿਹਾਸ ਛਪਵਾਇਆ ਸੀ, ਉਸ ਨੇ ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੇ ਗਏ ਲੇਖ ਦਾ ਆਧਾਰ ਵੀ ਬ੍ਰਾਹਮਣਾਂ ਅਤੇ ਭਾਰਤੀ ਜੀਵਨ ਵਿੱਚ ਪਵਿੱਤਰਤਾ ਬਾਰੇ ਉਹਨਾਂ ਦੇ ਵਿਚਾਰਾਂ ਅਤੇ ਬ੍ਰਾਹਮਣਾਂ ਦੀ ਕੇਂਦਰੀਅਤਾ ਨੂੰ ਹੀ ਬਣਾਇਆ।
ਜਿਵੇਂ-ਜਿਵੇਂ ਅਠਾਰ੍ਹਵੀਂ ਸਦੀ ਦੇ ਅੰਤ ਤਕ ਬਰਤਾਨਵੀ ਪਕੜ ਭਾਰਤ ਉੱਪਰ ਪੀਡੀ ਹੁੰਦੀ ਗਈ, ਉਸੇ ਤਰ੍ਹਾਂ ਹੀ ਪ੍ਰਬੰਧਕਾਂ ਅਤੇ ਪੂਰਬੀ ਸਾਹਿਤ ਦੇ ਦਰਸ਼ਨ ਦੇ ਮਾਹਰਾਂ ਨੇ ਸੰਸਕ੍ਰਿਤ ਅਤੇ ਭਾਰਤ ਦੀਆਂ ਹੋਰ ਭਾਸ਼ਾਵਾਂ ਸਿਖਣ ਦੇ ਸਾਂਝੇ ਯਤਨ ਕੀਤੇ। ਇਸ ਵਾਰ ਬ੍ਰਾਹਮਣਾਂ ਦੀ ਵਿਦਵਤਾ ਦਾ ਸਿੱਧਾ ਬ੍ਰਾਹਮਣਾਂ ਨੂੰ ਲਾਭ ਹੋਇਆ। 1887 ਵਿੱਚ 'ਭਾਰਤੀ ਲੋਕ ਸੇਵਾ ਕਮਿਸ਼ਨ' ਨੇ ਸੂਚਨਾ ਦਿੱਤੀ ਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ 1866 ਹਿੰਦੂ ਮੈਂਬਰਾਂ ਵਿੱਚੋਂ ਅੱਧੇ ਬ੍ਰਾਹਮਣ ਸਨ। ਮਦਰਾਸ ਦੇ ਕੁਲ 297 ਮੈਂਬਰਾਂ &rsquoਚੋਂ 202, ਤੇ ਬੰਬਈ ਵਿੱਚ 328 ਵਿੱਚੋਂ 211 ਬ੍ਰਾਹਮਣ ਸਨ। 1892 ਤੋਂ 1904 ਤਕ ਮਦਰਾਸ ਵਿੱਚ 16 ਸਫਲ ਆਈ.ਸੀ.ਐੱਸ. ਉਮੀਦਵਾਰਾਂ ਵਿੱਚੋਂ 15 ਬ੍ਰਾਹਮਣ ਸਨ ਭਾਵੇਂ ਬ੍ਰਾਹਮਣ ਵੀ ਦੂਸਰਿਆਂ ਵਾਂਗ ਰੰਗ ਭੇਦ ਦਾ ਸ਼ਿਕਾਰ ਰਹੇ ਪਰੰਤੂ ਹੌਲ਼ੀ-ਹੌਲ਼ੀ ਅੰਗਰੇਜ਼ਾਂ ਨੇ ਨਸਲੀ ਪੱਖਪਾਤ ਦੀ ਥਾਂ ਤੇ ਭਾਰਤ ਦੀ ਮਨੱੁਖੀ ਪ੍ਰਤਿਭਾ ਨੂੰ ਪਛਾਨਣ ਲਈ ਵਿਵਹਾਰਕ ਦ੍ਰਿਸ਼ਟੀਕੋਣ ਅਪਣਾਇਆ। 1947 ਵਿੱਚ ਭਾਰਤ ਦੀ ਸਤੰਤਰਤਾ ਸਮੇਂ 349 ਭਾਰਤੀ ਆਈ.ਸੀ.ਐੱਸ. ਅਫ਼ਸਰਾਂ ਵਿੱਚੋਂ 226 ਬ੍ਰਾਹਮਣ ਸਨ ਜੋ ਕਿ ਕੁਲ ਅਫਸਰਾਂ ਦਾ 65% ਬਣਦੇ ਹਨ।       
&lsquoਇਤਿਹਾਸ 'ਚ ਸਿੱਖ&rsquo, ਪੁਸਤਕ ਦੇ ਪੰਨਾ 193 ਅਤੇ ਪੰਨਾ 675 ਉੱਤੇ ਇਹ ਹਵਾਲਾ ਦਰਜ ਹੈ ਕਿ ਕਰਮਚੰਦ ਗਾਂਧੀ ਨੇ ਤਾਂ ਇੱਕ ਅਕਤੂਬਰ 1925 ਨੂੰ ਹੀ ਆਪਣੇ ਪੇਪਰ 'ਜੰਗ ਇੰਡੀਆ' ਵਿੱਚ ਲਿਖ ਦਿੱਤਾ ਸੀ ਕਿ 'ਸਿੱਖ ਗੁਰੂ ਸਾਹਿਬਾਨ ਬਾਰੇ ਮੇਰਾ ਵਿਸ਼ਵਾਸ ਹੈ ਕਿ ਉਹ ਸਭ ਹਿੰਦੂ ਹਨ ਅਤੇ ਮੈਂ (ਕਰਮਚੰਦ ਗਾਂਧੀ) ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਨਹੀਂ ਸਮਝਦਾ ਮੇਰੇ ਵਿਚਾਰਾਂ ਵਿੱਚ ਇਹ ਵੈਸ਼ਨੂੰ ਧਰਮ ਵਾਂਗੂ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ। ਭਾਰਤ ਦੀ ਸੁਤੰਤਰਤਾ ਤੋਂ ਮਗਰੋਂ ਗਾਂਧੀ ਨੇ ਪਹਿਲਾ ਗੋਲਾ ਇਹ ਕਹਿੰਦਿਆਂ ਦਾਗਿਆ ਕਿ ਹੁਣ ਜਦੋਂ 800 ਸਾਲ ਦੀ ਗ਼ੁਲਾਮੀ ਤੋਂ ਬਾਅਦ ਹਿੰਦੂ ਖ਼ੁਦਮੁਖ਼ਤਿਆਰ ਹੋ ਗਏ ਹਨ, ਉਹ ਪਿਰਵੀ ਕੌਂਸਲ ਦੇ ਇਸ ਫ਼ੈਸਲੇ ਨੂੰ ਨਹੀਂ ਮੰਨਣਗੇ ਕਿ ਸਿੱਖ ਕਿਰਪਾਨ ਰੱਖ ਸਕਦੇ ਹਨ। ਜਨਵਰੀ 1948 ਵਿੱਚ ਮਰਨ ਤੋਂ ਕੁਝ ਹੀ ਸਮਾਂ ਪਹਿਲਾਂ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਇਹ ਮੰਗ ਕੀਤੀ ਸੀ ਕਿ ਸਿੱਖ ਆਪਣੇ ਕੇਸ ਕਟਵਾ ਦੇਣ, ਖ਼ਾਲਸੇ ਵਾਲ਼ੇ ਚਿੰਨ੍ਹ ਰੱਖਣਾ ਛੱਡ ਦੇਣ ਅਤੇ ਹਿੰਦੂ ਮੱਤ ਦੀ ਆਮ ਧਾਰਾ ਵਿੱਚ ਸ਼ਾਮਲ ਹੋ ਜਾਣ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦੇ ਅਵਤਾਰ ਹੋਣ ਦਾ ਪ੍ਰਵਾਣ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਸਭ ਤੋਂ ਵਧ ਕੇ ਗਾਂਧੀ ਨੇ ਹੁਣ ਕੱਟੜ ਹਿੰਦੂ ਵਾਲ਼ੀਆਂ ਰੁਚੀਆਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਵੰਡ ਤੋਂ ਬਾਅਦ ਉਸ ਨੇ ਿਲਿਖਆ 'ਹਿੰਦੂ ਧਰਮ ਇੱਕ ਮਹਾਸਾਗਰ ਹੈ, ਜਿਸ ਵਿੱਚ ਸਾਰੇ ਦਰਿਆ ਆ ਕੇ ਮਿਲ਼ਦੇ ਹਨ।' ਇਹ ਇਸਲਾਮ ਤੇ ਇਸਾਈ ਧਰਮ ਨੂੰ ਅਤੇ ਹੋਰ ਸਾਰੇ ਧਰਮਾਂ ਨੂੰ ਆਪਣੇ ਵਿੱਚ ਜਜ਼ਬ ਕਰ ਸਕਦਾ ਹੈ ਅਤੇ ਕੇਵਲ ਤਦ ਇਹ ਮਹਾਸਾਗਰ ਅਖਵਾ ਸਕਦਾ ਹੈ।
ਹੁਣ ਮਾਰਚ 2002 ਵਿੱਚ ਆਰ.ਐੱਸ.ਐੱਸ. ਵਾਲ਼ੇ ਵੀ ਇਸੇ ਭਾਸ਼ਾ ਵਿੱਚ ਗੱਲ ਕਰ ਰਹੇ ਹਨ ਕਿ ਮੁਸਲਮਾਨਾਂ ਤੇ ਈਸਾਈਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੂ ਧਰਮ ਪ੍ਰਮੁਖ ਧਰਮ ਹੈ, ਭਾਰਤ ਹਾਕਮ ਨਸਲ (ਰੂਲੰਿਗ ਰੇਸ) ਦਾ ਪਰਮ ਧਰਮ ਹੈ ਇਸ ਲਈ ਦੂਜੇ ਦੇਵਾਂ ਧਰਮਾਂ ਨੂੰ ਹਿੰਦੂ ਧਰਮ ਦੀ ਸਦਵਭਾਵਨਾ ਤੇ ਰਹਿਣ ਦੀ ਜਾਂਚ ਸਿੱਖ ਲੈਣੀ ਚਾਹੀਦੀ ਹੈ ਤੇ ਇਸ ਕਿਸਮ ਦਾ ਪ੍ਰਚਾਰ ਕਰਨ ਲਈ ਦੋਗਲਾ ਕਿਰਦਾਰ ਲਿਖਣ ਵਾਲ਼ੇ ਵੀ ਲੇਖਕ ਹਨ ਜਿਹੜੇ ਸਿੱਖਾਂ ਨਾਲ਼ ਹਮਦਰਦੀ ਦਾ ਵਿਖਾਵਾ ਵੀ ਕਰਦੇ ਹਨ ਤੇ ਸਿੱਖਾਂ ਨੂੰ ਹਿੰਦੂ ਰਾਸ਼ਟਰ ਦਾ ਅਨਿਖੜਵਾਂ ਅੰਗ ਵੀ ਦੱਸਦੇ ਹਨ ਉਹਨਾਂ ਵਿੱਚੋਂ ਇੱਕ &lsquoਕੁਲਦੀਪ ਨਈਅਰ&rsquo ਵੀ ਹੈ ਜਿਹੜਾ ਇੰਦਰਾ ਗਾਂਧੀ ਬਾਰੇ ਲਿਖਦਾ ਹੈ ਕਿ &lsquoਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲ਼ੀ ਇੰਦਰਾ ਗਾਂਧੀ ਲੋਕਤੰਤਰ ਦੀ ਰਖਸ਼ਕ ਬਣਨ ਦੀ ਥਾਂ ਭਖਸ਼ਕ ਬਣ ਕੇ ਮਿਟ ਗਈ, ਦੂਜੇ ਪਾਸੇ ਕੁਲਦੀਪ ਨਈਅਰ ਨੇ 15 ਨਵੰਬਰ 1984 ਨੂੰ ਜਗਬਾਣੀ ਵਿੱਚ ਇੱਕ ਲੇਖ ਿਲਿਖਆ ਜਿਸ ਦਾ ਸਾਰਅੰਸ਼ ਸੀ ਕਿ ਹਿੰਦੂ ਕਦੀ ਪ੍ਰਵਾਣ ਨਹੀਂ ਕਰਨਗੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਭਾਰਤ ਅੰਦਰ ਸਿੱਖਾਂ ਦੀ ਇੱਕ ਫ਼ਿਰਕੇ ਵਜੋਂ ਓਨਾ ਚਿਰ ਹੀ ਮਹੱਤਤਾ ਹੈ ਜਿੰਨਾ ਚਿਰ ਉਹ ਇਸ (ਹਿੰਦੂ) ਰਾਸ਼ਟਰ ਦਾ ਅਨਿਖੜਵਾਂ ਅੰਗ ਹਨ, ਸਿੱਖਾਂ ਨੇ ਜੇ ਇਸ ਤੋਂ ਇਲਾਵਾ ਕੋਈ ਹੋਰ ਭੂਮਿਕਾ ਨਿਭਾਈ ਤਾਂ ਇਹ ਸਿੱਖਾਂ ਲਈ ਖ਼ਤਰੇ ਤੋਂ ਖਾਲੀ ਨਹੀਂ। 
ਇਸੇ ਤਰ੍ਹਾਂ ਸਾਬਕਾ ੱਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਵੀ ਸਿੱਖਾਂ ਨਾਲ਼ ਹਮਦਰਦੀ ਪ੍ਰਗਟਾਉਣ ਵਾਲ਼ੇ ਲੇਖ ਵੀ ਲਿਖਦੇ ਹਨ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਸਿੱਧ ਕਰਨ ਲਈ ਵੀ ਸਿੱਖੀ ਸੋਚ ਦੇ ਪਹਿਰੇਦਾਰ, ਸਿੱਖ ਸਮਾਜ ਦੇ ਮਸਲੇ ਪੁਸਤਕਾਂ ਅੰਦਰ, 'ਕੀ ਸਿੱਖਾਂ ਨੂੰ ਹਿੰਦੂਆਂ ਤੋਂ ਖ਼ਤਰਾ' ਅਤੇ 'ਸਿੱਖਾਂ ਵਿੱਚ ਤਾਲੀਬਾਨ' ਵਰਗੇ ਲੇਖ ਵੀ ਲਿਖਦੇ ਹਨ। ਤਰਲੋਚਨ ਸਿੰਘ ਇੱਕ ਕਲੀਨ ਸ਼ੇਵਨ ਟੋਪੀਧਾਰੀ ਸਿੰਧੀ ਚੇਲਾ ਰਾਮ ਨੂੰ ਸਿੱਖ ਧਰਮ ਦਾ ਉੱਘਾ ਪ੍ਰਚਾਰਕ ਪਰਵਾਨਦਾ ਹੈ ਅਤੇ ਸਿੱਖੀ ਦੀ ਮੁਖ-ਧਾਰਾ &rsquoਤੇ ਪਹਿਰਾ ਦੇਣ ਵਾਲ਼ੇ ਅੰਮ੍ਰਿਤਧਾਰੀ ਸਿੰਘਾਂ ਨੂੰ ਤਾਲਬਾਨੀ ਸੋਚ ਵਾਲ਼ੇ ਦੱਸਦੇ ਹਨ। 
ਇਸੇ ਤਰ੍ਹਾਂ ਸ. ਗੁਰਤੇਜ ਸਿੰਘ ਜੀ ਨੇ, 50 ਸਾਲ ਤੋਂ ਰਾਸ਼ਟਰੀਆ ਸਵੈਮ ਸੰਘ ਦੇ ਮੈਂਬਰ ਅਤੇ ਕੱਟੜ ਰਾਸ਼ਟਰਵਾਦੀ ਨਾਨਾ ਦੇਸ਼ਮੁਖ ਦੇ ਇੱਕ ਲੇਖ ਦਾ ਜ਼ਿਕਰ ਕੀਤਾ ਹੈ, ਜਿਹੜਾ ਗੁਰੂ ਨਾਨਕ ਦੇ ਜਨਮ ਦਿਨ ਉੱਤੇ ਦਿੱਲੀ ਦੀਆਂ ਪ੍ਰਮੁਖ ਸਿਆਸੀ ਹਸਤੀਆਂ ਵਿੱਚ ਵੰਡਿਆ ਗਿਆ। ਆਰ.ਐੱਸ.ਐੱਸ. ਦਾ ਮੈਂਬਰ ਨਾਨਾ ਦੇਸ਼ਮੁਖ ਬਾਰ -ਬਾਰ ਲਿਖਦਾ ਹੈ ਕਿ ਉਹ ਸਿੱਖਾਂ ਦਾ ਹਮਦਰਦ ਹੈ ਅਤੇ ਉਹਨਾਂ ਦੇ ਅਤੇ ਦੇਸ਼ ਦੇ ਭਲੇ ਹਿੱਤ ਇਹ ਲੇਖ ਲਿਖ ਰਿਹਾ ਹੈ। ਉਹ ਨਵੰਬਰ 1984 ਦਿੱਲੀ ਵਿਖੇ ਹੋਏ ਸਮੂਹਕ ਸਿੱਖ ਕਤਲੇਆਮ ਦੇ ਕਾਰਣ ਵੀ ਹਿੰਦੂਤਵੀ ਨਜ਼ਰੀਏ ਤੋਂ ਦੱਸਦਾ ਹੈ ਅਤੇ ਕਿਉਂਕਿ ਕਤਲੇਆਮ ਅਜੇ ਚਲ ਰਿਹਾ ਸੀ, ਇਸ ਲਈ ਇਸ ਤੋਂ ਬਚਣ ਦੇ ਉਪਾਅ ਵੀ ਸੁਝਾਉਂਦਾ ਹੈ। ਉਹ ਇੰਦਰਾ ਗਾਂਧੀ ਨੂੰ ਬਹੁਤ ਬਹਾਦਰ ਔਰਤ ਦੱਸਦਾ ਹੈ ਜਿਸ ਨੇ ਹਿੰਦੁਸਤਾਨ ਦੀ ਏਕਤਾ ਅਖੰਡਤਾ ਲਈ ਸ਼ਹਾਦਤ ਪ੍ਰਾਪਤ ਕੀਤੀ ਦੇਸ਼ ਮੁਖ ਉਸ ਦੀਆਂ ਸਿੱਖ ਮਾਰੂ ਨੀਤੀਆਂ ਦਾ ਖੁੱਲ੍ਹੇਆਮ ਸਮਰਥਨ ਕਰਦਾ ਹੈ। ਇਸ ਨਾਤੇ ਉਹ ਨਾ-ਤਜ਼ਰਬੇਕਾਰ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਵੀ ਬਹੁਤ ਖ਼ੁਸ਼ ਹੁੰਦਾ ਹੋਇਆ ਉਸ ਨੂੰ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਵੀ ਕਰਦਾ ਹੈ ਅਤੇ ਬਾਕੀ ਸਿਆਸਤਦਾਨਾਂ ਨੂੰ ਵੀ ਉਸ ਦੀ ਮਦਦ ਲਈ ਪ੍ਰੇਰਦਾ ਹੈ ।
ਉਹ ਇੰਦਰਾ ਗਾਂਧੀ ਕਤਲ ਨੂੰ ਪੰਥ ਦੇ ਨਾਂ ਉੱਤੇ ਕੀਤਾ ਗਿਆ ਮਨੱੁਖੀ ਭਰੋਸੇ ਦਾ ਕਤਲ ਕਹਿੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਕਰਫਿਊ ਵਿੱਚ ਢਿਲ ਦੇ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਤਲ ਕਰਨ ਲਈ ਫਸਾਏ ਗਏ ਦਸ ਹਜ਼ਾਰ ਸਿੱਖ ਬੱਚਿਆਂ, ਬਿਰਧਾਂ, ਬੀਬੀਆਂ, ਸੇਵਾਦਾਰਾਂ, ਗ੍ਰੰਥੀਆਂ, ਰਾਗੀਆਂ ਬਾਰੇ ਅਫ਼ਸੋਸ ਕਰਨ ਲਈ ਉਸ ਕੋਲ਼ ਸ਼ਬਦ ਨਹੀਂ ਤੇ ਨਾ ਹੀ ਉਹਨਾਂ ਨਿਹੱਥੇ ਨਿਰਦੋਸ਼ਾਂ ਨੂੰ ਬਿਨਾ ਚਿਤਾਵਨੀ, ਫ਼ੌਜਾਂ ਚਾੜ੍ਹ ਕੇ ਤੌਪਾਂ ਟੈਂਕਾਂ ਦੇ ਗੋਲੇ ਦਾਗ ਕੇ ਮਾਰਨ ਲਈ ਇੰਦਰਾ ਦੀ ਭੰਡੀ ਕਰਦਾ ਹੈ, ਸਿੱਖਾਂ ਉੱਤੇ ਝੂਠੇ ਇਲਜ਼ਾਮ ਲਾਉਂਦਾ ਹੈ ਕਿ ਇਹਨਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਲੋਕ ਮਾਰੇ ਅਤੇ ਧਾਰਮਿਕ ਅਸਥਾਨ ਢਾਹੇ। ਆਰ.ਐੱਸ.ਐੱਸ. ਦਾ ਮੈਂਬਰ ਨਾਨਾ ਦੇਸ਼ਮੁਖ ਇਹ ਭੁਲ ਜਾਂਦਾ ਹੈ ਕਿ ਮਰਨ ਵਾਲ਼ੇ ਬਹੁਤੇ ਸਿੱਖ ਹੀ ਸਨ ਅਤੇ ਕਦੇ ਕਾਤਲਾਂ ਦੀ ਨਿਸ਼ਾਨਦੇਹੀ ਨਾ ਕੀਤੀ ਜਾ ਸਕੀ। ਨਾਨਾ ਦੇਸ਼ਮੁਖ ਸਬੂਤ ਕਿਸੇ ਇੱਕ ਦਾ ਵੀ ਪੇਸ਼ ਨਹੀਂ ਕਰਦਾ ਨਾ ਹੀ ਨਾਂ ਦੱਸਦਾ ਹੈ। ਇਹ ਵੀ ਨਹੀਂ ਆਖਦਾ ਕਿ ਸ਼ੁਰੂਆਤ ਹੀ ਇੰਦਰਾ ਗਾਂਧੀ ਦੇ ਚਹੇਤੇ ਨਿਰੰਕਾਰੀ ਨੇ 1978 ਈ ਵਿੱਚ ਵੈਸਾਖੀ ਵਾਲ਼ੇ ਦਿਨ 13 ਸਿੱਖ ਸ਼ਹੀਦ ਕਰ ਕੇ ਕੀਤੀ ਸੀ ਅਤੇ ਇੰਦਰਾ ਗਾਂਧੀ ਦੀ ਗੁਪਤ ਪੁਲਸ ਵੀ ਕਤਲਾਂ ਦਾ ਸਿਲਸਿਲਾ ਵੱਡੀ ਹੱਦ ਤਕ ਅੱਗੇ ਵਧਾਉਂਦੀ ਰਹੀ। 1978 ਦਾ ਇਹ ਕਾਂਡ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੁਰਪਦਵੀ ਨੂੰ ਚੈਲੰਿਜ ਕਰਨ &rsquoਤੇ ਵਾਪਰਿਆ।
ਸ. ਗੁਰਦਰਸ਼ਨ ਸਿੰਘ ਢਿੱਲੋਂ 'ਪੰਜਾਬ ਦਾ ਸੰਤਾਪ : 1947 ਤੋਂ 2015 ਤਕ ਦੀ ਪੁਸਤਕ' ਦੇ ਪੰਨਾ 34 ਉੱਤੇ ਲਿਖਦੇ ਹਨ 'ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਉਪਰੰਤ ਭਾਰਤੀ ਫ਼ੌਜ ਨੇ ਇੱਕ ਸਰਕੁਲਰ 'ਬਾਤ ਚੀਤ' ਦੇ ਸਿਰਲੇਖ ਹੇਠ ਜਾਰੀ ਕੀਤਾ, ਜਿਸ ਅਧੀਨ ਪੰਜਾਬ ਦੇ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ ਵਿੱਚ ਉਹਨਾਂ ਦਾ ਖ਼ਾਸ ਨਿਸ਼ਾਨਾ ਅੰਮ੍ਰਿਤਧਾਰੀ ਸਿੰਘ ਸਨ, ਸ਼ਾਇਦ ਸਰਕਾਰ ਨੂੰ ਲੱਗਦਾ ਹੋਵੇ ਕਿ ਜੇਕਰ ਸਿੱਖਾਂ ਵਿੱਚੋਂ ਅੰਮ੍ਰਿਤਧਾਰੀ ਸਿੰਘਾਂ ਦਾ ਸਫਾਇਆ ਹੋ ਜਾਵੇ ਤਾਂ ਹੌਲ਼ੀ-ਹੌਲ਼ੀ ਸਿੱਖ ਪਛਾਣ ਖ਼ਤਮ ਹੋ ਜਾਵੇਗੀ ਅਤੇ ਨਾਲ਼ ਹੀ ਸਿੱਖਾਂ ਦੀ ਅੱਡਰੀ ਪਛਾਣ ਤੇ ਸਿੱਖੀ ਵੀ ਅਤੇ ਫਿਰ ਸਿੱਖ ਹਿੰਦੂਆਂ ਦਾ ਇੱਕ ਫ਼ਿਰਕਾ ਹੀ ਬਣ ਕੇ ਰਹਿ ਜਾਣਗੇ। ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੌਰਾਨ ਇੱਕ ਬਹੁਤ ਹੀ ਭਿਆਨਕ ਅਤੇ ਦਰਦਨਾਕ ਘਟਨਾ ਵਾਪਰੀ, ਜਿਸ ਦਾ ਬਹੁਤ ਹੀ ਘੱਟ ਲਿਖਾਰੀਆਂ ਨੇ ਜ਼ਿਕਰ ਕੀਤਾ ਹੈ। ਇਸ ਹਮਲੇ ਦੋਰਾਨ ਭਾਰਤੀ ਫ਼ੌਜ ਨੇ 39 ਸਿੱਖ ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ 2 ਤੋਂ 12 ਸਾਲ ਦੇ ਦਰਮਿਆਨ ਸੀ, ਦਰਬਾਰ ਸਾਹਿਬ ਤੋਂ ਚੁੱਕ ਕੇ ਲੁਧਿਆਣਾ ਜੇਲ੍ਹ ਵਿੱਚ ਪਾ ਦਿੱਤਾ। ਇਹਨਾਂ ਬੱਚਿਆਂ ਨੂੰ ਸੀ.ਬੀ.ਆਈ. ਨੇ ਤਿੰਨ ਿਹਿਸਆਂ ਵਿੱਚ ਵੰਡ ਦਿੱਤਾ। ਪਹਿਲੇ ਬਹੁਤ ਹੀ ਖ਼ਤਰਨਾਕ ਅੱਤਵਾਦੀ, ਦੂਜੇ ਖ਼ਤਰਨਾਕ ਅੱਤਵਾਦੀ ਤੇ ਤੀਜੇ ਹੋਣ ਵਾਲ਼ੇ ਖ਼ਤਰਨਾਕ ਅੱਤਵਾਦੀ, ਨੰਨੇ ਤੇ ਮਸੂਮ ਬੱਚਿਆਂ ਦੀ ਸੀ.ਬੀ.ਆਈ. ਅਤੇ ਆਈ.ਬੀ. ਵੱਲੋਂ ਬੜੀ ਭਿਆਨਕ ਤੇ ਘਿਨਾਉਣੀ ਪੁਛਗਿਛ ਕੀਤੀ ਗਈ ਇਸ ਪੁੱਛਗਿਛ ਦੌਰਾਨ ਮਸੂਮ ਬੱਚੇ ਕੁਰਲਾਉਂਦੇ ਤੇ ਚੀਕਾਂ ਮਾਰਦੇ ਰਹੇ ਕਿ ਸਾਨੂੰ ਆਪਣੇ ਮਾਪਿਆਂ ਕੋਲ਼ ਜਾਣ ਦਿਓ, ਪਰ ਕਿਸੇ ਅਧਿਕਾਰੀ ਨੇ ਉਹਨਾਂ ਬੱਚਿਆਂ ਦੀ ਇੱਕ ਨਹੀਂ ਸੁਣੀ। ਐਸਾ ਜ਼ੁਲਮ, ਗ਼ੁਲਾਮ ਕੌਮਾਂ ਦੇ ਬੱਚਿਆਂ ਨਾਲ਼ ਹੀ ਹੋਇਆ ਕਰਦਾ ਹੈ। 
ਐਲ.ਕੇ. ਅਡਵਾਨੀ ਨੇ ਵੀ 'ਮਾਈ ਕੰਟਰੀ ਮਾਈ ਲਾਈਫ' ਵਿੱਚ ਿਲਿਖਆ ਹੈ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉੱਤੇੇ ਫ਼ੌਜੀ ਹਮਲਾ ਕਰਨ ਦੀ ਇਸ ਕਰਕੇ ਹੱਲਾਸ਼ੇਰੀ ਦਿੱਤੀ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਸ ਦੇ ਰਾਸ਼ਟਰ ਵਿਰੋਧੀ ਸਾਥੀਆਂ ਦਾ ਦਰਬਾਰ ਸਾਹਿਬ ਵਿੱਚੋਂ ਸਫਾਇਆ ਕਰਨਾ ਬਹੁਤ ਜ਼ਰੂਰੀ ਹੈ। 
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਰਾਸ਼ਟਰ ਵਿਰੋਧੀ ਨਹੀਂ ਸੀ। ਉਸ ਨੇ ਅਕਾਲੀ ਦਲ ਨਾਲ਼ ਰਲ਼ ਕੇ ਸਮੁੱਚੇ ਪੰਜਾਬ ਦੇ ਹੱਕਾਂ ਲਈ ਧਰਮ ਯੱੁਧ ਮੋਰਚਾ ਲਾਇਆ ਸੀ। ਇਸ ਧਰਮ ਯੱੁਧ ਮੋਰਚੇ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਵਾਲ਼ਾ ਅਨੰਦਪੁਰ ਦਾ ਮਤਾ ਵੀ ਸ਼ਾਮਿਲ ਸੀ। ਇਸ ਮਤੇ ਦੀ ਮੱੁਖ ਮੰਗ ਸੀ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਜੋ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਗਰਦਾਨਦੀ ਹੈ, ਨੂੰ ਖ਼ਤਮ ਕਰ ਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਤਸਲੀਮ ਕੀਤਾ ਜਾਵੇ। ਅਨੰਦਪੁਰ ਸਾਹਿਬ ਦਾ ਮਤਾ, ਜਿਸ ਵਿੱਚ ਹਿਦੋਸਤਾਨ ਦੇ ਸਿਆਸੀ ਢਾਂਚੇ ਅੰਦਰ ਰਹਿ ਕੇ ਸਿੱਖਾਂ ਦਾ ਆਪਣਾ ਕਲਚਰ, ਜ਼ੁਬਾਨ ਅਤੇ ਸਿੱਖ ਧਰਮ ਦੇ ਨਿਆਰੇਪਣ ਵਾਸਤੇ ਕੁਝ ਸਹੂਲ਼ਤਾਂ ਦੀ ਮੰਗ ਕੀਤੀ ਗਈ ਸੀ, ਪਰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਨੂੰ ਭਾਰਤ ਸਰਕਾਰ ਨੇ ਸਿੱਖਾਂ ਦੇ ਸਰਬਉੱਚ ਧਾਰਮਿਕ ਅਸਥਾਨ ਸੀ੍ਰ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਸਰਬਉੱਚ ਰਾਜਨੀਤਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ &rsquoਤੇ ਤੌਪਾਂ-ਟੈਂਕਾਂ ਨਾਲ਼ ਫ਼ੌਜੀ ਹਮਲਾ ਕਰ ਕੇ ਇਸ ਲਈ ਸ਼ਹੀਦ ਕਰ ਦਿੱਤਾ ਕਿਉਂਕਿ ਉਹ ਕਹਿੰਦੇ ਸਨ ਕਿ ਸਿੱਖ ਧਰਮ ਹਿੰਦੂ ਧਰਮ ਨਾਲ਼ੋਂ ਅਲੱਗ ਧਰਮ ਹੈ ਅਤੇ ਸਿੱਖ ਇੱਕ ਵੱਖਰੀ ਕੌਮ ਹੈ।
ਇੱਥੇ ਮੁਹੰਮਦ ਅਲੀ ਜਿਨਾਹ ਦਾ ਹਵਾਲਾ ਦੇਣਾ ਵੀ ਕੁਥਾਂਹ ਨਹੀਂ ਹੋਵੇਗਾ ਮੁਹੰਮਦ ਅਲੀ ਜਿਨਾਹ ਨੇ ਵਾਇਸਰਾਏ ਮਾਊਂਟ ਬੈਂਟਨ ਨੂੰ ਆਖਿਆ ਕਿ ਹਿੰਦੋਸਤਾਨ ਦੇ ਮੁਸਲਮਾਨ ਇੱਕ ਕੌਮ ਹਨ, ਜਿਸ ਦੀ ਵੱਖਰੀ ਸੱਭਿਅਤਾ ਅਤੇ ਸੰਸਕ੍ਰਿਤੀ, ਵੱਖਰੀ ਭਾਸ਼ਾ ਅਤੇ ਸਾਹਿਤ, ਵੱਖਰੀ ਕਲਾ ਅਤੇ ਵੱਖਰੀ ਢੰਗ ਦੀਆਂ ਇਮਾਰਤਾਂ ਅਤੇ ਨੈਤਿਕ ਸਿਧਾਂਤ ਵੱਖਰੇ, ਰੀਤੀ ਰਿਵਾਜ ਵੱਖਰੇ, ਵੱਖਰੀਆਂ ਤਰੀਕਾਂ, ਮਹੀਨੇ ਤੇ ਵੱਖਰਾ ਇਤਿਹਾਸ ਤੇ ਪ੍ਰੰਪਰਾਵਾਂ ਹਨ। 
ਮਾਊਂਟ ਬੈਂਟਨ ਨੇ ਕਿਹਾ ਇਹ ਤਾਂ ਮੈਂ ਵੀ ਜਾਣਦਾ ਹਾਂ ਪਰ ਅੱਗਿਓਂ ਮੁਹੰਮਦ ਅਲੀ ਜਿਨਾਹ ਨੇ ਆਖਿਆ ਕਿ ਹਿੰਦੋਸਤਾਨ ਸਹੀ ਮਾਨਿਆ ਵਿੱਚ ਕਦੇ ਵੀ ਇੱਕ ਕੌਮ ਨਹੀਂ ਰਿਹਾ, ਸਿਰਫ਼ ਨਕਸ਼ੇ ਵਿੱਚ ਵੇਖਣ ਤੋਂ ਉਹ ਇੱਕ ਲੱਗਦਾ ਹੈ। ਮੈਂ ਗਾਂ ਦਾ ਗੋਸ਼ਤ ਖਾਣਾ ਚਾਹੁੰਦਾ ਪਰ ਹਿੰਦੂ ਮੈਨੂੰ ਗਾਂ ਮਾਰਨ ਤੋਂ ਰੋਕਦਾ, ਹਰ ਵਾਰ ਜਦੋਂ ਕੋਈ ਹਿੰਦੂ ਮੇਰੇ ਨਾਲ਼ ਹੱਥ ਮਿਲਾਉਂਦਾ ਤਾਂ ਉਸ ਨੂੰ ਜਾ ਕੇ ਆਪਣੇ ਹੱਥ ਧੋਣੇ ਪੈਂਦੇ ਹਨ। ਮੁਹੰਮਦ ਅਲੀ ਜਿਨਾਹ ਨੇ ਕਿਹਾ ਕਿ ਮੁਸਲਮਾਨਾਂ ਤੇ ਹਿੰਦੂਆਂ ਵਿੱਚ ਸਿਰਫ਼ ਇੱਕ ਹੀ ਗੱਲ ਸਾਂਝੀ ਹੈ ਉਹ ਹੈ ਅੰਗਰੇਜ਼ਾਂ ਦੀ ਗ਼ੁਲਾਮੀ। 
ਕਾਸ਼! ਕੋਈ ਸਿੱਖਾਂ ਦਾ ਦੂਰ ਅੰਦੇਸ਼ ਲੀਡਰ ਹੁੰਦਾ ਤਾਂ ਸਿੱਖ ਕੌਮ ਵੀ ਅੱਜ ਗ਼ੁਲਾਮ ਨਾ ਹੁੰਦੀ।   
ਸ. ਅਜਮੇਰ ਸਿੰਘ ਦੀ ਪੁਸਤਕ '1984 ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਦੇ ਪੰਨਾ 37 ਉੱਤੇ 'ਬਿਪਰਵਾਦੀ ਤਾਕਤਾਂ ਨੇ ਮੋਰਚੇ ਖੋਲੇ੍ਹ' ਦੇ ਸਿਰਲੇਖ ਹੇਠ ਲਿਖਦੇ ਹਨ:- &ldquoਆਰ.ਐੱਸ.ਐੱਸ. ਦੀ ਅਖਿਲ ਭਾਰਤੀਆ ਕਾਰਜਕਾਰੀ ਮੰਡਲ ਦੀ 10,11 ਜੁਲਾਈ 1982 ਨੂੰ ਆਗਰਾ ਵਿਖੇ ਹੋਈ ਦੋ ਰੋਜ਼ਾ ਮੀਟਿੰਗ ਵਿੱਚ, ਪੰਜਾਬ ਅੰਦਰ ਪੈਦਾ ਹੋਈ ਗੰਭੀਰ ਸਥਿਤੀ ਬਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਪਾਸ ਕੀਤੇ ਗਏ ਮਤਿਆਂ ਅੰਦਰ ਇਹ ਹਿੰਦੂਤਵੀ ਧਾਰਨਾਂ ਬੇ-ਬਾਕ  ਲਹਿਜੇ ਵਿੱਚ ਦੁਹਰਾਈ ਗਈ ਕਿ ਸਿੱਖ ਧਰਮ ਹਿੰਦੂ ਧਰਮ ਨਾਲ਼ੋਂ ਵੱਖਰਾ ਜਾਂ ਸੁਤੰਤਰ ਧਰਮ ਨਹੀਂ ਹੈ, ਸਨਾਤਨੀ, ਜੈਨੀ ਤੇ ਬੋਧੀ ਮੱਤਾਂ ਵਾਂਗੂੰ ਹੀ ਇਹ ਵੀ ਹਿੰਦੂ ਧਰਮ ਦਾ ਹੀ ਇੱਕ ਫ਼ਿਰਕਾ ਹੈ। ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਦੀ ਸੱਚੀ ਘਟਨਾ ਦੇ ਝੂਠੇ ਅਰਥ ਕੱਢਦਿਆਂ ਗੁਰੂ ਸਾਹਿਬ ਨੂੰ ਹਿੰਦੂ ਧਰਮ ਦਾ ਉਪਾਸ਼ਕ ਦਰਸਾਉਣ ਦਾ ਯਤਨ ਕੀਤਾ ਗਿਆ। ਇਸੇ ਤਰ੍ਹਾਂ ਦਸਮ ਪਾਤਿਸ਼ਾਹ ਵੱਲੋਂ ਖ਼ਾਲਸਾ ਪੰਥ ਦੀ ਸਿਰਜਣਾ ਕਰਨ ਦੀ ਲਾਸਾਨੀ ਘਟਨਾ ਨੂੰ ਵੀ ਹਿੰਦੂ ਧਰਮ ਦੇ ਖ਼ਾਤੇ ਵਿੱਚ ਪਾਉਣ ਦੀ ਨਿਰਲੱਜ ਪੂਰਣ ਕੋਸ਼ਿਸ਼ ਕੀਤੀ ਗਈ। ਇਹ ਬੱਜਰ ਝੂਠ ਬੋਲਣ ਤੋਂ ਵੀ ਸੰਕੋਚ ਨਾ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਹਿੰਦੂ ਧਰਮ ਨੂੰ ਪ੍ਰਫੁਲਤ ਕਰਨ ਲਈ ਕੀਤੀ ਸੀ ਅਤੇ ਇਸ ਨਾਲ਼ ਸਮੁੱਚੀ ਹਿੰਦੂ ਕੌਮ ਅੰਦਰ ਜੁਝਾਰੂ ਜਜ਼ਬਾ ਪੈਦਾ ਹੋ ਗਿਆ ਸੀ। ਜਿਸ ਨਾਲ਼ ਹਿੰਦੋਸਤਾਨ ਦੀ ਧਰਤੀ ਦੇ ਚਾਰੇ ਕੋਨਿਆਂ ਤੋਂ ਅਣਗਿਣਤ ਸੂਰਮਿਆਂ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਲਈ ਅਗਨੀ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਸਿੱਖ ਕੌਮ ਦਾ ਲਾਸਾਨੀ ਗੁਣ-ਤੱਤਾਂ, ਇਸ ਦੀ ਬਹਾਦਰੀ ਅਤੇ ਹੌਂਸਲੇ ਨੂੰ ਕਬੂਲ ਕਰਨ ਅਤੇ ਇਸ ਦੀ ਕਦਰ ਕਰਨ ਦੀ ਇਮਾਨਦਾਰੀ ਤੇ ਫਰਾਖ਼ਦਿਲੀ ਵਿਖਾਉਣ ਦੀ ਬਜਾਏ, ਹਿੰਦੂ ਆਗੂਆਂ ਨੇ ਆਪਣੀ ਮੂਲ ਖਸਲਤ ਅਨੁਸਾਰ, ਇੱਕ ਪਾਸੇ ਸਿੱਖ ਕੌਮ ਵਿਰੱੁਧ ਸਾੜੇ ਤੇ ਨਫ਼ਰਤ ਦੀ ਭਾਵਨਾ &rsquoਚੋਂ ਵਹਿਸ਼ੀਪੁਣੇ ਦਾ ਕਰੂਪ ਪ੍ਰਗਟਾਵਾ ਕੀਤਾ ਅਤੇ ਦੂਜੇ ਪਾਸੇ ਸਿੱਖਾਂ ਦੇ ਗੌਰਵਸ਼ਾਲੀ ਵਿਰਸੇ ਨੂੰ ਹਥਿਆਉਣ ਦੀ ਬਦਨੀਤੀ ਨਾਲ਼ ਸਿੱਖਾਂ ਨੂੰ ਆਪਣੇ ਦਰਸਾਉਣ ਦਾ ਦੰਭ ਕੀਤਾ। ਇੱਥੇ ਅਸੀਂ ਸਪਸ਼ਟ ਕਰਦੇ ਜਾਈਏ ਕਿ ਪੰਥ ਦੀ ਸਾਜਨਾ ਦਾ ਅਰਥ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਦੇ ਮਿਸ਼ਨ ਨੂੰ ਸੰਪੂਰਨ ਕਰਨ ਲਈ ਹੀ ਨਾਨਕ ਪੰਥ ਵਿੱਚੋਂ ਹੀ ਖ਼ਾਲਸਾ ਪ੍ਰਗਟ ਕੀਤਾ, ਕੋਈ ਨਵਾਂ ਪੰਥ ਨਹੀਂ ਸਾਜਿਆ।
ਇਸੇ ਤਰ੍ਹਾਂ ਇਸੇ ਹੀ ਸੰਬੰਧ ਵਿੱਚ &lsquoਇੰਡੀਅਨ ਐਕਸਪ੍ਰੈੱਸ&rsquo ਨੇ ਆਪਣੇ 12,13 ਤੇ 14 ਮਈ, 1982 ਦੇ ਪਰਚਿਆਂ ਵਿੱਚ &lsquoਅਰੁਨ ਸ਼ੋਰੀ&rsquo ਨਾਂ ਦੇ ਆਪਣੇ ਹੀ ਇੱਕ ਕਾਲਮ ਨਵੀਸ ਦੇ ਤਿੰਨ ਲੇਖ ਛਾਪੇ ਸਨ। ਇਹਨਾਂ ਲੇਖਾਂ ਦੁਆਰਾ ਇਸ ਕਾਲਮ ਨਵੀਸ ਨੇ ਸਿੱਖ ਕੌਮ ਦੇ ਪਰਮ ਪਵਿੱਤਰ ਸਿਧਾਂਤਾਂ ਅਤੇ ਰਵਾਇਤਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਸੀ ਵਿਗਾੜਿਆ, ਸਗੋਂ ਉਹਨਾਂ ਦੀ ਖਿੱਲੀ ਉਡਾਉਣ ਦੀ ਅੱਤ-ਨਿੰਦਾਜਨਕ ਕੋਸ਼ਿਸ਼ ਕੀਤੀ ਤਾਂ ਜੋ ਸਮੁੱਚੀ ਸਿੱਖ ਕੌਮ ਨੂੰ ਨਸ਼ਰ ਅਤੇ ਨਿਰਉਤਸ਼ਾਹਤ ਕੀਤਾ ਜਾ ਸਕੇ। ਇਹਨਾਂ ਲੇਖਾਂ ਦੁਆਰਾ ਇਸ ਕਾਲਮ ਨਵੀਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ &lsquoਸਿੱਖ ਤਾਂ ਹਿੰਦੂ ਮੱਤ ਦਾ ਹਿੱਸਾ ਹੀ ਹਨ ਅਤੇ ਇਹਨਾਂ ਦੀ ਆਪਣੀ ਨਾ ਤਾਂ ਕੋਈ ਅਡਰੀ ਹਸਤੀ ਹੈ ਅਤੇ ਨਾ ਹੀ ਕੋਈ ਅਡਰਾ ਮਜ਼ਹਬ। ਖ਼ਾਲਸੇ ਦਾ ਮਤਲਬ ਤਾਂ ਕੇਵਲ ਖ਼ਾਲਸ (ਪਿਓਰ) ਹੈ ਅਤੇ ਇਸ ਦੇ ਕਕਾਰ ਅਤੇ ਰਹਿਤ ਮਰਯਾਦਾ ਵਕਤੀ ਹੀ ਸੀ, ਜਿਸ ਦੀ ਅਜੋਕੀ ਦੁਨੀਆਂ ਵਿੱਚ ਕੋਈ ਤੁਕ ਨਹੀਂ। ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ ਅਤੇ ਭਾਈ ਮਤੀ ਦਾਸ ਆਦਿ ਹਿੰਦੂ ਸਨ ਅਤੇ ਉਹ ਹਿੰਦੂ ਮੱਤ ਦੀ ਸ਼ਾਨ ਹਿੱਤ ਹੀ ਲੜਦੇ ਮਰਦੇ ਰਹੇ। ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਅਤੇ ਰਹੁਰੀਤੀਆਂ ਐਵੇਂ ਫੋਕੀਆਂ ਜਿਹੀਆਂ ਹੀ ਹਨ, ਜਿਨ੍ਹਾਂ ਦੀ ਹੁਣ ਕੋਈ ਲੋੜ ਨਹੀਂ।&rsquo 
ਆਪਣੇ ਲੇਖਾਂ ਦੇ ਅੰਤ ਵਿੱਚ ਅਰੁਨ ਸ਼ੋਰੀ ਭਾਰਤ ਸਰਕਾਰ ਨੂੰ ਸਲਾਹ ਦਿੰਦਿਆਂ ਹੋਇਆਂ ਕਹਿੰਦਾ ਹੈ ਕਿ ਜੇ ਮੁਲਕ ਵਿੱਚ ਅਮਨ ਚੈਨ ਚਾਹੁੰਦੇ ਹੋ ਤਾਂ ਸਿੱਖ ਕੌਮ ਨੂੰ ਪੂਰੀ ਸਖ਼ਤੀ ਨਾਲ਼ ਦਬਾਓ ਅਤੇ ਇਸ ਨੂੰ ਓਨੀ ਦੇਰ ਤਕ ਸੁੱਖ ਦਾ ਸਾਹ ਨਾ ਲੈਣ ਦਿਓ ਜਦ ਤਕ ਇਹ ਆਪਣੀ ਅਡਰੀ ਹਸਤੀ ਮਿਟਾ ਕੇ ਹਿੰਦੂ ਧਰਮ ਵਿੱਚ ਸ਼ਾਮਲ ਨਹੀਂ ਹੋ ਜਾਂਦੀ। 
ਅਰੁਨ ਸ਼ੋਰੀ ਦੇ ਇਹਨਾਂ ਲੇਖਾਂ ਦਾ ਜਵਾਬ ਸ. ਦੇਵਿੰਦਰ ਸਿੰਘ ਦੁੱਗਲ ਨੇ ਬਾ-ਖੂਬੀ ਦੇ ਦਿੱਤਾ ਸੀ ਅਤੇ ਦੇਵਿੰਦਰ ਸਿੰਘ ਦੁੱਗਲ ਦੇ ਜਵਾਬੀ ਲੇਖਾਂ ਨੂੰ ਸ਼੍ਰੋਮਣੀ ਕਮੇਟੀ ਨੇ &lsquoਸਿੱਖ ਕੌਮ ਦਾ ਸ਼ਾਨਦਾਰ ਵਿਰਸਾ&rsquo ਕਿਤਾਬਚੇ ਵਜੋਂ ਛਾਪਿਆ ਸੀ, ਜੋ ਅੱਜ ਵੀ ਉਪਲਬਧ ਹੈ। 
ਸ. ਗੁਰਦਰਸ਼ਨ ਸਿੰਘ ਢਿੱਲੋਂ ਆਪਣੇ, ਸਿੱਖਾਂ ਦੀ ਵੱਖਰੀ ਤੇ ਅਜ਼ਾਦ ਹਸਤੀ ਵਿਰੱੁਧ &lsquoਹਿੰਦੂਵਾਦੀ ਹਮਲੇ&rsquo ਦੇ ਸਿਰਲੇਖ ਹੇਠ ਲਿਖਦੇ ਹਨ, ਤੁਹਾਨੂੰ ਯਾਦ ਹੋਵੇਗਾ ਕਿ ਖ਼ਾਲਸੇ ਦੇ 300 ਸਾਲਾ ਸਾਜਨਾ ਦਿਵਸ ਦੇ ਮੌਕੇ &rsquoਤੇ ਹੋਏ ਸਮਾਗਮਾਂ ਵਿੱਚ ਆਰ.ਐੱਸ.ਐੱਸ. ਕਿਸ ਤਰ੍ਹਾਂ ਧੂਮ-ਧਾਮ ਨਾਲ਼ ਸ਼ਾਮਲ  ਹੋਈ ਸੀ। ਉਸ ਨੇ ਇਸ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਗਾਮ ਨੂੰ ਕਿਸੇ ਹੋਰ ਹੀ ਪਾਸੇ ਵੱਲ ਮੋੜ ਦਿੱਤਾ। ਆਰ.ਐੱਸ.ਐੱਸ. ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਖ਼ਾਲਸਾ ਪੰਥ ਤਾਂ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ, ਇਹ ਪ੍ਰਚਾਰ ਕੀਤਾ ਵੀ ਜਾਣ ਲੱਗਾ ਕਿ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਅਤੇ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ। ਆਰ.ਐੱਸ.ਐੱਸ. ਲਗਾਤਾਰ ਇਸ ਤਰਕ ਉੱਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰੀ ਨਾਇਕ ਹਨ, ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ਅਤੇ ਕਾਨਫ਼ਰੰਸਾਂ ਵਿੱਚ ਇਹਨਾਂ ਹਿੰਦੂ ਨਾਇਕਾਂ ਦੀਆਂ ਤਸਵੀਰਾਂ ਨਾਲ਼ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਵੀ ਲੱਗੀ ਹੁੰਦੀ ਹੈ। ਹੁਣ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੋਟੋ ਨਰਿੰਦਰ ਮੋਦੀ ਤੇ ਉਸ ਦੇ ਮੰਤਰੀਆਂ ਦੇ ਹੇਠਾਂ ਛਾਪ ਕੇ ਸਿੱਖ ਕੌਮ ਦੀ ਹੇਠੀ ਕੀਤੀ ਗਈ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਫੋਟੋ ਮਹਾਤਮਾ ਗਾਂਧੀ ਤੇ ਇੰਦਰਾ ਗਾਂਧੀ ਨਾਲ਼ ਵੀ ਛਾਪੀ ਜਾ ਚੁੱਕੀ ਹੈ।
ਆਰ.ਐੱਸ.ਐੱਸ. ਜਿੱਥੇ ਇਹ ਲਗਾਤਾਰ ਯਤਨ ਕਰਦੀ ਆ ਰਹੀ ਹੈ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਲਾਲਚ ਦੇ ਕੇ ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ਵਿੱਚ ਲਿਆਂਦਾ ਜਾਵੇ, ਓਥੇ ਨਾਲ਼ ਦੀ ਨਾਲ਼ ਕੁਝ ਅਕਾਲੀ ਲੀਡਰਾਂ ਅਤੇ ਜਥੇਦਾਰਾਂ ਨੂੰ ਵੀ ਆਰ.ਐੱਸ.ਐੱਸ. ਨੇ ਆਪਣੇ ਏਜੰਡੇ ਵੱਲ ਖਿੱਚਿਆ ਹੈ। ਆਰ.ਐੱਸ.ਐੱਸ. ਦਾ ਅਸਲ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਉੱਘੀਆਂ ਅਤੇ ਅਹਿਮ ਇਤਿਹਾਸਕ ਸੰਸਥਾਵਾਂ ਨਾਲ਼ ਨੇੜਤਾ ਤੇ ਸਾਂਝ ਵਧਾਈ ਜਾਵੇ ਅਤ ਫਿਰ ਹੌਲ਼ੀ ਹੌਲ਼ੀ ਸਿੱਖਾਂ ਦੇ ਵੱਖਰੇ ਸੱਭਿਆਚਾਰ ਅਤੇ ਉਹਨਾਂ ਦੀ ਨਿਆਰੀ ਹੋਂਦ ਹਸਤੀ ਨੂੰ ਹੀ ਨੇਸਤੋ-ਨਾ-ਬੂਦ ਕਰ ਦਿੱਤਾ ਜਾਵੇ।
ਆਰ.ਐੱਸ.ਐੱਸ. ਨੇ ਉਕਤ ਏਜੰਡੇ ਦੀ ਪੂਰਤੀ ਲਈ 23 ਨਵੰਬਰ,1986 ਵਿੱਚ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਸੰਸਥਾ ਸਥਾਪਿਤ ਕੀਤੀ। 1986 ਤੋਂ 1999 ਤਕ ਆਰ.ਐੱਸ.ਐੱਸ. ਅਤੇ ਰਾਸ਼ਟਰੀ ਸਿੱਖ ਸੰਗਤ ਨੇ ਸਿੱਖਾਂ ਦੀਆਂ ਸਰਬ ਉੱਚ ਧਾਰਮਿਕ ਸੰਸਥਾਵਾਂ &rsquoਤੇ ਕਬਜ਼ਾ ਕਰ ਲਿਆ। ਆਰ.ਐੱਸ.ਐੱਸ. ਦੇ ਮੁਖੀ  ਮੋਹਨ ਭਾਗਵਤ ਨੇ ਇਹ ਬਿਆਨ ਦਿੱਤਾ ਕਿ ਸਿੱਖ ਤਖ਼ਤਾਂ ਦੇ ਸਾਰੇ ਜਥੇਦਾਰ ਉਹਨਾਂ ਦੇ ਪੇ ਰੋਲ &rsquoਤੇ ਹਨ। ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਦੇ ਇਸ ਬਿਆਨ ਦਾ ਕਿਸੇ ਜਥੇਦਾਰ ਨੇ ਵਿਰੋਧ ਨਹੀਂ ਕੀਤਾ। ਸਿੱਖਾਂ ਦੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ 1996 ਦੀ ਮੋਗਾ ਕਾਨਫ਼ਰੰਸ ਵਿੱਚ &lsquoਸ਼੍ਰੋਮਣੀ ਅਕਾਲੀ ਦਲ&rsquo ਨੂੰ &lsquoਪੰਜਾਬੀ ਪਾਰਟੀ&rsquo ਬਣਾ ਕੇ ਆਪ ਹੀ ਪੰਥਕ ਖਾਸੇ (ਸਿੱਖਾਂ ਦੀ ਵੱਖਰੀ ਪਛਾਣ) ਨੂੰ ਤਿਆਗ ਦਿੱਤਾ ਅਤੇ ਪੰਜਾਬੀ ਪਾਰਟੀ ਵਿੱਚ ਗੈਰ ਸਿੱਖਾਂ ਦੀ ਭਰਤੀ ਕਰ ਲਈ। ਆਰ.ਐੱਸ.ਐੱਸ. ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਰਾਹੀਂ ਹੀ ਸਿੱਖਾਂ ਦੀ ਵੱਖਰੀ ਪਛਾਣ ਵਾਲ਼ੇ ਕੈਲੰਡਰ ਦਾ ਭਗਵਾਕਰਨ ਕਰ ਚੁੱਕੀ ਹੈ ਤੇ ਹੁਣ ਸਿੱਖ ਧਰਮ ਦੇ ਨਿਆਰੇਪਨ ਤੇ ਸਿੱਖ ਕੌਮ ਦੀ ਵੱਖਰੀ ਪਛਾਣ ਵਾਲ਼ੀ ਸਿੱਖ ਰਹਿਤ ਮਰਯਾਦਾ ਦਾ ਭਗਵਾਂਕਰਨ, ਕਰ ਕੇ ਬਦਲਣ ਦੀ ਤਿਆਰੀ ਹੈ। ਆਰ.ਐੱਸ.ਐੱਸ. ਵਾਲ਼ੇ ਹੁਣ ਸ਼ਰੇਆਮ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖੀ ਸਰੂਪ ਵਾਲ਼ੇ ਪ੍ਰਚਾਰਕਾਂ ਕੋਲ਼ੋਂ ਹੀ ਪੰਥਕ ਸਟੇਜਾਂ ਤੋਂ ਪ੍ਰਚਾਰ ਕਰਵਾ ਰਹੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹੈ। 
&ldquoਅੱਜ ਸਿੱਖ ਕੌਮ ਦੀ ਕੋਈ ਐਸੀ ਸੰਸਥਾ ਨਹੀਂ, ਜਿਸ &rsquoਤੇ ਗੁਪਤ ਹਮਲਾ ਨਹੀਂ ਹੋ ਰਿਹਾ। ਭਾਰਤ ਵਿੱਚ ਸਰਗਰਮ ਕੁਝ ਕੱਟੜ ਹਿੰਦੂਤਵੀ ਸ਼ਕਤੀਆਂ, ਜੋ ਭਾਰਤ ਦੀ ਹਰ ਘੱਟਗਿਣਤੀ ਕੌਮ ਦੇ ਭਗਵਾਂਕਰਨ ਦੇ ਆਹਰ ਵਿੱਚ ਰੱੁਝੀਆਂ ਹੋਈਆਂ ਹਨ, ਸਿੱਖ ਕੌਮ &rsquoਤੇ ਸਭ ਤੋਂ ਵਧੇਰੇ ਭਾਰੂ ਹੋ ਚੱੁਕੀਆਂ ਹਨ। ਉਹਨਾਂ ਦੀ ਸਭ ਤੋਂ ਵਡੀ ਕਾਮਯਾਬੀ ਇਹ ਹੈ ਕਿ ਉਹਨਾਂ ਨੇ ਸਿੱਖ ਆਗੂਆਂ ਨੂੰ ਆਪਣੇ ਵੱਸ ਕਰਕੇ, ਉਹਨਾਂ ਰਾਹੀਂ ਬਹੁਤੇ ਸਿੱਖਾਂ ਵਿੱਚੋਂ ਸਿੱਖੀ ਦੀ ਭਵਨਾ, ਜੋ ਸਿੱਖ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਸੀ, ਦਾ ਹੀ ਨਾਸ ਕਰ ਦਿੱਤਾ ਹੈ। &rdquo(ਪੁਸਤਕ  &lsquoਮਹੱਤਵਪੂਰਣ ਸਿੱਖ ਮੁੱਦੇ&rsquo ਪੰਨਾ 6) 
ਅੱਜ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਧਾਰਮਿਕ ਤੇ ਸਿਆਸੀ ਆਗੂ ਸਿੱਖ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ, ਉਹ ਦੇਸਾਂ ਵਿਦੇਸਾਂ ਵਿੱਚ ਵੱਸਦੀ ਸਿੱਖ ਕੌਮ ਵਿੱਚੋਂ ਆਪਣਾ ਅਕਸ ਅਤੇ ਪ੍ਰਭਾਵ ਗਵਾਉਂਦੇ ਜਾ ਰਹੇ ਹਨ। ਦੂਜੇ ਪਾਸੇ ਖ਼ਾਲਸਾਈ ਭਾਵਨਾ ਦੀ ਤਰਜ਼ਮਾਨੀ ਕਰਦੇ ਹਜ਼ਾਰਾਂ ਸਿੱਖ, ਸਿੱਖ ਧਰਮ ਦੇ ਨਿਆਰੇਪਣ ਅਤੇ ਸਿੱਖ ਕੌਮ ਦੀ ਵੱਖਰੀ ਅਜ਼ਾਦ ਹੋਂਦ ਹਸਤੀ ਲਈ ਸਰਗਰਮ ਹੋ ਰਹੇ ਹਨ। ਪ੍ਰੋ. ਨਿਊਲਕਿਊ ਕਿੰਗ ਨੇ ਕਿਹਾ ਕਿ ਜੇ ਸਿੱਖਾਂ ਨੇ ਹਿੰਦੂ ਧਰਮ ਰੂਪੀ ਭਾਰਤੀ ਜੰਗਲ ਦੇ ਅਜਗਰ ਦੇ ਮੂੰਹ ਵਿੱਚ ਪੈਣੋਂ ਬਚਾਉਣਾ ਹੈ ਤਾਂ ਸਿੱਖਾਂ ਨੂੰ ਇੱਕ ਯੋਗ ਲੀਡਰਸ਼ਿਪ ਪੈਦਾ ਕਰਨੀ ਪਵੇਗੀ। 
ਅੰਤ ਵਿੱਚ ਅਸੀਂ ਸਿਰਦਾਰ ਕਪੂਰ ਸਿੰਘ ਦੇ ਇਹਨਾਂ ਸ਼ਬਦਾਂ ਨਾਲ਼ ਸਮਾਪਤੀ ਕਰਦੇ ਹਾਂ ਕਿ, ਜੇ ਸਮਾਜ ਨੂੰ ਇਕੱਠਿਆਂ ਰੱਖਣਾ ਹੈ ਤਾਂ 'ਰਾਜ ਕਰੇਗਾ ਖ਼ਾਲਸਾ' ਦਾ ਸਿੱਖ ਸਿਧਾਂਤ ਬੜਾ ਜ਼ਰੂਰੀ ਤੇ ਲਾਭਕਾਰੀ ਹੈ। 'ਸਥਾਈ ਸ਼ਾਂਤੀ' ਅਗਾਂਹਵਧੂ ਖ਼ੁਸ਼ਹਾਲੀ, ਵਰਗ-ਰਹਿਤ ਸਮਾਜ, ਧਰਮ ਨਿਰਪੱਖ ਰਾਜ, ਨਿੱਜੀ ਧਰਮ, ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨਾ, ਸਭ ਊਲ-ਜਲੂਲ ਗੱਲਾਂ ਹਨ ਜਾਂ ਫਰਜੀ ਸੁਪਨੇ ਹਨ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਦ ਵਿੱਚੋਂ ਨਿਕਲ਼ੇ ਇਹਨਾਂ ਸ਼ਬਦਾਂ ਦਾ 'ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ। ਖੁਆਰ ਹੋਇ ਸਭ ਮਿਲੇਂਗੇ ਬਚੇ ਸਰਣ ਜੋ ਹੋਇ' ਵਿੱਚ ਪ੍ਰਾਪਤ ਹੁੰਦੇ ਸਿਧਾਂਤਾਂ ਤੋਂ ਬਿਨਾ ਹੋਰ ਕੋਈ ਸੱਚੀ ਅਤੇ ਭਰੋਸੇਯੋਗ ਅਗਵਾਈ ਨਹੀਂ ਹੈ। (ਪੁਸਤਕ &lsquoਰਾਜ ਕਰੇਗਾ ਖ਼ਾਲਸਾ&rsquo, ਸਿਰਦਾਰ ਕਪੂਰ ਸਿੰਘ)   
-ਜਥੇਦਾਰ ਮਹਿੰਦਰ ਸਿੰਘ ਯੂ.ਕੇ.