image caption:

6,000 ਯੂਕਰੇਨੀ ਸੈਨਿਕਾਂ ਦੀਆਂ ਲਾਸ਼ਾਂ ਦੀ ਵਾਪਸੀ ਤੇ ਕੈਦੀਆਂ ਦੀ ਅਦਲਾ-ਬਦਲੀ ਹੋਵੇਗੀ

ਰੂਸ ਅਤੇ ਯੂਕਰੇਨ ਵਿਚਕਾਰ ਤੁਰਕੀ ਦੇ ਇਸਤਾਂਬੁਲ ਵਿੱਚ ਹੋਈ ਦੂਜੇ ਦੌਰ ਦੀ ਵਾਰਤਾ ਵਿੱਚ, ਭਾਵੇਂ ਵੱਡੀ ਸ਼ਾਂਤੀ ਜਾਂ ਜੰਗਬੰਦੀ 'ਤੇ ਕੋਈ ਸਫਲਤਾ ਨਹੀਂ ਮਿਲੀ, ਪਰ ਦੋਵੇਂ ਪੱਖਾਂ ਨੇ ਕੈਦੀਆਂ ਦੀ ਵੱਡੀ ਅਦਲਾ-ਬਦਲੀ ਅਤੇ ਜੰਗ 'ਚ ਮਾਰੇ ਗਏ ਯੂਕਰੇਨੀ ਸੈਨਿਕਾਂ ਦੀਆਂ ਲਗਭਗ 6,000 ਲਾਸ਼ਾਂ ਵਾਪਸ ਕਰਨ 'ਤੇ ਸਹਿਮਤੀ ਹਾਸਲ ਕੀਤੀ ਹੈ। ਕੀ ਹੋਇਆ ਸਮਝੌਤਾ? 6,000 ਲਾਸ਼ਾਂ ਦੀ ਵਾਪਸੀ: ਰੂਸ ਨੇ ਯੂਕਰੇਨ ਨੂੰ ਵਾਅਦਾ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਤੱਕ 6,000 ਯੂਕਰੇਨੀ ਸੈਨਿਕਾਂ ਦੀਆਂ ਲਾਸ਼ਾਂ ਵਾਪਸ ਕਰੇਗਾ, ਜਿਨ੍ਹਾਂ ਦੀ ਪਛਾਣ ਡੀਐਨਏ ਟੈਸਟ ਰਾਹੀਂ ਹੋ ਚੁੱਕੀ ਹੈ।   ਕੈਦੀਆਂ ਦੀ ਅਦਲਾ-ਬਦਲੀ: ਦੋਵੇਂ ਪੱਖਾਂ ਨੇ ਗੰਭੀਰ ਜ਼ਖਮੀ, ਬਿਮਾਰ ਅਤੇ 25 ਸਾਲ ਤੋਂ ਘੱਟ ਉਮਰ ਦੇ ਕੈਦੀਆਂ ਦੀ "all-for-all" ਅਦਲਾ-ਬਦਲੀ 'ਤੇ ਸਹਿਮਤੀ ਦਿੱਤੀ। ਹਰ ਪਾਸੇ ਤੋਂ ਘੱਟੋ-ਘੱਟ 1,000 ਲੋਕਾਂ ਦੀ ਅਦਲਾ-ਬਦਲੀ ਹੋਵੇਗੀ, ਅਤੇ ਸੰਭਵ ਹੈ ਕਿ ਇਹ ਗਿਣਤੀ 1,200-1,200 ਤੱਕ ਵੀ ਪਹੁੰਚ ਸਕੇ। ਮੈਡੀਕਲ ਕਮਿਸ਼ਨ: ਦੋਵੇਂ ਦੇਸ਼ ਸਥਾਈ ਮੈਡੀਕਲ ਕਮਿਸ਼ਨ ਬਣਾਉਣ 'ਤੇ ਵੀ ਸਹਿਮਤ ਹੋਏ ਹਨ, ਜੋ ਗੰਭੀਰ ਜ਼ਖਮੀ ਕੈਦੀਆਂ ਦੀ ਸੂਚੀ ਤਿਆਰ ਕਰੇਗੀ ਅਤੇ ਅਦਲਾ-ਬਦਲੀ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗੀ।