image caption: ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪ੍ਹੌਂਚੇ

  *ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ &lsquoਤੇ ਪਹਿਰਾ ਦੇਵਾਂਗੇ- ਪ੍ਰਮਿੰਦਰ ਢੀਂਡਸਾ

-ਦੋ ਦਸੰਬਰ ਵਾਲੇ ਹੁਕਮਾਂ &lsquoਤੇ ਕਿ ਹੁਣ ਵਾਲਿਆਂ &lsquoਤੇ।
*ਈ.ਡੀ. ਦਾ ਡਿਪਟੀ ਡਾਇਰੈਕਟਰ ਰਿਸ਼ਵਤ ਲੈਣ ਦੇ ਦੋਸ਼ਾਂ &lsquoਚ ਗ੍ਰਿਫ਼ਤਾਰ- ਇਕ ਖ਼ਬਰ
-ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।
*ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਦਾ ਡੈਪੂਟੇਸ਼ਨ ਕੋਟਾ ਖ਼ਤਮ- ਇਕ ਖ਼ਬਰ
-ਰੋਟੀ ਤਾਂ ਖਾ ਗਿਆ ਬਾਂਦਰ, ਬਿੱਲੀਆਂ ਰਹਿ ਗਈਆਂ ਝਾਕਦੀਆਂ।
*ਜਥੇਦਾਰ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਸਬੰਧੀ ਨਿਯਮਾਂਵਲੀ ਲਈ ਜਲਦੀ ਹੀ ਕਮੇਟੀ ਬਣਾਈ ਜਾਵੇਗੀ - ਪ੍ਰਧਾਨ ਧਾਮੀ
-ਜਿਵੇਂ ਪਹਿਲੀਆਂ ਕਮੇਟੀਆਂ &lsquoਤੇ ਅਸੀਂ ਮਿੱਟੀ ਪਾਈ ਇਸ &lsquoਤੇ ਵੀ ਪਾਵਾਂਗੇ, ਸੰਗਤ ਜੀ ਫ਼ਿਕਰ ਨਾ ਕਰੋ।
*ਐਲਨ ਮਸਕ ਤੇ ਟਰੰਪ ਦੀ ਯਾਰੀ ਟੁੱਟੀ, ਮਸਕ ਨੇ ਸਲਾਹਕਾਰ ਵਿਭਾਗ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
-ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।
*ਭੁਜ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਸ੍ਰੀ ਸਾਹਿਬਾਂ ਪਹਿਨੀਆਂ ਕਰਕੇ ਮੋਦੀ ਦੀ ਰੈਲੀ &lsquoਚ ਜਾਣੋ ਰੋਕਿਆ- ਇਕ ਖ਼ਬਰ
-ਠਹਿਰੋ ਅਜੇ! ਉਹ ਦਿਨ ਵੀ ਦੂਰ ਨਹੀਂ ਜਦ ਤੁਹਾਨੂੰ ਆਪਣੇ ਘਰਾਂ &lsquoਚ ਵੀ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।
*ਭਾਖੜਾ ਡੈਮ &lsquoਤੇ ਸੀ.ਆਈ.ਐਸ.ਐਫ. ਲਾਉਣੀ ਰਾਜ ਸਰਕਾਰ ਦੇ ਅਧਿਕਾਰਾਂ &lsquoਤੇ ਛਾਪਾ- ਚੰਦੂਮਾਜਰਾ
-ਕਾਂਗਰਸੀਆਂ ਤੇ ਅਕਾਲੀਆਂ ਦੋਵਾਂ ਨੇ ਹੀ ਆਪਣੀਆਂ ਗੱਦੀਆਂ ਖਾਤਰ ਕੇਂਦਰ ਤੋਂ ਛਾਪੇ ਮਰਵਾਏ।
*ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਰੋਕਿਆ ਜਾਵੇ- ਧੁੰਮਾ
-ਧੁੰਮਾ ਜੀ ਆਪ ਪਹੁੰਚੋ ਉਥੇ ਰੋਕਣ ਲਈ।
*ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਅਕਾਲ ਤਖ਼ਤ ਕੋਲ ਕੀਤੀ ਅਪੀਲ- ਇਕ ਖ਼ਬਰ
-ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।
*ਪ੍ਰਧਾਨ ਮੰਤਰੀ ਮੋਦੀ ਅਤੇ ਮਮਤਾ ਬੈਨਰਜੀ ਹੋਏ ਆਹਮੋ ਸਾਹਮਣੇ- ਇਕ ਖ਼ਬਰ
-ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।
*ਭਾਜਪਾ ਮੰਤਰੀ ਕਪਿਲ ਮਿਸ਼ਰਾ ਵਿਰੁੱਧ &lsquoਢਿੱਲੀ ਜਾਂਚ&rsquo ਲਈ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਖਿੱਚਿਆ- ਇਕ ਖ਼ਬਰ
-ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇਕ ਜਿੰਦੜੀ।
*59 ਸਾਲਾ ਵਿਅਕਤੀ ਨੇ ਸਰ ਕੀਤੀ ਮਾਊਂਟ ਐਵਰੈਸਟ-ਇਕ ਖ਼ਬਰ
-ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ &lsquoਚ ਕੀ ਰੱਖਿਆ।
*&lsquoਆਪ੍ਰੇਸ਼ਨ ਸਿੰਧੂਰ&rsquo ਦੇ ਨਾਮ &lsquoਤੇ ਪ੍ਰਧਾਨ ਮੰਤਰੀ ਸਿਆਸੀ ਲਾਹਾ ਉਠਾ ਰਹੇ ਹਨ- ਮਮਤਾ ਬੈਨਰਜੀ
-ਕਾਹਨੂੰ ਦੇਨੀਂ ਏਂ ਕੁਪੱਤੀਏ ਗਾਲ੍ਹਾਂ, ਛੜੇ ਦਾ ਕਿਹੜਾ ਪੁੱਤ ਮਰ ਜੂ।
*ਕੇਂਦਰ ਸਰਕਾਰ ਆਰ.ਐੱਸ.ਐੱਸ. ਦੀ ਸ਼ਹਿ &lsquoਤੇ ਉਡਾ ਰਹੀ ਹੈ ਸੰਵਿਧਾਨ ਦੀਆਂ ਧੱਜੀਆਂ- ਰਾਜਾ ਵੜਿੰਗ 
-ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।
*ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਮੋਦੀ &lsquoਤੇ ਚਲਾਏ ਸ਼ਬਦਾਂ ਦੇ ਤੀਰ- ਇਕ ਖ਼ਬਰ 
-ਤੂੰ ਹੋਰ ਨਾ ਮਾਰੀਂ ਮਿਰਜ਼ਿਆ, ਤੇਰੇ ਬੜੇ ਗ਼ਜ਼ਬ ਦੇ ਤੀਰ। 
 ਨਿਰਮਲ ਸਿੰਘ ਕੰਧਾਲਵੀ