ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ਖ਼ਤਮ , ਸ਼ਾਮ 5 ਵਜੇ ਤੱਕ 49.07% ਫੀਸਦ ਪੋਲਿੰਗ
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਸ਼ੁਰੂ ਹੋਇਆ ਵੋਟਿੰਗ ਦਾ ਅਮਲ ਸ਼ਾਮੀਂ 6 ਵਜੇ ਸਮਾਪਤ ਹੋ ਗਿਆ। ਸ਼ਾਮ ਪੰਜ ਵਜੇ ਤੱਕ 49.07 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਸ਼ਾਮ 6 ਵਜੇ ਤੋਂ ਬਾਅਦ ਹੁਣ ਪੋਲਿੰਗ ਬੂਥ ਅੰਦਰ ਮੌਜੁਦ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੁਲੀਸ ਤੇ ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ 1.74 ਲੱਖ ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨਗੇ। ਪੋਲਿੰਗ ਸਟਾਫ਼ ਦੇ 776 ਮੁਲਾਜ਼ਮਾਂ &rsquoਤੇ ਅਧਾਰਿਤ 194 ਪਾਰਟੀਆਂ ਅੱਜ ਪੋਲਿੰਗ ਸਟੇਸ਼ਨਾਂ &rsquoਤੇ ਹਨ। ਜ਼ਿਮਨੀ ਚੋਣ ਲਈ ਭਖੇ ਹੋਏ ਮਾਹੌਲ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਅਤੇ ਹਲਕੇ ਵਿੱਚ 1404 ਪੁਲੀਸ ਮੁਲਾਜ਼ਮ ਚੋਣ ਡਿਊਟੀ &rsquoਤੇ ਸਨ। ਜ਼ਿਮਨੀ ਚੋਣ ਨੂੰ ਦੇਖਦਿਆਂ 60 ਪੁਲੀਸ ਨਾਕੇ ਲਾਏ ਗਏ ਸਨ ਅਤੇ 19 ਗਸ਼ਤੀ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ।