image caption:

ਸਰਕਾਰ ਦੀ ਟੈਕਸ ਕਟੌਤੀ ਯੋਜਨਾ ਰਾਹੀਂ ਹੋਵੇਗਾ ਸਿਰਫ਼ 280 ਡਾਲਰ ਸਾਲਾਨਾ ਦਾ ਫ਼ਾਇਦਾ

ਲਿਬਰਲ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਤੇ ਕੈਨੇਡਾ ਵਾਸੀਆਂ ਦੀਆਂ ਆਸਾਂ &rsquoਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਮੌਜੂਦਾ ਟੈਕਸ ਕਟੌਤੀ ਮਗਰੋਂ ਇਕ ਕੈਨੇਡੀਅਨ ਪਰਿਵਾਰ ਨੂੰ ਸਿਰਫ਼ 280 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਯੋਜਨਾ ਵਿਚ 825 ਡਾਲਰ ਸਾਲਾਨਾ ਬੱਚਤ ਦਾ ਦਾਅਵਾ ਕੀਤਾ ਗਿਆ ਸੀ ।


ਪਾਰਲੀਮਾਨੀ ਬਜਟ ਅਫ਼ਸਰ ਈਵ ਗੀਰੋ ਨੇ ਕਿਹਾ ਕਿ ਇਕ ਕੈਨੇਡੀਅਨ ਪਰਿਵਾਰ ਨੂੰ ਔਸਤ ਆਧਾਰ &rsquoਤੇ ਜ਼ਿਆਦਾ ਰਿਆਇਤ ਮਿਲਦੀ ਨਜ਼ਰ ਨਹੀਂ ਆ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਟੈਕਸ ਕਟੌਤੀ ਬਿੱਲ ਪੇਸ਼ ਕੀਤੇ ਜਾਣ ਮੌਕੇ ਫਾਈਨਾਂਸ ਕੈਨੇਡਾ ਵੱਲੋਂ ਹਰ ਜੋੜੇ ਨੂੰ 840 ਡਾਲਰ ਸਾਲਾਨਾ ਦਾ ਫ਼ਾਇਦਾ ਹੋਣ ਬਾਰੇ ਦਾਅਵਾ ਕੀਤਾ ਗਿਆ ਸੀ। ਪਰ ਇਕ ਕੈਨੇਡੀਅਨ ਟੈਕਸਦਾਤਾ ਨੂੰ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 90 ਡਾਲਰ ਦਾ ਫ਼ਾਇਦਾ ਹੋਣ ਦੇ ਆਸਾਰ ਹਨ ਕਿਉਂਕਿ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣੀ ਹੈ।