ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਲੇਕ ਸੇਂਟ ਕਲੇਅਰ ਨੇੜੇ ਹੈਲੀਕਾਪਟਰ ਕਰੈਸ਼
ਮਿਸ਼ੀਗਨ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਲੇਕ ਸੇਂਟ ਕਲੇਅਰ ਨੇੜੇ ਇਕ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਲਾਲ ਰੰਗ ਦਾ ਹੈਲੀਕਾਪਟਰ ਉਡਾਣ ਭਰਨ ਦਾ ਯਤਨ ਕਰਦਾ ਹੈ ਪਰ ਅਚਾਨਕ ਧਰਤੀ ਨਾਲ ਟਕਰਾਅ ਜਾਂਦਾ ਹੈ ਅਤੇ ਔਰਤਾਂ ਦੀਆਂ ਚੀਕਾਂ ਸਾਫ਼ ਸੁਣੀਆਂ ਜਾ ਸਕਦੀਆਂ ਹਨ। ਕਲੇਅ ਟਾਊਨਸ਼ਿਪ ਪੁਲਿਸ ਨੇ ਦੱਸਿਆ ਕਿ ਨਿਜੀ ਮਾਲਕੀ ਵਾਲੇ ਹੈਲੀਕਾਪਟਰ ਨਾਲ ਵਾਪਰੇ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਕੁਝ ਮਹੀਨੇ ਪਹਿਲਾਂ ਨਿਊ ਯਾਰਕ ਵਿਖੇ ਹੈਲੀਕਾਪਟਰ ਕਰੈਸ਼ ਦੌਰਾਨ ਸਪੇਨ ਤੋਂ ਛੁੱਟੀਆਂ ਮਨਾਉਣ ਆਇਆ ਪੰਜ ਜੀਆਂ ਵਾਲਾ ਪਰਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ ਸੀ।