ਗਲਾਸਗੋ ਦੇ 65 ਸਾਲ ਪਹਿਲਾਂ ਬਣੇ ਉੱਚੇ ਫ਼ਲੈਟਾਂ ਨੂੰ ਡਾਇਨਾਮਾਈਟ ਨਾਲ ਉਡਾਇਆ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - 1960 ਵਿੱਚ ਗਲਾਸਗੋ ਦੇ ਗੌਰਬਲਜ ਵਿੱਚ ਬਣਾਏ ਗਏ ਦੋ ਮਸ਼ਹੂਰ ਟਾਵਰ ਬਲਾਕਾਂ ਨੂੰ ਦੋ ਬਰੂਦੀ ਧਮਾਕਿਆਂ(ਡਾਇਨਾਮਾਇਟ) ਨਾਲ ਯੋਜਨਾਬੱਧ ਢੰਗ ਨਾਲ ਢਾਹ ਦਿੱਤਾ ਗਿਆ। ਨਿਊ ਗੋਰਬਲਜ਼ ਹਾਊਸਿੰਗ ਐਸੋਸੀਏਸ਼ਨ ਇੱਕ ਨਵੀਂ ਸੋਸ਼ਲ
ਹਾਊਸਿੰਗ ਅਸਟੇਟ ਬਣਾਉਣ ਜਾ ਰਹੀ ਹੈ, ਜਿਸ ਵਿੱਚ ਢਾਹੇ ਗਏ 276 ਘਰਾਂ ਦੀ ਥਾਂ 'ਤੇ ਲਗਭਗ 150 ਨਵੇਂ ਫਲੈਟ ਬਣਾਏ ਜਾਣਗੇ। ਫਲੈਟ ਦੇ ਲੱਗਭੱਗ 200 ਮੀਟਰ ਆਲੇ-ਦੁਆਲੇ ਤੱਕ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਆਲੇ ਦੁਆਲੇ ਫ਼ਲੈਟਾਂ ਨੂੰ ਢਹਿੰਦੇ ਦੇਖਣ ਲਈ ਸੈਂਕੜੇ
ਲੋਕ ਇਕੱਠੇ ਹੋਏ ਸਨ, ਬਹੁਤ ਲੋਕ ਜਾਂ ਉਹਨਾਂ ਦੇ ਸਾਕ ਸੰਬੰਧੀ ਵੀ ਦੇਖਣ ਆਏ ਜੋ ਕਿ ਇਹਨਾਂ ਫ਼ਲੈਟਾਂ ਵਿੱਚ ਰਹਿ ਚੁੱਕੇ ਸਨ। ਕੁੱਝ ਲੋਕ ਭਾਵੁਕ ਵੀ ਨਜ਼ਰ ਆਏ । ਧਮਾਕੇ ਦੀ ਇੱਕ ਉੱਚੀ ਆਵਾਜ਼ ਆਈ। ਪਹਿਲਾਂ ਖੱਬੀ ਪੱਛਮੀ, ਉੱਚੀ ਇਮਾਰਤ ਢਹਿ ਗਈ, ਥੋੜ੍ਹੀ ਦੇਰ ਬਾਅਦ ਸੱਜੀ ਇਮਾਰਤ ਢਹਿ ਗਈ। ਜਾਪਿਆ ਜਿਵੇਂ ਜ਼ਮੀਨ ਹਿੱਲ ਰਹੀ ਹੋਵੇ ਅਤੇ ਹਰ ਕੋਈ ਚੁੱਪਚਾਪ, ਅਚੰਭੇ ਤੇ ਹੈਰਾਨੀ ਨਾਲ ਦੇਖ ਰਿਹਾ ਸੀ, ਨੀਲੇ ਅਸਮਾਨ ਵਿੱਚ ਧੂੜ ਦੇ ਬੱਦਲ ਉੱਡ ਰਹੇ ਸਨ । ਕੁਝ ਸਕਿੰਟਾਂ ਤੱਕ ਚੱਲੀ ਚੁੱਪ, ਪਰ ਮਿੰਟਾਂ ਵਾਂਗ ਮਹਿਸੂਸ ਹੋਈ। 226 ਫੁੱਟ ਉੱਚੀਆਂ ਇਮਾਰਤਾਂ ਸਕਿੰਟਾਂ ਵਿੱਚ ਮਲਬੇ ਵਿੱਚ ਤਬਦੀਲ ਹੋ ਗਈਆਂ ।ਲਗਭਗ 4000 ਲੋਕ ਇਹਨਾਂ ਘਰਾਂ ਵਿੱਚ ਰਹਿੰਦੇ ਸਨ। ਇਹਨਾਂ ਕੰਕਰੀਟ ਬਲਾਕਾਂ ਦੀ ਅਕਸਰ ਮਾੜੇ ਡਿਜ਼ਾਈਨ, ਸਿੱਲ੍ਹੇ ਹੋਣ ਅਤੇ ਭਾਈਚਾਰਕ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਅਸਫਲ ਰਹਿਣ ਲਈ ਆਲੋਚਨਾ ਕੀਤੀ ਜਾਂਦੀ ਸੀ, ਹਾਲਾਂਕਿ ਬਹੁਤ ਸਾਰੇ ਸਥਾਨਕ ਲੋਕਾਂ ਨੇ 2021 ਤੱਕ
ਇਹਨਾਂ ਫਲੈਟਾਂ ਦੇ ਬੰਦ ਹੋਣ ਤੱਕ ਇਹਨਾਂ ਵਿੱਚ ਖੁਸ਼ਹਾਲ ਜ਼ਿੰਦਗੀ ਬਿਤਾਈ