ਚੁੰਝਾਂ-ਪ੍ਹੌਂਚੇ

ਨਿਰਮਲ ਸਿੰਘ ਕੰਧਾਲਵੀ

*ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਹੁਣ ਦੂਰ ਦੀ ਗੱਲ- ਰਵਨੀਤ ਬਿੱਟੂ
-ਬਿੱਟੂ ਸਿਆਂ ਜਦੋਂ ਸਮਝੌਤਾ ਹੋਣੈ ਤੇਰੇ ਵਰਗਿਆਂ ਨੂੰ ਕੀਹਨੇ ਪੁੱਛਣੈ!
*ਅਮਰੀਕਾ &lsquoਚ ਨਕਲੀ ਦਵਾਈਆਂ ਵੇਚਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ- ਇਕ ਖ਼ਬਰ
-ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।
*ਬੇਅਦਬੀ ਦੇ ਮਾਮਲੇ &rsquoਤੇ ਪੰਜਾਬ ਸਰਕਾਰ ਨੇ ਸਿਰਫ਼ ਸਿਆਸਤ ਹੀ ਕੀਤੀ ਹੈ- ਸੁਖਬੀਰ ਬਾਦਲ
-ਤੁਸੀਂ ਵੀ ਤਾਂ ਆਪਣੇ ਰਾਜ ਵਿਚ ਇਹੋ ਕੰਮ ਕੀਤਾ ਸੀ। 
*ਮਾਝੇ &lsquoਚ ਅਕਾਲੀ ਦਲ ਨੂੰ ਝਟਕਾ, ਹਰਮੀਤ ਸਿੰਘ ਸੰਧੂ &lsquoਆਪ&rsquo ਪਾਰਟੀ &lsquoਚ ਸ਼ਾਮਲ- ਇਕ ਖ਼ਬਰ
-ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ ਪਾਰਟੀ ਦੇ ਨਾਲ ਨਾਲ ਹੁਣ ਝਟਕਿਆਂ ਵਾਲੀ ਪਾਰਟੀ ਦਾ &lsquoਮੈਡਲ&rsquo ਵੀ ਮਿਲ ਗਿਆ। 
*ਬਿਹਾਰ,ਪੱਛਮੀ ਬੰਗਾਲ &lsquoਚ ਪ੍ਰਧਾਨ ਮੰਤਰੀ ਮੋਦੀ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ- ਇਕ ਖ਼ਬਰ
-ਚੋਣਾਂ ਆਈਆਂ, ਚੋਣਾਂ ਆਈਆਂ, ਵੰਡਾਂ ਮੈਂ ਰਿਉੜੀਆਂ।
*ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ-ਇਕ ਖ਼ਬਰ
-ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ।
*ਦਿੱਲੀ ਦਾ ਦਖ਼ਲ ਪੰਜਾਬ ਵਾਸਤੇ ਖ਼ਤਰਨਾਕ-ਗੁਰਜੀਤ ਸਿੰਘ ਔਜਲਾ
-ਆਤਿਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਲੈਣ ਘਰ ਆਪਣਾ।
*ਅਮਰੀਕਾ ਵਲੋਂ ਸਰਹੱਦੀ ਕੰਧ ਦੇ ਨਿਰਮਾਣ ਦਾ ਮੈਕਸੀਕੋ ਵਲੋਂ ਸਖ਼ਤ ਵਿਰੋਧ- ਇਕ ਖ਼ਬਰ
-ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
*ਮੋਦੀ ਨੇ ਬਿਹਾਰ ਰੈਲੀ &lsquoਚ ਵਜਾਇਆ ਚੋਣ ਬਿਗ਼ਲ-ਇਕ ਖ਼ਬਰ
-ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
*ਵਿਆਹ ਦਾ ਝਾਂਸਾ ਦੇ ਕੇ ਕੁੜੀਆਂ ਨੇ ਠੱਗੇ ਪੰਜਾਬ ਦੇ ਸੱਤ ਕੁਆਰੇ ਮੁੰਡੇ-ਇਕ਼ ਖ਼ਬਰ
-ਕਦੀ ਬਾਬੇ ਦੀਆਂ, ਕਦੇ ਪੋਤੇ ਦੀਆਂ।
*ਆਮ ਆਦਮੀ ਪਾਰਟੀ ਹੁਣ &lsquoਇੰਡੀਆ ਮਹਾਂਗੱਠਜੋੜ&rsquo ਦਾ ਹਿੱਸਾ ਨਹੀਂ- ਸੰਜੇ ਸਿੰਘ
-ਤੇਰੇ ਨਾਲ਼ ਨਾ ਤਲੰਗਿਆ ਜਾਣਾ, ਛੱਡ ਜਾਏਂ ਟੇਸ਼ਣ &lsquoਤੇ।
*ਬੀ.ਕੇ.ਯੂ. (ਏਕਤਾ) ਉਗਰਾਹਾਂ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗੀ- ਇਕ ਖ਼ਬਰ
-ਢਾਈ ਪਾ ਦੀ ਖਿਚੜੀ ਨੂੰ, ਅਸੀਂ ਤੁੜਕਾ ਅਲਹਿਦਾ ਲਾਉਣਾ।
*ਦੇਸ਼ ਭਰ &lsquoਚ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਭਾਜਪਾ ਪ੍ਰੇਸ਼ਾਨ ਕਰ ਰਹੀ ਹੈ- ਮਮਤਾ ਬੈਨਰਜੀ
-ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
*ਸਿਆਸਤਦਾਨ ਅਤੇ ਡਾਕਟਰ ਕਦੇ ਵੀ ਸੇਵਾਮੁਕਤ ਨਹੀਂ ਹੁੰਦੇ- ਉਮਾ ਭਾਰਤੀ
-ਗੁੱਝੀਆਂ ਰਮਜ਼ਾਂ ਦੇ, ਤੀਰ ਨਿਸ਼ਾਨੇ ਲਾਵੇ।
*ਕਾਂਗਰਸੀ ਵਿਧਾਇਕ ਵਲੋਂ ਸਦਨ ਵਿਚ ਗਾਲ੍ਹ ਕੱਢੀ ਗਈ- ਇਕ ਖ਼ਬਰ
-ਕਾਹਨੂੰ ਮਾਰਦੈਂ ਪਤਲਿਆ ਡਾਕੇ, ਔਖੀ ਹੋ ਜੂ ਕੈਦ ਕੱਟਣੀ।
ਨਿਰਮਲ ਸਿੰਘ ਕੰਧਾਲਵੀ