ਵਿਜੇ ਦੇਵਰਕੋਂਡਾ ਦੀ 'Kingdom' ਨੂੰ ਮਿਲੀ ਸੈਂਸਲ ਬੋਰਡ ਤੋਂ ਹਰੀ ਝੰਡੀ, ਇਸ ਰਿਲੀਜ਼ ਹੋਵੇਗੀ ਫਿਲਮ

ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨੇ ਦੱਖਣੀ ਭਾਰਤ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਐਕਸ਼ਨ ਫਿਲਮ &lsquoKingdom&rsquo ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਨਜ਼ੂਰੀ ਦੇ ਦਿੱਤੀ ਹੈ।
ਨਿਰਦੇਸ਼ਕ ਗੌਤਮ ਤਿਨਾਨੂਰੀ ਦੀ ਲਿਖੀ ਤੇ ਨਿਰਦੇਸ਼ਤ ਕੀਤੀ ਇਹ ਫਿਲਮ ਇੱਕ ਤੀਬਰ ਤੇ ਧਮਾਕੇਦਾਰ ਐਕਸ਼ਨ-ਡਰਾਮਾ ਹੋਵੇਗੀ। ਸਿਤਾਰਾ ਐਂਟਰਟੇਨਮੈਂਟਸ, ਜੋ ਕਿ ਫਿਲਮ ਦੇ ਪ੍ਰਮੁੱਖ ਨਿਰਮਾਤਾ ਹਨ, ਨੇ ਆਪਣੇ X (ਪਹਿਲਾਂ Twitter) ਪੇਜ 'ਤੇ ਐਲਾਨ ਕਰਦੇ ਹੋਏ ਲਿਖਿਆ, "ਬੰਦੂਕ ਲੋਡ ਕੀਤੀ ਹੋਈ ਹੈ ਤੇ ਗੁੱਸਾ ਅਸਲੀ ਹੈ। U/A ਸਰਟੀਫਿਕੇਟ ਵਾਲੀਆਂ ਸਾਰੀਆਂ ਬੰਦੂਕਾਂ ਨੂੰ ਚਲਾ ਦਿਓ। ਅੱਜ #KingdomTrailer ਨਾਲ ਸ਼ੁਰੂ ਹੋ ਜਾਏ ਹੰਗਾਮਾ।''