ਅਦਾਲਤ ਦੀ ਕਾਰਵਾਈ ਮਗਰੋਂ ਵਿਗੜੀ ਯੂਟਿਊਬਰ ਪਾਇਲ ਮਲਿਕ ਦੀ ਸਿਹਤ

ਮਾਂ ਕਾਲੀ ਦਾ ਰੂਪ ਧਾਰਨ ਕਰਕੇ ਵਿਵਾਦਾਂ ਵਿਚ ਆਈ ਯੂਟਿਊਬਰ ਪਾਇਲ ਮਲਿਕ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਵਾਦ ਕਾਰਨ ਪਾਇਲ ਕਾਫੀ ਤਣਾਅ ਵਿਚ ਸੀ, ਜਿਸ ਕਾਰਨ ਹੁਣ ਉਸ ਦੀ ਅਚਾਨਕ ਸਿਹਤ ਵਿਗੜ ਗਈ ਹੈ। ਸਥਿਤੀ ਨੂੰ ਵੇਖਦਿਆਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਇਸ ਸਮੇਂ ਉਹ ਡਾਕਟਰਾਂ ਵਿਚ ਨਿਗਰਾਨੀ ਵਿਚ ਹੈ।