ਕਪਲ ਸ਼ਰਮਾ ਦਾ ਕੈਫੇ ਮੁੜ ਖੋਲਿਆ ਗੋਲੀਬਾਰੀ ਦੀ ਘਟਨਾ ਮਗਰੋਂ ਕੀਤਾ ਗਿਆ ਸੀ ਬੰਦ

ਵੈਨਕੂਵਰ, (ਮਲਕੀਤ ਸਿੰਘ )-ਪ੍ਰਸਿੱਧ ਟੀਵੀ ਸ਼ੋਅ &lsquo ਦਾ ਕਪਲ ਸ਼ਰਮਾ ਸ਼ੋਅ &lsquoਦੇ ਸੰਚਾਲਕ ਕਪਲ ਸ਼ਰਮਾ ਵੱਲੋਂ ਸਰੀ ਚ ਖੋਲੇ ਗਏ ਆਪਣੇ ਨਵੇਂ &rsquo ਕੈਬਸ ਕੈਫੇ&rsquo ਤੇ ਗੋਲੀਬਾਰੀ ਦੀ ਘਟਨਾ ਵਾਪਰਨ ਮਗਰੋਂ ਬੰਦ ਰੱਖੇ ਗਏ ਉਕਤ ਕੈਫੇ ਨੂੰ ਗਾਹਕਾਂ ਦੀ ਸਹੂਲਤ ਲਈ ਮੁੜ ਖੋਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 10 ਜੁਲਾਈ ਦੀ ਰਾਤ ਨੂੰ ਕੈਫੇ ਦੇ ਬਾਹਰ ਵਾਰ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਮਗਰੋਂ ਇਹ ਕੈਫੇ ਆਰਜੀ ਤੌਰ ਤੇ ਬੰਦ ਰੱਖਿਆ ਗਿਆ ਸੀ|