ਗਾਇਕ ਵੀ ਤੇ ਨਾਇਕ ਵੀ , ਵਿਦੇਸ਼ਾਂ ਵਿੱਚ ਲੋਕ ਪ੍ਰਿਅ ਹੋ ਰਿਹਾ ਹਾਂ ਫ਼ਿਲਮਾਂ ਵਿੱਚ ਵੀ ਹੋਵਾਂਗਾ ਰਮਨ ਪੰਨੂ

ਪੱਗ ਨਾਲ ਰਮਨ ਪੰਨੂ ਦੀ ਸਟੇਜ ਤੇ ਪੂਰੀ ਸਰਦਾਰੀ ਹੁੰਦੀ ਹੈ ਤੇ ਵੱਡੀ ਗੱਲ ਕਿ ਰਮਨ ਪੰਨੂ ਦੇ ਗੀਤ ਹਰ ਵਰਗ ਨੂੰ ਮਨਭਾਉਂਦੇ ਹੁੰਦੇ ਹਨ।ਪਿਆਰ ਤੇ ਓਸ ਦੇ ਗੀਤ ਪਵਿੱਤਰਤਾ ਵਿੱਚ ਲਿਪਟੇ ਹੋਏ ਹੁੰਦੇ ਹਨ।ਗਾਇਕ ਰਮਨ ਪੰਨੂ ਨੂੰ ਇਥੇ ਤਾਂ ਲੋਕ ਪਿਆਰ ਕਰਦੇ ਹੀ ਹਨ ਵਿਦੇਸ਼ਾਂ ਵਿੱਚ ਲਗਾਤਾਰ ਦੋ ਦੋ ਮਾਹ ਓਸ ਦੇ ਸ਼ੋ ਇਸ ਗੱਲ ਦੀ ਮਿਸਾਲ ਕਿ ਰਮਨ ਪੰਨੂ ਦੀ ਗਾਇਕੀ ਵਿੱਚ ਮਿਠਾਸ ਹੈ।ਰਮਨ ਦਾ ਟਰੈਕ "31 ਮਾਰਚ" ਵੀ ਕਾਫੀ ਵਧੀਆ ਗਿਆ ਹੈ ।ਬਲਜੀਤ ਕੌਰ ਮੋਹਾਲੀ ਨਾਲ ਵੀ ਰਮਨ ਪੰਨੂ ਦੀ ਜੋੜੀ ਵਧੀਆ ਰਹੀ ਹੈ।ਰਮਨ ਪੰਨੂ ਦੇ ਧਾਰਮਿਕ ਟਰੈਕ ਵੀ ਵਧੀਆ ਰਹੇ ਹਨ।ਰਮਨ ਪੰਨੂ ਨੇ ਐਕਟਿੰਗ ਵਿੱਚ ਹਰਦੀਸ਼ ਕੌਰ ਬੈਂਸ ਦੀ ਬਦੌਲਤ ਪ੍ਰਵੇਸ਼ ਕਰ ਲਿਆ ਹੈ । ਹੁਣ ਤੱਕ ਓਸ ਦੀ ਫ਼ਿਲਮ "ਸਕਸੇਸ " ਵਧੀਆ ਗਈ ਹੈ ਤੇ ਚੌਪਾਲ ਟੀਵੀ ਤੇ ਚਲ ਰਹੀ ਫ਼ਿਲਮ"ਅਸਾਂ ਨੂੰ ਮਾਣ ਪੰਜਾਬੀ ਹੋਣ ਦਾ " ਨਾਲ ਫਾਇਦਾ ਹੋਇਆ ਹੈ।ਇਸ ਤੇ ਰਮਨ ਨੇ ਕਿਹਾ ਕਿ ਗਾਇਕ ਨਾਇਕ ਦਾ ਰਿਵਾਜ ਚਲ ਰਿਹਾ ਹੈ ਵੈਸੇ ਵੀ ਸਟੇਜ ਤੇ ਲੋਕਾਂ ਨਾਲ ਸਾਹਮਣਾ ਕਲਾਕਾਰ ਪਹਿਲੇ ਹੀ ਅੱਧੇ ਐਕਟਰ ਹੁੰਦੇ ਹਨ।ਰਮਨ ਪੰਨੂ ਜਲਦੀ ਹੀ ਵਿਦੇਸ਼ ਦੇ ਅਗਲੇ ਸ਼ੋ ਤੇ ਜਾ ਰਹੇ ਹਨ।ਇਸ ਦੇ ਨਾਲ ਨਵੇਂ ਸਾਲ ਵਿੱਚ ਓਹ ਵੱਡੀ ਫ਼ਿਲਮ ਕਰਨਗੇ।ਰਮਨ ਪੰਨੂ ਨੇ ਕਿਸਾਨੀ ਅੰਦੋਲਨ ਵੇਲੇ ਵੀ ਚੰਗੇ ਗੀਤ ਗਾ ਕਿ ਆਪਣੀ ਚਰਚਾ ਲਈ ਸੀ।"ਲੋਹੜੀ ਬਨਾਮ ਕਲੰਡਰ" ਤੇ ਇਸ ਤਰਾਂ ਕਈ ਹਿੱਟ ਗੀਤਾਂ ਦੇ ਗਾਇਕ ਰਮਨ ਪੰਨੂ ਨੇ ਕਿਹਾ ਕਿ ਆਓਂਦੇ ਦੋ ਵਰ੍ਹਿਆਂ ਦੌਰਾਨ ਓਸ ਦੀਆਂ ਸੋਚਾਂ ਫ਼ਿਲਮ ਖੇਤਰ ਵਿੱਚ ਗਾਇਕ ਤੇ ਨਾਇਕ ਤੇ ਪਲੇ ਬੈਕ ਸਿੰਗਰ ਬਣਨ ਦੀ ਹੈ।_ਅੰਮ੍ਰਿਤ ਪਵਾਰ