'ਰਾਜ ਕੁਮਾਰ ਰਾਓ' ਦੀ ਫਿਲਮ ਵਿਵਾਦ ਨੁੂੰ ਲੈਕੇ ਕੋਰਟ ਵਿੱਚ ਸੁਣਵਾਈ

ਸਾਲ 2017 ਵਿੱਚ 'ਬਹਿਨ ਹੋਗੀ ਤੇਰੀ' (Behen Hogi Teri) ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਇੱਕ ਵਿਵਾਦਿਤ ਪੋਸਟਰ ਸਬੰਧੀ ਅੱਜ ਜਲੰਧਰ ਅਦਾਲਤ ਵਿੱਚ ਮੁੜ ਸੁਣਵਾਈ ਹੋਈ।ਹਾਲਾਂਕਿ ਅਦਾਕਾਰ ਰਾਜ ਕੁਮਾਰ ਰਾਓ ਸੁਣਵਾਈ ਦੌਰਾਨ ਖ਼ੁਦ ਹਾਜ਼ਰ ਨਹੀਂ ਹੋਏ। ਐਡਵੋਕੇਟ ਦਰਸ਼ਨ ਦਿਆਲ ਨੇ ਅਦਾਕਾਰ ਰਾਜ ਕੁਮਾਰ ਰਾਓ ਕੇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਫਿਲਮ ਵਿੱਚ 'ਸ਼ਿਵਾਜੀ' ਦਾ ਕਿਰਦਾਰ ਨਿਭਾਇਆ ਸੀ, ਜਿਸ ਕਾਰਨ ਕੁੱਝ ਲੋਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਏ ਸੀ।ਉਸ ਸਮੇਂ ਇਹ ਕੇਸ ਅਦਾਕਾਰ ਰਾਜ ਕੁਮਾਰ ਰਾਓ, ਅਦਾਕਾਰ ਸ਼ਰੂਤੀ ਹਸਨ, ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਡਿਪਟੀ ਨਿਰਦੇਸ਼ਕ ਵਿਰੁੱਧ ਦਰਜ ਕੀਤਾ ਗਿਆ।