ਨਚਾ ਦਿੱਤਾ ਜੀਤ ਪ੍ਰੀਤ ਕੋਟਲੀ ਨੇ ਤੇ ਬੱਲੇ ਬੱਲੇ ਕਰਵਾਈ ਗਿੱਲ ਬਲਕਾਰ ਨਵਾਬ ਗਿੱਲ ਨੇ ਮਨੀ ਦਾਸ ਯਾਦਗਾਰੀ ਮੇਲੇ

ਗਰਮੀ ਅੱਤ ਦੀ ਪਰ ਸਾਬਾਸ਼ ਪਿੰਡ ਬੁੱਜਿਆਂਵਾਲੀ ਦੇ ਲੋਕਾਂ ਦੇ ਪੂਰਾ ਇੱਕਠ ਆਸੇ ਪਾਸੇ ਦੇ ਲੋਕ ਵੀ ਤੇ ਕੰਨੀ ਕਰਨ ਪਵਾਰ, ਗਿੰਦੁ, ਸੋਨਾ,ਮਾਹਲਾ ਦੀ ਕਮੇਟੀ ,ਪਿੰਡ ਦੀ ਸੰਗਤ ਤੇ ਐਨ ਆਰ ਆਈ ਵੀਰੇ ਜ਼ਿੰਦਾ ਪੁਰਤਗਾਲ ,ਦੀਪੂ ਹੈਪੀ ਮਨੀਲਾ ਤੇ ਹੋਰ ਦਾ ਸਹਿਯੋਗ ਮੇਲਾ ਸ਼ੁਰੂ ਤੇ ਜੀਤ ਕੋਟਲੀ ਦਾ ਉੱਚੀ ਛਾਲ ਦਾ ਭੰਗੜਾ ਤੇ ਨਾਲ ਪ੍ਰੀਤ ਕੋਟਲੀ ਨਾਲ ਦੋਗਾਣੇ ਅਸ਼ਕੇ ਅਸ਼ਕੇ ਮੁੰਡੇ ਕੁੜੀ ਨੇ ਕਰਵਾ ਦਿੱਤੀ ,ਦੀਪਕ ਮੀਰਾਂ ਕੋਟ ਵੀ ਚਮਕੀਲਾ ਗਾ ਗਈ।ਜੀਤ ਤੇ ਪ੍ਰੀਤ ਜਿੰਨਾ ਸੋਹਣਾ ਗਾਉਂਦੇ ਨੱਚਦੇ ਧਰਤ ਹਿਲਾ ਲਾਹੌਰ ਤੱਕ ਧਮਕ।ਸਰਪੰਚ ਗੁਰਦੀਪ ਸਿੰਘ ਨਾਲ ਓਸ ਦੇ ਸੱਜਣ ਬੇਲੀ ਤੇ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਨੇ ਐਸਾ ਉਤਸ਼ਾਹ ਕਲਾਕਾਰਾਂ ਵਿੱਚ ਭਰਿਆ ਕਿ ਬੱਲੇ ਬੱਲੇ ਹੋ ਗਈ।ਫਿਰ ਗਿੱਲ ਬਲਕਾਰ ਤੇ ਸਤਿੰਦਰ ਗਿੱਲ ਸੋਹਣੀ ਜੋੜੀ ਤੇ ਗਾਣੇ ਬਈ ਨਜ਼ਾਰਾ ਆ ਗਿਆ।ਨਵਾਬ ਗਿੱਲ ਨੇ ਸੁਰ ਲਾ "ਬੋਲ ਮਿੱਟੀ ਦਿਆ ਬਾਵਿਆ " ਗਾ ਕਿ ਮਹੌਲ ਐਨਾ ਸੋਹਣਾ ਬਣਾਇਆ ਕਿ ਦਿਲ ਕਰੇ ਮੇਲਾ ਰਾਤ ਵੀ ਚਲਦਾ ਰਹੇ।ਪ੍ਰੀਤ ਰਾਜਾ ਦੀ ਕਮੇਡੀ ਨੇ ਨਜ਼ਾਰੇ ਲਿਆਂਦੇ ਤੇ ਮਿਰਜ਼ੇ ਨੂੰ ਗਾ ਕਿ ਗਿੱਲ ਬਲਕਾਰ ਤੇ ਸਤਿੰਦਰ ਗਿੱਲ ਨੇ ਮੁਕਾਮ ਤੇ ਲਿਆਂਦਾ ਮੇਲਾ ਜੀ ਓਏ ਗਿੱਲ ਬਲਕਾਰ ਤੇ ਸੱਤੇ ਖੈਰਾਂ ਸਤਿੰਦਰ ਗਿੱਲ ਦੀ ਆਵਾਜ਼ ਜੀ ਕਿ ਸ਼ਹਿਦ ਤੇ ਨਵਾਬ ਗਿੱਲ ਅਗਲਾ ਗਾਇਕੀ ਨਵਾਬ ਤੇ ਜੀਤ ਕੋਟਲੀ ਸਾਬਾਸ਼ ਪ੍ਰੀਤ ਕੋਟਲੀ ਸਦਕੇ ਜਾਵਾਂ।ਮੇਲੇ ਯਾਦਾਂ ਦਾ ਇਤਹਾਸ ਬਣਾ ਜਾਂਦੇ ਨੇ ਤੇ ਗਿੱਲ ਬਲਕਾਰ,ਜੀਤ ਪ੍ਰੀਤ ਕੋਟਲੀ ,ਰਾਜਾ ,ਨਵਾਬ ਗਿੱਲ , ਗਾਮਾ ਐਂਡ ਪਾਰਟੀ ਬਟਾਲਾ ਦੇ ਸਾਜੀ ਤੇ ਢੋਲ ਗਿੱਲ ਬਲਕਾਰ ਦੀ ਸੰਗੀਤ ਪਾਰਟੀ ਦਾ ਚੇਤਿਆਂ ਵਿੱਚ ਵੱਸ ਗਏ ਜੈ ਹੋ ਸੰਤਾਂ ਦੀ।_ਅੰਮ੍ਰਿਤ ਪਵਾਰ।