ਆਈ.ਪੀ.ਐੱਲ. ਖਿਡਾਰੀ ਯਸ਼ ਦਿਆਲ ਨੂੰ ਮਿਲਿਆ ਝਟਕਾ – ਹਾਈ ਕੋਰਟ ਨੇ ਗ੍ਰਿਫਤਾਰੀ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ

ਜੈਪੁਰ &ndash ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਖਿਡਾਰੀ ਯਸ਼ ਦਿਆਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਰਾਜਸਥਾਨ ਹਾਈ ਕੋਰਟ ਨੇ ਉਸ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜੈਪੁਰ ਪੁਲਿਸ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੀ ਹੈ।
ਪੋਕਸੋ ਐਕਟ ਅਧੀਨ ਦਰਜ ਹੋਈ ਐਫ.ਆਈ.ਆਰ.
ਜਾਣਕਾਰੀ ਮੁਤਾਬਕ, ਦੋ ਸਾਲ ਪਹਿਲਾਂ ਇੱਕ 17 ਸਾਲ ਦੀ ਨਾਬਾਲਗ ਲੜਕੀ ਯਸ਼ ਦਿਆਲ ਦੇ ਸੰਪਰਕ ਵਿੱਚ ਆਈ ਸੀ। ਲੜਕੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕ੍ਰਿਕਟ ਵਿੱਚ ਕਰੀਅਰ ਬਣਾਉਣ ਦਾ ਭਰੋਸਾ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਹਾਲ ਹੀ ਵਿੱਚ ਆਈ.ਪੀ.ਐੱਲ.-2025 ਦੌਰਾਨ ਵੀ ਜੈਪੁਰ ਦੇ ਇਕ ਹੋਟਲ ਵਿੱਚ ਲੜਕੀ ਨਾਲ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ।
ਸੰਗਾਨੇਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ 'ਚ POCSO (Protection of Children from Sexual Offences) ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।