ਮਾਰਕ ਜ਼ੁਕਰਬਰਗ ਨੇ 24 ਸਾਲਾ ਡਾਈਟਕੇ ਨੂੰ 2,200 ਕਰੋੜ ਦੀ ਤਨਖ਼ਾਹ ਦੀ ਕੀਤੀ ਪੇਸ਼ਕਸ਼

ਮੈਟਾ ਨੂੰ ਏਆਈ ਦੌੜ ਵਿੱਚ ਸਭ ਤੋਂ ਅੱਗੇ ਲਿਆਉਣ ਲਈ, ਮਾਰਕ ਜ਼ੁਕਰਬਰਗ ਤੇਜ਼ੀ ਨਾਲ ਭਰਤੀਆਂ ਕਰ ਰਿਹਾ ਹੈ। ਉਹ ਏਆਈ ਸੈਕਟਰ ਵਿੱਚ ਕੰਮ ਕਰਨ ਵਾਲੇ ਵੱਡੇ ਦਿੱਗਜਾਂ 'ਤੇ ਸੱਟਾ ਲਗਾ ਰਿਹਾ ਹੈ। ਮਾਰਕ ਨੇ ਹਾਲ ਹੀ ਵਿੱਚ ਅਮਰੀਕਾ ਦੇ ਸਟਾਰਟਅੱਪ ਥਿੰਕਿੰਗ ਮਸ਼ੀਨ ਲੈਬ ਦੇ ਕਰਮਚਾਰੀਆਂ ਨੂੰ ਆਕਰਸ਼ਕ ਪੇਸ਼ਕਸ਼ਾਂ ਦਿੱਤੀਆਂ ਸਨ, ਪਰ ਇਸਦੀ ਸੰਸਥਾਪਕ ਮੀਰਾ ਮੂਰਤੀ ਨੇ ਦੱਸਿਆ ਕਿ ਉਸਦੇ ਕਿਸੇ ਵੀ ਕਰਮਚਾਰੀ ਨੇ ਜ਼ੁਕਰਬਰਗ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ।

ਹਾਲਾਂਕਿ, ਇਸ ਵਾਰ ਮੈਟਾ ਨੇ ਇੱਕ ਮੁੰਡੇ ਨੂੰ 125 ਮਿਲੀਅਨ ਡਾਲਰ ਯਾਨੀ 1000 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ, ਪਰ ਉਸਨੇ ਇਸਨੂੰ ਠੁਕਰਾ ਦਿੱਤਾ। ਫਿਰ ਜ਼ੁਕਰਬਰਗ ਖੁਦ ਇਸ ਮੁੰਡੇ ਨੂੰ ਮਿਲਣ ਗਿਆ। ਅੰਤ ਵਿੱਚ ਸੌਦਾ ਬੰਦ ਕਰ ਦਿੱਤਾ ਅਤੇ ਮੁੰਡੇ ਨੂੰ ਨੌਕਰੀ 'ਤੇ ਰੱਖਿਆ। ਆਓ, ਜਾਣਦੇ ਹਾਂ ਇਹ ਮੁੰਡਾ ਕੌਣ ਹੈ, ਜਿਸਦਾ ਜ਼ੁਕਰਬਰਗ 'ਵੱਡਾ ਪ੍ਰਸ਼ੰਸਕ' ਬਣ ਗਿਆ।