ਹਿਮਾਚਲ ਪ੍ਰਦੇਸ਼ ਦੇ ਕਿਨੌਰ ''ਚ ਫਟਿਆ ਬੱਦਲ, ਕੈਲਾਸ਼ ਯਾਤਰਾ ਰੋਕੀ

ਸਿ਼ਮਲਾ,   ਮੌਸਮ ਦੀ ਚਿਤਾਵਨੀ ਵਿਚਾਲੇ ਮਾਨਸੂਨ ਦੇ ਭਾਰੀ ਮੀਂਹ ਨੇ ਹਿਮਾਚਲ ਦੇ ਪਹਾੜਾਂ ''ਚ ਆਫ਼ਤ ਲਿਆਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਤੰਗਲਿੰਗ &lsquoਚ ਬੁੱਧਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ &lsquoਚ ਪਹਾੜ ਤੋਂ ਚੱਟਾਨਾਂ ਅਤੇ ਮਲਬੇ ਦਾ ਹੜ੍ਹ ਹੇਠਾਂ ਸੜਕ &lsquoਤੇ ਡਿੱਗਦਾ ਦੇਖਿਆ ਗਿਆ।
ਅਚਾਨਕ ਆਏ ਹੜ੍ਹ ਕਾਰਨ ਕੈਲਾਸ਼ ਯਾਤਰਾ ਮਾਰਗ &lsquoਤੇ ਦੋ ਪੁਲ ਵਹਿ ਗਏ। ਬਾਕੀ ਰਸਤਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਯਾਤਰਾ ਰੋਕ ਦਿੱਤੀ ਗਈ ਹੈ। ਬਹੁਤ ਸਾਰੇ ਸ਼ਰਧਾਲੂ ਫਸੇ ਹੋਏ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ () ਦੀ ਟੀਮ ਨੇ ਜਿ਼ਪਲਾਈਨ ਦੀ ਮੱਦਦ ਨਾਲ 413 ਸ਼ਰਧਾਲੂਆਂ ਨੂੰ ਬਚਾਇਆ ਹੈ।
ਕਿਨੌਰ ਦੇ ਰਿੱਬਾ ਪਿੰਡ ਨੇੜੇ ਰਾਲਡਾਂਗ ਖੱਡ &lsquoਚ ਵੀ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਰਾਸ਼ਟਰੀ ਰਾਜਮਾਰਗ-5 ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰਾਜਮਾਰਗ ਦੇ ਲਗਭਗ 150 ਮੀਟਰ &lsquoਤੇ ਚਿੱਕੜ ਅਤੇ ਵੱਡੇ ਪੱਥਰ ਜਮ੍ਹਾ ਹੋ ਗਏ ਹਨ। ਹਾਲਾਂਕਿ, ਹਾਦਸੇ &lsquoਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।