ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਲਗਵਾਈ ਤਨਖਾਹ
_07Aug25073935AM.jpg)
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਤਨਖਾਹ ਅਨੁਸਾਰ ਸ੍ਰੀ ਗੁਰੂ ਕੇ ਮਹੱਲ ਵਿਖੇ ਨੰਗੇ ਪੈਰ ਸਫਾਈ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਰਸਤੇ &rsquoਚ ਪਏ ਕੂੜੇ ਕਰਕਟ ਦੀ ਆਪਣੇ ਹੱਥੀਂ ਸਫਾਈ ਕੀਤੀ ਤੇ ਸੰਗਤ ਵਿਚ ਨਿਮਰਤਾ ਅਤੇ ਪਸਚਾਤਾਪ ਦੀ ਮਿਸਾਲ ਪੇਸ਼ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਤਨਖਾਹ ਅਨੁਸਾਰ ਹਰਜੋਤ ਬੈਂਸ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਵੱਲੋਂ ਇਥੇ ਜੋੜਿਆਂ ਦੀ ਸੇਵਾ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਇਕ ਨਿਮਾਣਾ ਸਿੱਖ ਹਾਂ ਅਤੇ ਮੇਰੇ ਕੋਲ ਨਾ ਕੋਈ ਹਸਤੀ ਅਤੇ ਨਾ ਹੀ ਮੇਰੀ ਕੋਈ ਔਕਾਤ ਹੈ। ਜਿਹੜਾ ਵੀ ਮਾਣ-ਸਨਮਾਨ ਮੈਨੂੰ ਮਿਲਿਆ, ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਆਪਣਾ ਸਿਰ ਨਿਵਾ ਕੇ ਮੰਨਿਆ ਹੈ ਅਤੇ ਬਿਨਾ ਕਿਸੇ ਦਲੀਲ ਦੇ ਇਸ &rsquoਤੇ ਅਮਲ ਕਰ ਰਿਹਾ ਹਾਂ।