ਗਾਇਕੀ ਨੇ ਫ਼ਿਲਮ ਨਾਇਕੀ ਦਿੱਤੀ ਤੇ ਹੁਣ ਸੰਗੀਤ ਪੇਸ਼ਕਾਰ ਤੇ ਓ ਟੀ ਪਲੇਟਫਾਰਮ ਲਈ ਸਰਗਰਮ ਰੇਸ਼ਮ ਛੀਨਾ

ਚੰਗੇ ਭਲੇ ਖਾਨਦਾਨ ਨਾਲ ਸਬੰਧਿਤ ਰੇਸ਼ਮ ਛੀਨਾ ਆਖਦੇ ਨੇ ਕਿ ਕੁਦਰਤ ਨੂੰ ਕੌਣ ਜਾਣੇ ਘਰਦਿਆਂ ਦੀ ਸੋਚ ਹੋਊ ਕਿ ਮੁੰਡਾ ਖੇਤ ਜਾ ਕੰਮ ਦੇਖੇਗਾ ਜਾਂ ਬਿਸਨੇਸ ਪਰ ਜਿਸ ਨੇ ਗਲੇ ਨੂੰ ਮਿਠਾਸ ਦੇ ਕਿ ਦੁਨੀਆਂ ਤੇ ਭੇਜਿਆ ਮੰਨੀ ਤਾਂ ਉਸ ਦੀ ਹੀ ਜਾਣੀ ਤੇ ਰੇਸ਼ਮ ਛੀਨਾ ਨੇ ਗਾਇਕ ਬਣ ਆਪਣਾ ਕਲਾਕਾਰੀ ਸਫ਼ਰ ਸ਼ੁਰੂ ਕੀਤਾ।ਰੇਸ਼ਮ ਦੇ ਕਈ ਟਰੈਕ ਆਏ ਚਰਚਿਤ ਹੋਏ ਤੇ ਸਟੇਜ ਸ਼ੋ ਓਸ ਉੱਤਰੀ ਭਾਰਤ ਤੱਕ ਲਾ ਕਿ ਆਪਣੇ ਆਪ ਨੂੰ ਗਾਇਕ ਬਣ ਸਥਾਪਿਤ ਕੀਤਾ।ਅੱਗੇ ਵਧਣ ਦੀ ਤਮੱਨਾ ਤੇ ਰੇਸ਼ਮ ਛੀਨਾ ਨੇ ਨਾਲ ਹੀ ਦੂਜੇ ਕਲਾਕਾਰਾਂ ਤੇ ਗਾਇਕਾਂ ਨੂੰ ਮੌਕੇ ਦੇਣ ਲਈ "ਸ਼ਾਈਨ ਮੋਸ਼ਨ ਪਿਕਚਰਜ਼" ਸ਼ੁਰੂ ਕੀਤੀ ਤੇ ਜਦ ਐਕਟਿੰਗ ਨੇ ਉਬਾਲਾ ਮਾਰਿਆ ਤਦ ਓਹਨਾਂ "ਜੁਦਾਈਆਂ" ਫ਼ਿਲਮ ਸ਼ੁਰੂ ਕੀਤੀ ਤੇ ਇਸ ਫ਼ਿਲਮ ਨਾਲ ਓਹ ਫ਼ਿਲਮ ਹੀਰੋ ਵੀ ਬਣ ਗਏ।ਸ਼ਾਈਨ ਨੂੰ ਸ਼ਾਈਨ ਕਰਨ ਲਈ ਰੇਸ਼ਮ ਛੀਨਾ ਨੇ ਕਈ ਕਲਾਕਾਰ ਲੋਕਾਂ ਦੇ ਟਰੈਕ ਕੀਤੇ ਤੇ ਓਹਨਾਂ ਨੂੰ ਪੇਸ਼ ਕੀਤਾ ਹੈ।ਗਾਇਕ ਤੇ ਨਾਇਕ ਰੇਸ਼ਮ ਛੀਨਾ ਨੇ ਸ਼ੋਰਟ ਫ਼ਿਲਮਾਂ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕੀਤਾ ਹੈ ਤੇ ਓਸ ਦੀ ਲਘੂ ਫ਼ਿਲਮ " ਬੀਜ " ਨੂੰ ਪੰਜਾਬੀ ਲਘੂ ਫਿਲਮਾਂ ਦੇ ਮੇਲੇ ਵਿੱਚ ਸਭ ਨੇ ਪਸੰਦ ਕੀਤਾ।ਰੇਸ਼ਮ ਛੀਨਾ ਨੇ ਕਿਹਾ ਕਿ ਫਿਰ ਪੁੱਛੋ ਤਾਂ ਓਹ ਬਾਲੀਵੁੱਡ ਤੱਕ ਜਾਣ ਦੇ ਖਾਹਿਸ਼ਮੰਦ ਹਨ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਪਹਿਲਾਂ ਓਹ ਸ਼ਾਈਨ ਮੋਸ਼ਨ ਪਿਕਚਰਜ਼ ਨੂੰ ਹਰਮਨਪਿਆਰੀ ਆਡੀਓ ਵੀਡਿਓ ਕੰਪਨੀ ਬਣਾਉਣਗੇ ਤੇ ਫ਼ਿਰ ਵਿਸ਼ਾਲ ਪੱਧਰ ਤੇ ਵੱਡੀ ਫ਼ਿਲਮ ਸ਼ੁਰੂ ਕਰ ਸਕਦੇ ਹਨ ਪਰ ਓਹ ਪਹਿਲਾਂ ਸ਼ੋਰਟ ਫ਼ਿਲਮਾਂ,ਵੈੱਬ ਸੀਰੀਜ਼ ਤੇ ਓ ਟੀ ਪਲੇਟਫਾਰਮ ਤੇ ਆਪਣਾ ਤੇ ਸ਼ਾਈਨ ਮੋਸ਼ਨ ਪਿਕਚਰਜ਼ ਦਾ ਨਾਮ ਸਥਾਪਿਤ ਕਰਨਗੇ।ਗੱਲ ਗਾਇਕੀ ਦੀ ਤਾਂ ਕਿਸੇ ਵਧੀਆ ਗੀਤ ਦੀ ਭਾਲ ਹੈ ਤੇ ਮੁੰਬਈ ਪੱਧਰ ਦੇ ਸੰਗੀਤ ਤੇ ਵੀਡੀਓ ਨਾਲ ਇਹ ਟਰੈਕ ਆਏਗਾ ਜੁੜ ਨਾਲ ਆਧੁਨਿਕ ਵੇਲੇ ਵਿੱਚ ਓਸ ਹਿਸਾਬ ਦਾ ਗੀਤ ਦੇ ਕਿ ਓਹ ਸਟਾਰ ਗਾਇਕ ਬਣ ਜਾਣ ਦੀ ਆਪਣੀ ਇੱਛਾ ਤੇ ਫੁੱਲ ਅਰਪਿਤ ਕਰਨਗੇ।ਰੇਸ਼ਮ ਛੀਨਾ ਯਾਰਾਂ ਦੇ ਯਾਰ ਹਨ ਤੇ ਪੰਜਾਬੀ ਫ਼ਿਲਮਾਂ ਦੀ ਨਗਰੀ ਵਿੱਚ ਓਹਨਾਂ ਦੇ ਅੱਛੇ ਸੰਬੰਧ ਹਨ ਤੇ ਇਹ ਸਭ ਓਹਨਾਂ ਨੂੰ ਓਹਨਾਂ ਦੀਆਂ ਤਮੱਨਾ ਪੂਰਨ ਕਰਨ ਦੇ ਕੰਮ ਆਉਣਗੇ ।ਰੇਸ਼ਮ ਛੀਨਾ ਦੇ ਸੁਨਹਿਰੀ ਗਾਇਕੀ ਤੇ ਫ਼ਿਲਮ ਭਵਿੱਖ ਲਈ ਸ਼ੁੱਭ ਕਾਮਨਾਵਾਂ ਤੇ ਨਿਰਮਾਤਾ ਵੱਜੋਂ ਸ਼ਾਈਨ ਮੋਸ਼ਨ ਪਿਕਚਰਜ਼ ਦਾ ਨਾਮ ਵਿਸ਼ਵ ਪੱਧਰ ਦਾ ਹੋਏ ਇਹ ਵੀ ਸ਼ੁੱਭ ਦੁਆ ਹੈ।

ਪੇਸ਼ਕਸ਼ _ਅੰਮ੍ਰਿਤ ਪਵਾਰ