ਰੋਹਿਤ ਤੇ Kohli ਦਾ ਇੱਕ ਰੋਜ਼ਾ ਮੈਚ ’ਚ ਸ਼ਾਨਦਾਰ ਰਿਕਾਰਡ: ਗਾਂਗੁਲੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ Sourav Ganguly ਨੇ ਅੱਜ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਇੱਕ ਰੋਜ਼ਾ ਮੈਚਾਂ &rsquoਚ ਸ਼ਾਨਦਾਰ ਰਿਕਾਰਡ ਹੈ ਅਤੇ ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਕ੍ਰਿਕਟ ਦੀ 50 ਓਵਰਾਂ ਦੀ ਵੰਨਗੀ &rsquoਚ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ।
ਗਾਂਗੁਲੀ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਆਸਟਰੇਲੀਆ &rsquoਚ ਅਗਾਮੀ ਇੱਕ ਦਿਨਾ ਮੈਚਾਂ ਦੀ ਲੜੀ ਵਿਰਾਟ ਤੇ ਰੋਹਿਤ ਦੀ ਆਖਰੀ ਲੜੀ ਹੋ ਸਕਦੀ ਹੈ, ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਘਟਨਾਕ੍ਰਮ ਬਾਰੇ ਪਤਾ ਨਹੀਂ ਹੈ।