ਫੀਨਿਕਸ ਵਿੱਚ ਕੰਵਰ ਗਰੇਵਾਲ ਦਾ ਸੁਫੀ ਸ਼ੋਅ ਧਮਾਕੇਦਾਰ ਸਫਲਤਾ ਨਾਲ ਸੰਪੰਨ

ਫੀਨਿਕਸ  &ndash ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦਾ 9 ਅਗਸਤ ਨੂੰ ਫੀਨਿਕਸ ਵਿੱਚ ਹੋਇਆ ਸ਼ੋਅ ਬੇਹੱਦ ਸਫਲ ਰਿਹਾ। ਇਸ ਪ੍ਰੋਗਰਾਮ ਦਾ ਆਯੋਜਨ ਅਵਾਜ਼ ਬਰਾਡਕਾਸਟਿੰਗ ਵੱਲੋਂ ਕੀਤਾ ਗਿਆ। ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਦਰਸ਼ਕਾਂ ਨੇ ਕੰਵਰ ਗਰੇਵਾਲ ਦੇ ਸੂਫੀ ਸੁਰਾਂ ਦਾ ਪੂਰਾ ਆਨੰਦ ਲਿਆ। ਪ੍ਰੋਗਰਾਮ ਦੇ ਇੰਟਰਨੈਸ਼ਨਲ ਆਰਗਨਾਈਜ਼ਰ ਸ. ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ, &ldquoਫੀਨਿਕਸ ਦਾ ਦਰਸ਼ਕ ਵਰਗ ਬਹੁਤ ਹੀ ਪਿਆਰ ਕਰਨ ਵਾਲਾ ਹੈ। ਕੰਵਰ ਗਰੇਵਾਲ ਦਾ ਸੂਫੀ ਸੰਗੀਤ ਲੋਕਾਂ ਦੇ ਦਿਲਾਂ ਤੱਕ ਸਿੱਧਾ ਪੁੱਜਦਾ ਹੈ ਅਤੇ ਅੱਜ ਦੇ ਹਾਊਸਫੁੱਲ ਸ਼ੋਅ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਵਿੱਚ ਪਿਆਰ ਮਿਲ ਰਿਹਾ ਹੈ।&rdquoਸ. ਬਾਜਵਾ ਵਲੋਂ ਮੰਜੂ ਵਾਲੀਆ, ਨੀਲ ਉੱਪਲ, ਵਿਕਾਸ ਸ਼ਰਮਾ ਅਤੇ ਹੀਰ ਪਟੇਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਯੋਗਦਾਨ ਨਾਲ ਇਹ ਸ਼ਾਮ ਯਾਦਗਾਰ ਬਣੀ।