ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨਾਲ ਨਹੀਂ ਕੀਤੀ ਜਾ ਸਕਦੀ

ਗੁਰੂ ਗੋਬਿੰਦ ਸਿੰਘ, ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਨਾ ਹੁੰਦੇ ਤਾਂ ਭਾਰਤ ਨਾ ਹੁੰਦਾ, ਪੰਜਾਬ ਦੇ ਰਾਜਪਾਲ (ਤਤਕਾਲੀਨ) ਬਦਨੌਰ ਨੇ ਸੈਮੀਨਾਰ ਦੌਰਾਨ ਵਿਚਾਰ ਪੇਸ਼ ਕੀਤੇ । ਪੰਜਾਬ ਦੇ ਰਾਜਪਾਲ ਵੀ।ਪੀ। ਸਿੰਘ ਬਦਨੌਰ ਨੇ ਆਖਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ, ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਨਾ ਹੁੰਦੇ ਤਾਂ ਭਾਰਤ ਤੇ ਹਿੰਦੂ ਧਰਮ &lsquoਤੇ ਪ੍ਰਸ਼ਨ ਚਿੰਨ੍ਹ ਵਾਲੀ ਗੱਲ ਹੋਣੀ ਸੀ । ਰਾਜਪਾਲ ਨੇ ਕਿਹਾ ਕਿ ਮੱਧ ਏਸ਼ੀਆ ਵਿੱਚ ਚੱਲਣ ਵਾਲੀਆਂ ਤਾਕਤਾਂ ਨੇ ਸਾਰੇ ਇਲਾਕੇ ਨੂੰ ਇਸਲਾਮ ਧਰਮ ਅਪਨਾਉਣ ਲਈ ਮਜਬੂਰ ਕਰ ਦਿੱਤਾ । ਪਰ ਇਸ ਦਾ ਰਾਹ ਇਨ੍ਹਾਂ ਮਹਾਂਪੁਰਸ਼ਾਂ ਨੇ ਰੋਕਿਆ । ਉਨ੍ਹਾਂ ਇਹ ਗੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵਿੱਚ ਕਾਇਮ ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਮਹਾਰਾਣਾ ਪ੍ਰਤਾਪ ਦੇ ਜੀਵਨ, ਸਮੇਂ ਤੇ ਵਿਰਾਸਤ ਬਾਰੇ ਕਰਾਏ ਸੈਮੀਨਾਰ ਦੌਰਾਨ ਕਹੀ । (3-5-2018, ਪੰਜਾਬ ਟਾਈਮਜ਼ ਯੂ।ਕੇ। ਦੇ ਸਫ਼ਾ 22 ਉੱਤੇ ਛਪੀ ਇਕ ਖ਼ਬਰ) ਐੱਲ।ਕੇ। ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ (ਇਹ ਕਿਤਾਬ ਅੰਗ੍ਰੇਜ਼ੀ ਵਿੱਚ ਹੈ) ਦੇ ਸਫ਼ਾ 424-425 ਵਿੱਚ ਕਿਹਾ ਸੀ ਕਿ ਦਸਾਂ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖ਼ਾਲਸਾ ਪੰਥ ਪੈਦਾ ਕੀਤਾ ਸੀ । ਅਪੈ੍ਰਲ 2014 ਵਿੱਚ ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਮਹੂਰਤ ਸਮੇਂ ਉਸ ਵੇਲੇ ਦੇ ਭਾਜਪਾ ਪ੍ਰਧਾਨ ਤੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜੇ ਅੱਜ ਹਿੰਦੂ ਧਰਮ ਆਪਣੇ ਸ਼ੁੱਧ ਰੂਪ ਵਿੱਚ ਦਿਖਾਈ ਦਿੰਦਾ ਹੈ ਤਾਂ ਇਹ ਸਿੱਖ ਪੰਥ ਦੇ ਕਾਰਨ ਹੈ । ਖ਼ਾਲਸੇ ਦੇ 300 ਸਾਲਾ ਸਮਾਗਮ ਮਨਾਉਣ ਸਮੇਂ ਆਰ।ਐੱਸ।ਐੱਸ। ਬੜੀ ਧੂਮਧਾਮ ਨਾਲ ਸ਼ਾਮਿਲ ਹੋਈ ਸੀ । ਆਰ।ਐੱਸ।ਐੱਸ। ਨੇ ਇਸ ਪ੍ਰੋਗਰਾਮ ਤਹਿਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਬ ਲਗ ਖ਼ਾਲਸਾ ਰਹੇ ਨਿਆਰਾ ਤਬ ਲਗ ਭੇਜ ਦੀਊਂ ਮੈਂ ਸਾਰਾ । ਜਬ ਇਹ ਗਹੇਂ ਬਿਪਰਨ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਦੇ ਪੈਗ਼ਾਮ ਨੂੰ ਕਿਸੇ ਹੋਰ ਹੀ ਪਾਸੇ ਵੱਲ ਮੋੜ ਦਿੱਤਾ । ਆਰ।ਐੱਸ।ਐੱਸ। ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਖ਼ਾਲਸਾ ਪੰਥ ਤਾਂ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ । ਇਹ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੁਰਗਾ ਦੇ ਪੁਜਾਰੀ ਸਨ ਅਤੇ ਉਹ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ । ਆਰ।ਐੱਸ।ਐੱਸ। ਲਗਾਤਾਰ ਇਸ ਤਰਕ ਉੱਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਨਾਇਕ ਹਨ ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ । ਇਹੋ ਕਾਰਨ ਹੈ ਕਿ ਆਰ।ਐੱਸ।ਐੱਸ। ਦੀ ਸ਼ਾਖਾਵਾਂ ਅਤੇ ਕਾਨਫਰੰਸਾਂ ਵਿੱਚ ਇਨ੍ਹਾਂ ਹਿੰਦੂ ਨਾਇਕਾਂ ਦੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ (ਕਾਲਪਨਿਕ) ਤਸਵੀਰ ਵੀ ਲੱਗੀ ਹੁੰਦੀ ਹੈ । ਪਰ ਉਹ ਇਹ ਨਹੀਂ ਜਾਣਦੇ ਕਿ ਝੂਠ ਦੀਆਂ ਬਾਹਵਾਂ ਬਹੁਤ ਹੁੰਦੀਆਂ ਹਨ ਪਰ ਪੈਰ ਨਹੀਂ ਹੁੰਦੇ । ਆਰ।ਐੱਸ।ਐੱਸ। ਦੀ ਇਹ ਸੋਚੀ-ਸਮਝੀ ਚਾਲ ਹੈ, ਪਹਿਲਾਂ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਦੱਸ ਗੁਰੂ ਸਾਹਿਬਾਨ ਦਾ ਰੁਤਬਾ ਪੈਗੰਬਰ ਦੇ ਬਰਾਬਰ ਨਹੀਂ ਹੋ ਸਕਦਾ ਅਤੇ ਦੂਸਰਾ ਕਾਰਨ ਹੁਣ ਹਿੰਦੂਤਵੀ ਆਪਣਾ ਨਮੋਸ਼ੀ ਭਰਿਆ ਇਤਿਹਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬੁੱਕਲ ਵਿੱਚ ਲੁਕਾਉਣਾ ਚਾਹੁੰਦੇ ਹਨ । ਕਿਉਂਕਿ ਹਿੰਦੂ ਇਤਿਹਾਸਕਾਰਾਂ ਨੂੰ ਸੱਚ ਝੂਠ ਦਾ ਸਭ ਗਿਆਨ ਹੈ ਅਤੇ ਮਿੱਥਹਾਸ ਅਤੇ ਇਤਿਹਾਸ ਦੇ ਵਿੱਚਲੇ ਅੰਤਰ ਨੂੰ ਖੂਬ ਸਮਝਦੇ ਹਨ । ਹਿੰਦੂ ਇਤਿਹਾਸਕਾਰ ਡਾ। ਸੁਰਿੰਦਰ ਕੁਮਾਰ, ਪੁਸਤਕ, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ ਦੇ ਪੰਨਾ 49 ਉੱਤੇ ਲਿਖਦੇ ਹਨ : ਇਹ ਉਹ ਲੋਕ ਹਨ (ਹਿੰਦੂ) ਜਿਹੜੇ ਇਤਿਹਾਸ ਤੋਂ ਸਬਕ ਸਿੱਖਣ ਦੀ ਥਾਂ ਉਸ ਨੂੰ (ਰਾਜ ਸਤਾ ਦੇ ਬਲਬੂਤੇ ਭਾਵ- ਤੋੲ ਠੜੲਸ਼ੲਞਥ ੜਓਟੲਸ਼ ਥੋੲ ਠਾਂਸ਼ਥ) ਆਪਣੇ ਮਨ ਮੁਤਾਬਕ ਚਿੱਤਰਨਾ ਚਾਹੁੰਦੇ ਹਨ, ਦਰਅਸਲ ਇਹੀ ਪਲਾਇਨ ਪਰਵਿਰਤੀ ਪਿਛਲੀਆਂ ਹਾਰਾਂ ਅਤੇ ਗੁਲਾਮੀ ਦੇ ਮੁੱਖ ਕਾਰਨਾਂ ਵਿੱਚੋਂ ਇਕ ਵਧੇਰੇ ਮੁੱਖ ਕਾਰਨ ਹੈ॥॥।ਇਹ ਪਲਾਇਨਵਾਦੀ ਵਰਗ ਬਿਨਾਂ ਕਿਸੇ ਪ੍ਰਾਪਤੀ ਦੇ ਉਸ ਦਾ ਝੂਠਾ ਅਹਿਸਾਸ ਦੇਣਾ ਚਾਹੁੰਦਾ ਹੈ । ਜੱੁਤੀਆਂ ਖਾਂਦੇ ਰਹਿਣ ਦੇ ਇਤਿਹਾਸ ਨੂੰ ਵੀ ਫੁੱਲਮਾਲਾਵਾਂ ਨਾਲ ਸਨਮਾਨਿਤ ਹੋਣ ਦੇ ਇਤਿਹਾਸ ਦੇ ਰੂਪ ਵਿੱਚ ਪ੍ਰਸਤੁੱਤ ਕਰਕੇ ਇਹ ਲੋਕ ਅਤੀਤ ਦੀ ਨਿਪੁੰਸਕਤਾ ਨਾਲ ਭਵਿੱਖ ਦੀਆਂ ਪੀੜੀਆਂ ਨੂੰ ਵੀ ਨਾਮਰਦ ਬਣਾਉਣਾ ਚਾਹੁੰਦੇ ਹਨ ਤਾਂ ਜੋ ਮੱਧ (ਵਰਤਮਾਨ) ਵਿੱਚ ਰਹਿਣ ਵਾਲੇ ਉਹ ਖੁਦ ਆਪਣਾ ਜੀਵਨ ਜਹਾਲਤ, ਵਿਹਲੜਪੁਣੇ ਅਤੇ ਗੈਰ ਜ਼ਿੰਮੇਦਾਰੀ ਦੀ ਪੀਨਕ ਵਿੱਚ ਬੇਰੋਕ ਟੋਕ ਗੁਜ਼ਾਰ ਸਕਣ (ਭੀੜਾਂ ਦੀ ਸ਼ਕਲ ਵਿੱਚ ਹਿੰਸਕ ਕਾਰਵਾਈਆਂ) ਹਿੰਦੂ ਇਤਿਹਾਸਕਾਰ ਡਾ। ਸੁਰਿੰਦਰ ਕੁਮਾਰ ਸ਼ਰਮਾ ਇਸੇ ਹੀ ਪੰਨਾ 49 &lsquoਤੇ ਹੋਰ ਲਿਖਦੇ ਹਨ  ਕਿ : ਇਹ ਲੋਕ (ਹਿੰਦੂ) ਨਹੀਂ ਚਾਹੁੰਦੇ ਕਿ ਸੱਚ ਨੂੰ ਸੱਚ ਕਿਹਾ ਜਾਵੇ, ਕਿਉਂਕਿ ਇਨ੍ਹਾਂ ਨੂੰ ਇਵੇਂ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਹਿੰਦੂਆਂ ਦੇ ਬੀਤੇ ਦੀਆਂ ਸ਼ੇਖੀਆਂ ਝੂਠੀਆਂ ਸਾਬਤ ਹੋ ਜਾਣਗੀਆਂ ਅਤੇ ਰਮਾਇਣ ਅਤੇ ਮਹਾਂਭਾਰਤ ਦੇ ਬੀਤੇ ਚਰਿੱਤਰ ਕਾਲਪਨਿਕ ਸਿੱਧ ਹੋ ਜਾਣਗੇ । ਰਾਜਪੂਤਾਂ ਦੀ ਬਹਾਦਰੀ ਦੇ ਪੇਸ਼ੇਵਰ ਚਮਚਿਆਂ ਅਤੇ ਭੱਟਾਂ ਰਾਹੀਂ ਰਚੀਆਂ ਗਈਆਂ ਅਤਿਕਥਨੀਪੂਰਣ ਗਾਥਾਵਾਂ ਦੀ ਕਲਈ ਪੋਲ ਖੁੱਲ੍ਹ ਜਾਵੇਗੀ ਅਤੇ ਹਿੰਦੂ ਧਰਮ ਦਾ ਨਾਕਾਰਾਤਮਕ ਰੂਪ ਸਾਹਮਣੇ ਆ ਜਾਣ ਨਾਲ ਲੋਕਾਂ ਨੂੰ ਧਰਮ ਦੇ ਨਾਂ &lsquoਤੇ ਭੜਕਾਅ ਜਾਂ ਗੁੰਮਰਾਹ ਕਰਕੇ ਨੇਤਾਗਿਰੀ ਕਰਨ ਦਾ ਮੌਕਾ ਸਦਾ ਲਈ ਹੱਥੋਂ ਖੁਸ ਜਾਵੇਗਾ । (ਹਵਾਲਾ ਪੁਸਤਕ ਹਿੰਦੂ ਇਤਿਹਾਸ : ਹਾਰਾਂ ਦੀ ਦਾਸਤਾਨ ਪੰਨਾ 49, ਲੇਖਕ ਡਾ। ਸੁਰਿੰਦਰ ਕੁਮਾਰ ਸ਼ਰਮਾ ਅਜਨਾਤ) ਅਦਿਤਿਆ ਨਾਥ ਯੋਗੀ, ਨਰਿੰਦਰ ਮੋਦੀ ਤੇ ਹੋਰ ਕੱਟੜਵਾਦੀ ਹਿੰਦੂਤਵੀ ਮਨੂੰਸਿਮਰਤੀ ਦੇ ਵਿਧਾਨ ਨੂੰ ਈਸ਼ਵਰੀ ਵਿਧਾਨ ਮੰਨਦੇ ਹਨ ਤੇ ਭਾਰਤੀ ਸੰਵਿਧਾਨ ਨੂੰ ਬੰਦਿਆਂ ਦਾ ਲਿਖਿਆ ਹੋਣ ਕਰਕੇ ਨਿਕਾਰਦੇ ਹਨ । ਭਾਰਤੀ ਇਤਿਹਾਸ ਨੂੰ ਭਗਵੇਂ ਰੰਗ ਵਿੱਚ ਰੰਗਿਆ ਗਿਆ ਹੈ । ਅੱਜ ਜਦੋਂ ਵਿੱਦਿਆਰਥੀਆਂ ਨੂੰ ਭਾਰਤ ਵਿੱਚ ਲੜੀ ਗਈ ਗੁਰੀਲਾ ਜੰਗ ਬਾਰੇ ਪੜ੍ਹਾਇਆ ਜਾਂਦਾ ਹੈ ਜਾਂ ਖੋਜ ਕਰਨ ਵਾਲਿਆਂ ਨੂੰ ਜੋ ਪਰੋਸਿਆ ਜਾਂਦਾ ਹੈ, ਉਸ ਦੇ ਵਿੱਚ ਸਿਰਫ਼ ਇਹ ਦੱਸਿਆ ਜਾਂਦਾ ਹੈ ਭਾਰਤ ਵਿੱਚ ਮੁਗ਼ਲ ਸਾਮਰਾਜ ਦੇ ਵਿਰੁੱਧ ਪਹਿਲਾ ਮਹਾਰਾਣਾ ਪ੍ਰਤਾਪ ਤੇ ਫਿਰ ਸ਼ਿਵਾ ਜੀ ਮਰਾਠਾ ਨੇ ਗੁਰੀਲਾ ਯੁੱਧ ਲੜਿਆ ਤੇ ਮੁਗ਼ਲ ਸਾਮਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ ਜੋ ਕਿ ਕੋਰਾ ਝੂਠ ਹੈ । ਮੁਗ਼ਲ ਸਾਮਰਾਜ ਦੀਆਂ ਨੀਹਾਂ ਬੰਦਾ ਸਿੰਘ ਬਹਾਦਰ ਨੇ ਹਿਲਾਈਆਂ ਤੇ ਅਜਿੱਤ ਹੋਣ ਦਾ ਮੁਗ਼ਲਾਂ ਦਾ ਭਰਮ ਤੋੜਿਆ । ਸਿੱਖਾਂ ਵਰਗੀ ਜੁਝਾਰੂ ਕੌਮ ਅਤੇ ਅਣਖੀਲੀ ਕੌਮ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜੰਗਲਾਂ ਵਿੱਚ ਰਹਿ ਕੇ ਜਿਹੜੀ ਅੱਧੀ ਸਦੀ ਤੋਂ ਵੱਧ ਜਿਹੜੀ ਗੁਰੀਲਾ ਲੜਾਈ ਲੜੀ ਉਸ ਦਾ ਇਤਿਹਾਸ ਵਿੱਚ ਕਿਤੇ ਨਿਸ਼ਾਨ ਹੀ ਨਹੀਂ ਹੈ । ਜਦਕਿ ਹਕੀਕਤ ਇਹ ਹੈ ਕਿ ਮੁਗ਼ਲ ਅਤੇ ਅਫ਼ਗਾਨ ਸਾਮਰਾਜ ਨੂੰ ਜੋ ਚੁਣੌਤੀ ਖ਼ਾਲਸੇ ਦੀ ਗੁਰੀਲਾ ਜੰਗ ਤੋਂ ਮਿਲੀ ਉਸ ਤਰ੍ਹਾਂ ਦੀ ਚੁਣੌਤੀ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਵੱਲੋਂ ਨਹੀਂ ਮਿਲੀ । ਨਿਹੱਥੇ ਸਿੰਘ ਨੰਗੇ ਪਿੰਡੇ ਲੜਦੇ ਰਹੇ । ਸਾਰੀ ਸਮੁੱਚੀ ਕੌਮ ਵਹੀਰ ਬਣਕੇ ਜੰਗਲੋ ਜੰਗਲ, ਥਲੋਂ ਥਲੋਂ ਫਿਰਦੀ ਰਹੀ । ਘੋੜਿਆਂ ਦੀਆਂ ਕਾਠੀਆਂ &lsquoਤੇ ਰਾਤਾਂ ਗੁਜ਼ਾਰਦੀ ਰਹੀ । ਜੰਗਲਾਂ ਬੇਲਿਆਂ ਵਿੱਚ ਵਿਸ਼ਵਾਸ ਸਾਹਿਤ ਰੁਲਦੀ ਰਹੀ ਕਿ ਉਨ੍ਹਾਂ ਨੇ ਖ਼ਾਲਸੇ ਦੀ ਪਾਤਸ਼ਾਹੀ ਸਥਾਪਤ ਕਰਨੀ ਹੈ ਅਤੇ ਰਾਜ ਕਰੇਗਾ ਖ਼ਾਲਸਾ ਦਸ਼ਮੇਸ਼ ਪਿਤਾ ਦੇ ਬਚਨ ਸਕਾਰ ਹੋਣੇ ਹਨ ਤੇ ਅੰਤ ਦਸ਼ਮੇਸ਼ ਪਿਤਾ ਦੇ ਰਾਜ ਕਰੇਗਾ ਖ਼ਾਲਸਾ ਦੇ ਬਚਨ ਸਕਾਰ ਹੋਏ ਅਤੇ ਖ਼ਾਲਸੇ ਨੇ ਮੁਗ਼ਲਾਂ ਤੇ ਪਠਾਣਾਂ ਦੀਆਂ ਦੋ ਸ਼ਹਿਨਸ਼ਾਈਆਂ ਦੀਆਂ ਗੋਡਣੀਆਂ ਲੁਆ ਕੇ ਸਿੱਖ ਰਾਜ ਸਥਾਪਤ ਕਰ ਲਿਆ । ਏਸ਼ੀਆ ਦਾ ਜੇਤੂ ਜਰਨੈਲ ਅਹਿਮਦਸ਼ਾਹ ਅਬਦਾਲੀ ਅੰਤਲੀ ਵਾਰ ਖ਼ਾਲਸੇ ਹੱਥੋਂ ਮਸਾਂ ਜਾਨ ਬਚਾਕੇ ਕਾਬਲ ਵੱਲ ਪਰਤਦਿਆਂ ਕਹਿ ਉੱਠਿਆ ਸੀ ਕਿ ਸਿੱਖਾਂ ਦੀ ਮਦਦ ਆਪ ਖ਼ੁਦਾ ਕਰਦਾ ਹੈ ਇਨ੍ਹਾਂ ਨੂੰ ਜਿੱਤਣਾ ਮੇਰੇ ਵੱਸ ਦਾ ਰੋਗ ਨਹੀਂ ਹੈ । ਰਤਨ ਸਿੰਘ ਭੰਗੂ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ : ਸਾਹਿ ਮੁੜਯੋ ਬਡ ਨਮੋਸ਼ੀ ਪਾਇ । ਇਸ ਆਵਨ ਕੋ ਬਹੁਤ ਪਛਤਾਇ । ਇਨ ਕੀ ਮਦਦ ਆਪ ਖੁਦਾਇ । ਪੁਜਯੋ ਨ ਬਲ ਹਮ ਇਨ ਪਰ ਕਾਇ । ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਦੀ ਤੁਲਨਾ ਦੀਨ ਦੁਨੀ ਦੇ ਮਾਲਿਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਕਰਨਾਂ ਤਾਂ ਦੂਰ ਦੀ ਗੱਲ ਉਨ੍ਹਾਂ ਦੀਆਂ ਪ੍ਰਾਪਤੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਖ਼ਾਲਸਾ ਪੰਥ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਸਾਹਿਬ ਦੇ ਸਾਜੇ ਨਿਵਾਜੇ ਖ਼ਾਲਸੇ ਦੇ ਬਰਾਬਰ ਪਾ ਪਾਸਕ ਵੀ ਨਹੀਂ ਹਨ । ਮਈ 1710 ਨੂੰ ਸਰਹਿੰਦ ਫਤਹਿ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੱਲੋਂ ਥਾਪੇ ਖ਼ਾਲਸਾ ਪੰਥ ਦੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਜੂਨ 1710 ਨੂੰ ਸਰਕਾਰ-ਏ-ਖ਼ਾਲਸਾ ਦਾ ਸੁਤੰਤਰ ਰਾਜ ਸਥਾਪਤ ਕੀਤਾ, ਸਿੱਕਾ ਤੇ ਮੋਹਰਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ &lsquoਤੇ ਚਾਲੂ ਕੀਤੀਆਂ । ਦਿੱਲੀ ਦਾ ਬਹਾਦਰ ਸ਼ਾਹ ਬਾਦਸ਼ਾਹ ਬੰਦਾ ਸਿੰਘ ਬਹਾਦਰ ਦੀ ਇਹ ਚੜ੍ਹਤ ਵੇਖਕੇ ਪਾਗਲ ਹੋ ਕੇ ਮਰ ਗਿਆ ਸੀ । ਦੂਜੇ ਪਾਸੇ ਸ਼ਿਵਾ ਜੀ ਮਰਹੱਟਾ ਨੇ ਅਪ੍ਰੈਲ 1667 ਦੇ ਅਰੰਭ ਵਿੱਚ ਸ਼ਹਿਨਸ਼ਾਹ ਨੂੰ ਚਿੱਠੀ ਲਿਖੀ ਸੀ, ਜਿਸ ਰਾਹੀਂ ਉਸ ਨੇ ਦੁਬਾਰਾ ਹਥਿਆਰ ਸੁੱਟਣ ਦੀ ਪੇਸ਼ਕਸ਼ ਕੀਤੀ ਅਤੇ ਆਪਣੇ ਪੁੱਤਰ ਸਮੇਤ 400 ਆਦਮੀਆਂ ਦੇ ਦਸਤੇ ਨੂੰ ਮੁਗ਼ਲ ਝੰਡਿਆਂ ਹੇਠ ਲੜਨ ਲਈ ਭੇਜਣ ਸੰਬੰਧੀ ਇਰਾਦਾ ਪ੍ਰਗਟ ਕੀਤਾ । ਪਰ ਔਰੰਗਜ਼ੇਬ ਨੇ ਇਸ ਚਿੱਠੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ । (ਹਵਾਲਾ- ਸ਼ਿਵਾ ਜੀ ਅਤੇ ਉਸ ਦਾ ਸਮਾਂ - ਲੇਖਕ- ਸਰ ਜਾਦੂ ਨਾਥ ਸਰਕਾਰ ਅਨੁਵਾਦਕ ਅਰਮਵੰਤ ਸਿੰਘ, ਪਲਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਫ਼ਾ 166) ਮਹਾਰਾਣਾ ਪ੍ਰਤਾਪ ਨੇ ਮੁਗ਼ਲ ਬਾਦਸ਼ਾਹ ਅਕਬਰ ਦੀ ਈਨ ਨਾਂ ਮੰਨਦੇ ਹੋਏ ਸਾਰੀ ਉਮਰ ਲੜਾਈ ਜਾਰੀ ਰੱਖੀ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੀ ਗੈਰਤ ਨੇ ਬਾਦਸ਼ਾਹ ਦੀ ਅਧੀਨਗੀ ਮੰਨਣ ਦੀ ਥਾਂ ਲੜਨ ਮਰਨ ਦੇ ਰਸਤੇ ਨੂੰ ਤਰਜੀਹ ਦਿੱਤੀ । ਪਰ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਹੋਰ ਰਿਆਸਤਾਂ ਦੇ ਹਿੰਦੂ ਰਾਜਪੂਤ ਰਾਜੇ, ਰਜਵਾੜੇ ਨੇ ਮੁਗ਼ਲ ਬਾਦਸ਼ਾਹ ਨੂੰ ਧੀਆਂ ਭੈਣਾਂ ਦੇ ਡੋਲੇ ਦੇ ਕੇ ਮੁਗ਼ਲੀਆ ਹਕੂਮਤ ਵਿੱਚ ਸ਼ਾਮਿਲ ਹੰੁਦੇ ਰਹੇ । ਅਕਬਰ ਬਾਦਸ਼ਾਹ ਨੇ ਮਹਾਰਾਣਾ ਪ੍ਰਤਾਪ ਦੀ ਗ੍ਰਿਫਤਾਰੀ ਲਈ ਉਸ ਰਾਜਾ ਮਾਨ ਸਿੰਘ ਨੂੰ ਇਸਤੇਮਾਲ ਕੀਤਾ ਸੀ ਜਿਸ ਰਾਜਾ ਮਾਨ ਸਿੰਘ ਹਿੰਦੂ ਰਾਜਪੂਤ ਨੇ ਆਪਣੀ ਭੈਣ ਅਕਬਰ ਬਾਦਸ਼ਾਹ ਨਾਲ ਵਿਆਹੀ ਹੋਈ ਸੀ । ਜਦੋਂ ਆਪਣੀ ਹੀ ਇਕ ਧਿਰ ਸ਼ਮਣ ਨਾਲ ਮਿਲ ਜਾਵੇ ਤਾਂ ਹਾਰ ਯਕੀਨੀ ਹੁੰਦੀ ਹੈ । ਇਸੇ ਸਾਜਿਸ਼ ਦਾ ਸ਼ਿਕਾਰ ਮਹਾਰਾਣਾ ਪ੍ਰਤਾਪ ਵੀ ਹੋਇਆ । ਮਹਾਰਾਣਾ ਪ੍ਰਤਾਪ ਦੀ ਲੜਾਈ ਰਿਆਸਤ ਉੱਤੇ ਕਬਜ਼ੇ ਅਤੇ ਮਲਕੀਅਤ ਦੀ ਲੜਾਈ ਸੀ । ਉਸ ਦਾ ਰਾਸ਼ਟਰਵਾਦ ਜਾਂ ਦੇਸ਼ ਭਗਤੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ । ਗੁਰੂ ਗੋਬਿੰਦ ਸਿੰਘ ਦੀ ਸਿਧਾਂਤਕ ਤੌਰ &lsquoਤੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨਾਲ ਕਿਸੇ ਪੱਖੋਂ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ । ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੁਨਿਆਵੀ ਨਾਇਕ ਹਨ ਹਿੰਦੂਆਂ ਦੇ । ਜਦਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਜੋਤਿ ਦੇ ਵਾਰਿਸ ਆਪ ਅਕਾਲ ਰੂਪ ਹਨ । ਗੁਰੂ ਨਾਨਕ ਜੋਤਿ ਜਿਸ ਇਲਾਹੀ ਜੋਤਿ ਦੀ ਏਕਤਾ ਤੇ ਇਕਸਾਰਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ । ਗੁਰੂ ਜੋਤਿ ਦੀ ਨਿਰੰਤਰਤਾ ਤੇ ਏਕਤਾ ਦੀ ਪਹਿਚਾਣ ਤੋਂ ਬਿਨਾਂ ਦਸਾਂ ਗੁਰੂ ਸਾਹਿਬਾਨਾਂ ਦੀ ਗੁਰੂ ਪਦਵੀ ਤੇ ਗੁਰ ਇਤਿਹਾਸ (ਅੰਗ 966) ਨੂੰ ਸਮਝਿਆ ਨਹੀਂ ਜਾ ਸਕਦਾ ।
ਗੁਰੂ ਪੰਥ ਦਾ ਦਾਸ-ਜਥੇਦਾਰ ਮਹਿੰਦਰ ਸਿੰਘ ਯੂ।ਕੇ।