ਗਾਇਕ ਆਰਨੇਤ ਤੇ ਗੁਰਲੇਜ ਅਖਤਰ ਦੀਆਂ ਵਧੀਆ ਮੁਸ਼ਕਲਾਂ, ਗਾਣੇ ‘315’ ਮਾਮਲੇ ‘ਚ ਕੀਤਾ ਗਿਆ ਤਲਬ
_14Aug25075757AM.jpg)
ਪੰਜਾਬੀ ਗਾਇਕ ਆਰਨੇਤ ਤੇ ਗਾਇਕਾ ਗੁਰਲੇਜ ਅਖਤਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਦੇ ਗਾਣੇ 315 ਮਾਮਲੇ ਵਿਚ ਪੁਲਿਸ ਵਿਚ ਸ਼ਿਕਾਇਤ ਹੋਈ ਸੀ। ਹੁਣ ਇਸ ਵਿਚ ਸਿੰਗਰ ਆਰ ਨੇਤ ਤੇ ਗਾਇਕਾ ਗੁਰਲੇਜ਼ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਵਿਚ ਤਲਬ ਕੀਤਾ ਹੈ। ਇਸ ਨੂੰ ਲੈ ਕੇ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜੋ ਕਿ ਪੰਜਾਬ ਭਾਜਪਾ ਦੇ ਨੇਤਾ ਹਨ।
ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਰਨ ਅਰਵਿੰਦ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਅਜਿਹੇ ਗੀਤ ਜੋ ਪੰਜਾਬ ਵਿਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧਾਂ ਨੂੰ ਬੜ੍ਹਾਵਾ ਦਿੰਦੇ ਹਨ, ਉਨ੍ਹਾਂ &lsquoਤੇ ਸਖਤ ਕਾਰਵਾਈ ਕੀਤੀ ਜਾਵੇ।315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਦੀ ਉਲੰਘਣਾ ਹੈਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੇ ਗਾਣੇ ਨਾ ਸਿਰਫ ਸਮਾਜ ਵਿਚ ਡਰ ਤੇ ਹਿੰਸਾ ਦਾ ਮਾਹੌਲ ਬਣਾਉਂਦੇ ਹਨ ਸਗੋਂ ਸੂਬੇ ਦੀ ਕਾਨੂੰਨ ਵਿਵਸਥਾ ਲਈ ਖਤਰਾ ਵੀ ਪੈਦਾ ਕਰ ਸਕਦੇ ਹਨ।