ਯੂਟਿਊਬਰ ਅਰਮਾਨ ਮਲਿਕ ਦੀਆਂ ਵਧੀਆਂ ਮੁਸ਼ਕਲਾਂ, ਪਟਿਆਲਾ ਕੋਰਟ ਨੇ ਦੋਵੇਂ ਪਤਨੀਆਂ ਸਣੇ ਕੀਤਾ ਤਲਬ

ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਵਿਰੁੱਧ ਦੋ ਮਾਮਲਿਆਂ ਵਿੱਚ ਨੋਟਿਸ ਜਾਰੀ ਕੀਤਾ ਹੈ ਅਤੇ ਉਸ ਨੂੰ 2 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਪਹਿਲਾ ਮਾਮਲਾ ਉਸਦੇ ਦੋ ਵਿਆਹਾਂ ਨਾਲ ਜੁੜਇਆ ਹੈ, ਜਦੋਂਕਿ ਦੂਜਾ ਦੋਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੈ। ਅਦਾਲਤ ਨੇ ਉਸ ਦੀਆਂ ਦੋਵੇਂ ਪਤਨੀਆਂ ਨੂੰ ਵੀ ਤਲਬ ਕੀਤਾ ਹੈ।
ਇਸ ਦੇ ਨਾਲ ਹੀ ਉਸ ਦੀ ਪਤਨੀ ਪਾਇਲ, ਜੋ ਕਿ ਬਿੱਗ ਬੌਸ ਓਟੀਟੀ ਸੀਜ਼ਨ-3 ਵਿੱਚ ਵੀ ਦਿਖਾਈ ਦਿੱਤੀ ਸੀ, ਪਹਿਲਾਂ ਹੀ ਮੋਹਾਲੀ, ਪਟਿਆਲਾ ਅਤੇ ਹਰਿਦੁਆਰ ਵਿੱਚ ਸੰਤਾਂ ਤੋਂ ਮੁਆਫ਼ੀ ਮੰਗ ਚੁੱਕੀ ਹੈ ਅਤੇ ਗਊ ਪੂਜਾ ਵੀ ਕਰ ਚੁੱਕੀ ਹੈ।