ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੂੰ ED ਦਾ ਸੰਮਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਈਡੀ ਨੇ ਪੁੱਛਗਿਛ ਲਈ ਆਪਣੇ ਦਿੱਲੀ ਦਫਤਰ ਬੁਲਾਇਆ ਹੈ। ਈਡੀ ਬੇਟਿੰਗ ਐਪ 1XBet ਮਾਮਲੇ ਵਿਚ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸੁਰੇਸ਼ ਰੈਨਾ ਸੱਟੇਬਾਜ਼ੀ ਐਪ ਮਾਮਲੇ ਵਿਚ ਈਡੀ ਦੀ ਜਾਂਚ ਦੇ ਘੇਰੇ ਵਿਚ ਹਨ ਤੇ ਉਨ੍ਹਾਂ ਨੂੰ ਜਲਦ ਹੀ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ।
ਬੇਟਿੰਗ ਐਪ 1XBet ਸੁਰੇਸ਼ ਰੈਨਾ ਨੂੰ ਪਿਛਲੇ ਸਾਲ ਦਸੰਬਰ ਵਿਚ ਆਪਣਾ ਗੇਮਿੰਗ ਅੰਬੈਸਡਰ ਬਣਾਇਆ ਸੀ। ਬੇਟਿੰਗ ਕੰਪਨੀ ਨੇ ਕਿਹਾ ਸੀ ਕਿ ਸੁਰੇਸ਼ ਰੈਨਾ ਦੇ ਨਾਲ ਸਾਡੀ ਇਹ ਸਾਂਝੇਦਾਰੀ ਸਪੋਰਟਸ ਬੇਟਿੰਗ ਦੇ ਫੈਨਸ ਨੂੰ ਜ਼ਿੰਮੇਵਾਰੀ ਨਾਲ ਬੇਟਿੰਗ ਲਈ ਉਤਸ਼ਾਹਿਤ ਕਰੇਗੀ। ਇਸ ਲਈ ਉਨ੍ਹਾਂ ਦੀ ਇਸ ਭੂਮਿਕਾ ਨੂੰ ਗੇਮਿੰਗ ਅੰਬੈਸਡਰ ਦਾ ਨਾਂ ਦਿੱਤਾ ਗਿਆ ਹੈ ਤੇ ਉਹ ਸਾਡੇ ਬ੍ਰੈਂਡ ਦੇ ਇਸ ਤਰ੍ਹਾਂ ਦੇ ਪਹਿਲੇ ਅੰਬੈਸਡਰ ਹਨ।