ਭਾਰਤ ਨੇ 2030 Commonwealth ਖੇਡਾਂ ਲਈ ਅਧਿਕਾਰਤ ਤੌਰ 'ਤੇ ਲਗਾਈ ਬੋਲੀ, ਅਹਿਮਦਾਬਾਦ ਦਾ ਰੱਖਿਆ ਪ੍ਰਸਤਾਵ

  ਨਵੀਂ ਦਿੱਲੀ : ਭਾਰਤ ਨੇ 2030 ਰਾਸ਼ਟਰਮੰਡਲ ਖੇਡਾਂ ਲਈ ਅਧਿਕਾਰਤ ਤੌਰ 'ਤੇ ਬੋਲੀ ਜਮ੍ਹਾ ਕਰ ਦਿੱਤੀ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਅਧਿਕਾਰਤ ਤੌਰ 'ਤੇ ਖੇਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਦੇਸ਼ ਦੀਆਂ ਉਮੀਦਾਂ ਵਧ ਗਈਆਂ ਹਨ। ਸਰਕਾਰ CWG 2030 ਦੀ ਪੂਰੀ ਲਾਗਤ ਸਹਿਣ ਕਰੇਗੀ। ਜੇਕਰ ਭਾਰਤ ਨੂੰ ਮੇਜ਼ਬਾਨੀ ਮਿਲਦੀ ਹੈ ਤਾਂ ਖੇਡਾਂ ਅਹਿਮਦਾਬਾਦ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। PTI ਦੇ ਅਨੁਸਾਰ IOA ਨੇ ਆਪਣੀ ਵਿਸ਼ੇਸ਼ ਜਨਰਲ ਅਸੈਂਬਲੀ ਦੌਰਾਨ 2030 ਰਾਸ਼ਟਰਮੰਡਲ ਖੇਡਾਂ ਦੀ ਬੋਲੀ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। ਬੋਲੀ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 31 ਅਗਸਤ ਹੈ।