ਬਾਲੀਵੁੱਡ ਅਭਿਨੇਤਰੀ ਭਾਗਿਆ ਸ਼੍ਰੀ ਕੈਨੇਡਾ ਪਹੁੰਚੀ

ਵੈਨਕੂਵਰ,   (ਮਲਕੀਤ ਸਿੰਘ )-1989 ਚ ਸੁਪਰਹਿਟ ਹੋਈ ਹਿੰਦੀ ਫਿਲਮ &lsquoਮੈਨੇ ਪਿਆਰ ਕੀਆ&rsquo ਦੀ ਹਰੋਇਨ ਭਾਗਿਆ ਸ਼੍ਰੀ ਆਪਣੇ ਕਨੇਡਾ ਦੌਰੇ ਦੌਰਾਨ ਸਰੀ ਸ਼ਹਿਰ ਚ ਪੁੱਜੀ| ਸਰੀ ਦੇ ਪ੍ਰਸਿੱਧ ਉਸਤਾਦ ਜੀ ਰੈਸਟੋਰੈਂਟ ਦੇ ਮਾਲਕ ਸੰਜੇ ਬਜਾਜ ਵੱਲੋਂ ਮੀਟ ਐਂਡ ਗਰੀਟ ਤਹਿਤ ਆਯੋਜਿਤ ਇੱਕ ਪ੍ਰੋਗਰਾਮ ਚ ਵਿਸ਼ੇਸ਼ ਤੌਰ ਤੇ ਪੁੱਜੀ ਅਭਿਨੇਤਰੀ ਭਾਗਿਆ ਸ਼੍ਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੌਰੇ ਦੇ ਅਨੁਭਵ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਨਾਲ ਆਪਣੀਆਂ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ| ਇਸ ਮੌਕੇ ਤੇ ਉਸਤਾਦ ਜੀ ਰੈਸਟੋਰੈਂਟ ਨਾਲ ਜੁੜੇ ਕੁਝ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਭਾਗਿਆ ਸ਼੍ਰੀ ਵੱਲੋਂ ਨਿਭਾਈ ਗਈ| ਇਸ ਮੌਕੇ ਤੇ ਆਯੋਜਿਤ ਇੱਕ ਰੰਗਾਂਰੰਗ ਪ੍ਰੋਗਰਾਮ ਦਾ ਵੀ ਹਾਜ਼ਰ ਮਹਿਮਾਨਾਂ ਨੇ ਖ਼ੂਬ ਆਨੰਦ ਮਾਣਿਆ| ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਮਪੀ ਟਮੇਰਾ ਜੈਨਸਨ, ਐਮਐਲਏ ਬਰਾਇਨ ਟੈਪਰ, ਕੌਂਸਲਰ ਲਿੰਡਾ ਐਨਸ ,ਕਿਡਜ ਪਲੇ, ਕੈਲ ਦੋਸਾਂਝ ,ਟੀਡੀ ਬੈਂਕ ਦੇ ਮੈਨੇਜਰ ਰਵੀ ਕੌਂਸਲ, ਐਡਵੋਕੇਟ ਨਈਆ ਗਿੱਲ ,ਸੁੱਖੀ ਢਿੱਲੋ ,ਨਵਲਪ੍ਰੀਤ ਰੰਗੀ ਦਵਿੰਦਰ ਲਿਟ ,ਅਮਰ ਢਿੱਲੋ,
ਸੁਖਵਿੰਦਰ ਸਿੰਘ ਚੋਹਲਾ ਆਦਿ ਹਾਜ਼ਰ ਸਨ।