ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਨੇ ਟੈਨਿਸ ਨੂੰ ਕਿਹਾ ਅਲਵਿਦਾ

 ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਨੇ ਟੈਨਿਸ ਨੂੰ ਅਲਵਿਦਾ ਆਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਿਮਾਨੀ ਨੇ ਇਸੇ ਸਾਲ ਨੀਰਜ ਚੋਪੜਾ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਇਕ ਟੈਨਿਸ ਖਿਡਾਰੀ ਹੈ ਪਰ ਹੁਣ ਉਨ੍ਹਾਂ ਟੈਨਿਸ ਨਾ ਖੇਡਣ ਦਾ ਫੈਸਲਾ ਕੀਤਾ ਹੈ। ਸਾਲ 2018 &rsquoਚ ਇੰਟਰਨੈਸ਼ਨਲ ਡੈਬਿਊ ਕਰਨ ਵਾਲੀ ਹਿਮਾਨੀ ਦੇ ਪਿਤਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਹਿਮਾਨੀ ਦੀ ਮਹਿਲਾ ਸਿੰਗਲਜ਼ &rsquoਚ ਕੈਰੀਅਰ ਦੀ ਸਰਵੋਤਮ ਰੈਂਕਿੰਗ 42 ਰਹੀ ਹੈ ਅਤੇ ਉਨ੍ਹਾਂ ਇਹ ਪਹਿਲੇ ਸਾਲ ਵਿੱਚ ਪ੍ਰਾਪਤ ਕਰ ਲਈ ਸੀ। ਇਸ ਤੋਂ ਇਲਾਵਾ ਹਿਮਾਨੀ ਦੀ ਡਬਲਜ਼ &rsquoਚ ਸਰਵਉਚ ਰੈਂਕਿੰਗ 27 ਰਹੀ ਹੈ। ਹਿਮਾਨੀ ਦੇ ਪਿਤਾ ਨੇ ਦੱਸਿਆ ਕਿ ਉਸ ਕੋਲ 1.5 ਕਰੋੜ ਰੁਪਏ ਦੀ ਨੌਕਰੀ ਦਾ ਪ੍ਰਸਤਾਵ ਵੀ ਸੀ, ਜਿਸ ਨੂੰ ਵੀ ਹਿਮਾਨੀ ਵੱਲੋਂ ਠੁਕਰਾ ਦਿੱਤਾ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਮਾਨੀ ਹੁਣ ਨਵੀਂ ਰਾਹ ਫੜਨ ਜਾ ਰਹੀ ਹੈ, ਜਿਸ ਚਲਦਿਆਂ ਉਨ੍ਹਾਂ ਵੱਲੋਂ ਨੌਕਰੀ ਦਾ ਵੱਡਾ ਆਫ਼ਰ ਵੀ ਠੁਕਰਾ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਮਾਨੀ ਹੁਣ ਨੌਕਰੀ ਦੇਣ ਵਾਲੀ ਬਣਨ ਜਾ ਰਹੀ ਹੈ ਅਤੇ ਉਹ ਸਪੋਰਟਸ ਬਿਜਨਸ &rsquoਚ ਹੱਥ ਅਜਮਾਉਣ ਜਾ ਰਹੇ ਹਨ। ਹਿਮਾਨੀ ਮੋਰ ਹੁਣ ਬਿਜਨਸ ਵੁਮੈਨ ਬਣਨ ਦੀ ਰਾਹ &rsquoਤੇ ਹਨ।
ਦੂਜੇ ਪਾਸੇ ਨੀਰਜ ਚੋਪੜਾ ਜਾਂ ਹਿਮਾਨੀ ਮੋਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਤੌਰ &rsquoਤੇ ਪੁਸ਼ਟੀ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ &rsquoਚ ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਨੀ ਸਪੋਰਟਸ ਬਿਜਨਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹਿਮਾਨੀ ਕੀ ਕਰਨਗੇ ਅਤੇ ਕਦੋਂ ਕਰਨਗੇ ਇਸ ਸਬੰਧ ਕੋਈ ਪੁਖਤਾ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ।