ਪ੍ਰਧਾਨ ਮੰਤਰੀ ਮੋਦੀ ਤੇ ਰੂਸੀ ਰਾਸ਼ਟਰਪਤੀ ਪੂਤਿਨ ਵਿਚਕਾਰ ਫੋਨ ’ਤੇ ਗੱਲਬਾਤ
_18Aug25082033AM.jpg)
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ &rsquoਤੇ ਗੱਲਬਾਤ ਕੀਤੀ ਅਤੇ ਅਲਾਸਕਾ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਆਪਣੀ ਮੀਟਿੰਗ ਦਾ ਮੁਲਾਂਕਣ ਸਾਂਝਾ ਕੀਤਾ। ਪੂਤਿਨ ਅਤੇ ਟਰੰਪ ਨੇ 15 ਅਗਸਤ ਨੁੂੰ ਚੱਲ ਰਹੀ ਰੂਸ-ਯੂਕਰੇਨ ਜੰਗ ਦੇ ਸੰਭਾਵੀ ਹੱਲ ਬਾਰੇ ਚਰਚਾ ਕੀਤੀ ਸੀ। ਇਹ ਪਿਛਲੇ 10 ਦਿਨਾਂ ਵਿੱਚ ਮੋਦੀ ਅਤੇ ਪੂਤਿਨ ਦੀ ਦੂਜੀ ਗੱਲਬਾਤ ਸੀ।
ਮੋਦੀ ਨੇ ਆਪਣੇ ਵੱਲੋਂ ਜੰਗ ਦੇ ਪੁਰਅਮਨ ਹੱਲ ਲਈ ਭਾਰਤ ਦੀ ਨਿਰੰਤਰ ਸਥਿਤੀ &rsquoਤੇ ਜ਼ੋਰ ਦਿੱਤਾ, ਜੋ ਕਿ ਕੂਟਨੀਤੀ ਅਤੇ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਇਸ ਸਬੰਧ ਵਿੱਚ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੋਮਵਾਰ ਨੂੰ ਮਿਲਣ ਵਾਲੇ ਹਨ ਅਤੇ ਸੰਭਾਵੀ ਸ਼ਾਂਤੀ ਸਮਝੌਤੇ ਦੇ ਵੇਰਵਿਆਂ &rsquoਤੇ ਚਰਚਾ ਕਰਨਗੇ। ਯੂਰਪੀ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਦੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।