ਅਗਲੇ ਸਾਲ ਕਬੱਡੀ ਦਾ ਹਾਲ ਰਾਸ਼ਟਰੀ ਪੱਧਰ ਦੀ ਕਬੱਡੀ ਹੋਊ ਬੁੱਜਿਆਂਵਾਲੀ : ਮਲਕੀਤ ਪਵਾਰ ਯੂ ਐਸ ਏ ਤੇ ਗੁਰਦੇਵ ਸਿੰਘ ਪਵਾਰ ਯੂ ਕੇ

ਕਬੱਡੀ ਪੰਜਾਬ ਦੀ ਮਾਂ ਖੇਡ ਹੈ ਤੇ ਪਿਛਲੇ ਕੁੱਝ ਸਮੇਂ ਵਿੱਚ ਇਸ ਨੂੰ ਪ੍ਰੋਖ ਦਿੱਤਾ ਗਿਆ ਪਰ ਅੱਜ ਵੀ ਕਬੱਡੀ ਪੰਜਾਬ ਦੀ ਮਹਤਵ ਪੂਰਨ ਖੇਡ ਹੈ।ਇਹ ਵਿਚਾਰ ਮਲਕੀਤ ਸਿੰਘ ਐਨ ਆਰ ਆਈ ਨੇ ਦਿੱਤੇ ਤੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਬੁੱਜਿਆਂਵਾਲੀ ਵਿੱਚ ਗੁਰਦੇਵ ਸਿੰਘ ਪਵਾਰ ਬਾਊ ਕਬੱਡੀ ਨੂੰ ਜੀਵਤ ਰੱਖ ਆਪਣੇ ਪੱਧਰ ਤੇ ਆਰਥਿਕ ਖਰਚ ਕਰ ਖੇਡ ਨੂੰ ਸਮਰਪਿਤ ਹਨ।ਮਲਕੀਤ ਸਿੰਘ ਨੇ ਕਿਹਾ ਕਿ ਰੱਬ ਦੀ ਮਿਹਰ ਰਹੇ ਅਗਲੇ ਸਾਲ ਓਹ ਗੁਰਦੇਵ ਸਿੰਘ ਨੂੰ ਇੱਥੇ ਕਬੱਡੀ ਕਲੱਬ ਬਣਾਉਣ ਲਈ ਆਖ ਰਹੇ ਹਨ ਤੇ ਜੇਕਰ ਕੋਈ ਇਸ ਵਿੱਚ ਪ੍ਰੌਬਲਮ ਆਈ ਤਾਂ ਇਲਾਕੇ ਦੇ ਖਿਡਾਰੀ ਲੈ ਕਿ ਕਬੱਡੀ ਲੀਗ ਬਣਾਈ ਜਾਏਗੀ।ਗੁਰਦੇਵ ਸਿੰਘ ਪਵਾਰ ਨੇ ਕਿਹਾ ਕਿ ਓਹ ਮਲਕੀਤ ਸਿੰਘ ਦੇ ਵਿਚਾਰਾਂ ਦਾ ਸਵਾਗਤ ਕਰਦੇ ਹਨ ਤੇ ਓਹ ਪੰਜਾਬ ਸਰਕਾਰ ਤੋਂ ਚਾਹੁੰਦੇ ਨੇ ਕਿ ਪਿੰਡਾਂ ਵਿੱਚ ਕਬੱਡੀ ਨੂੰ ਉਤਸ਼ਾਹ ਦੇਣ ਵਾਲਿਆਂ ਨੂੰ ਆਪਣੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਯੋਗਦਾਨ ਦੇਵੇ। ਦੋਵਾਂ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਕਬੱਡੀ ਜ਼ੋਰ ਤੇ ਦਿਮਾਗ ਦੀ ਖੇਡ ਹੈ ਤੇ ਇਸ ਨੂੰ ਖੇਡਣ ਨਾਲ ਜਵਾਨੀ ਡਰੱਗਜ਼ ਤੋਂ ਦੂਰ ਰਹਿੰਦੀ ਹੈ।ਅੰਤ ਵਿੱਚ ਮਲਕੀਤ ਸਿੰਘ ਨੇ ਕਿਹਾ ਕਿ ਓਹ ਚਾਹੁੰਦੇ ਨੇ ਕਿ ਓਹਨਾਂ ਦਾ ਬੁਜਿਆਂਵਾਲੀ ਸੰਤ ਮਨੀ ਦਾਸ ਯਾਦਗਾਰੀ ਕਬੱਡੀ ਕੱਪ ਦੁਨੀਆਂ ਭਰ ਵਿੱਚ ਚਰਚਿਤ ਹੋਏ।