ਮੇਰੇ ਗੀਤ ਨੇ ਓਸ ਦਿਲ ਦੀਆਂ ਆਵਾਜ਼ਾਂ ਜਿਹੜਾ ਸਭ ਨੂੰ ਮਿਲਿਆ ਦੱਸਦਾ ਗੀਤਕਾਰ ਹੈ _ਰਾਣਾ ਵੇਂਡਲ ਵਾਲਾ

ਰਾਣਾ ਵੇਂਡਲ ਵਾਲਾ ਪ੍ਰਸਿੱਧ ਪੰਜਾਬੀ ਗੀਤਕਾਰ ਹੈ ਤੇ ਮੁੰਬਈ ਤੱਕ ਓਸ ਦੀਆਂ ਗੱਲਾਂ ਹੁੰਦੀਆਂ ਹਨ।ਰਾਣਾ ਦੇ ਬੇਲੀ ਮੀਕਾ ਸਿੰਘ ਤੇ ਫਿਲਮੀ ਦੁਨੀਆਂ ਦੇ ਦਿੱਗਜ ਹਨ।ਰਾਣਾ ਹਮੇਸ਼ਾ ਸੁਰ ਦੀ ਕਦਰ ਕਰਦਾ ਹੈ ਤੇ ਮੀਨੂ ਅਟਵਾਲ ਓਸ ਦੀ ਨਜ਼ਰ ਬਹੁਤ ਮਿੱਠੀ ਆਵਾਜ਼ ਦੀ ਮਲਿਕਾ ਹੈ।ਵੈਸੇ ਰਾਣਾ ਇਹ ਵੀ ਚਾਹੁੰਦੇ ਨੇ ਕਿ ਧਾਰਮਿਕ ਗਾਇਕੀ ਵੀ ਬੇਹੱਦ ਕਾਮਯਾਬ ਰਹੇ ਤੇ ਧਾਰਮਿਕ ਲਿਖਣ ਗਾਇਨ ਕਰਨ ਵਾਲੇ ਛਾ ਜਾਣ।ਮੀਨੂ ਅਟਵਾਲ ਦਾ ਅੱਜ ਕਲ ਧਾਰਮਿਕ ਗੀਤ "ਰਾਜਾ ਸਾਹਿਬ ਹੀ ਦਿਸਦੇ ਨੇ " ਆਇਆ ਹੈ।ਰਾਣਾ ਨੇ ਆਪਣੇ ਸੋਸ਼ਲ ਮੀਡੀਆ ਤੇ ਮੀਨੂ ਦੇ ਇਸ ਗੀਤ ਲਈ ਲੋਕਾਂ ਨੂੰ ਬੇਨਤੀ ਕੀਤੀ ਹੈ ਤੇ ਕਿਹਾ ਹੈ ਕਿ ਮਿੰਟੂ ਹੇਅਰ ਕਮਾਲ ਦਾ ਗੀਤ ਲੇਖਕ ਹੈ ਇਹ ਸੁਣ ਓਸ ਦੀ ਕਲਮ ਧਰਮ ਕਰਮ ਖੇਤਰ ਵੱਲ ਮੁੜੀ ਰਹਿਣ ਦਿਓ।ਅਮਦਾਦ ਅਲੀ ਨੇ ਸੰਗੀਤ ਅੱਛਾ ਦਿੱਤਾ ਏ ਤੇ ਰਾਣਾ ਵੇਂਡਲ ਵਾਲਾ ਨੇ ਇਸ ਵਾਸਤੇ ਇਹ ਗੀਤ ਸ਼ਿਅਰ ,ਪਸੰਦ ਕਰਨ ਤੇ ਸੁਣਨ ਦੀ ਬੇਨਤੀ ਕੀਤੀ ਹੈ।ਮਜਾਰਾ ਸਾਹਿਬ ਦੀ ਰਸੋ ਖਾਨਾ ਕਮੇਟੀ ਨੇ ਮੀਨੂ ਅਟਵਾਲ ਦਾ ਇਹ ਗੀਤ ਆਓਣ ਲਈ ਆਪਣੇ ਯਤਨ ਕੀਤੇ ਹਨ।ਰਾਣਾ ਨੇ ਕਿਹਾ ਕਿ ਪ੍ਰੀਤਮ ਦੱਤ ਨੇ ਵੀਡਿਓ ਵੀ ਭਾਵਨਾ ਏ ਭਗਤੀ ਨਾਲ ਬਣਾ ਕਿ ਦਿੱਤਾ ਹੈ। ਰਾਣਾ ਵੇਂਡਲ ਵਾਲਾ ਨੇ ਬਖਸ਼ੀ ਬਿੱਲਾ,ਵਿੱਲੀ ਸਿੰਘ ,ਸਤਨਾਮ ਸੈਣੀ,ਸ਼ਮਸ਼ੇਰ ,ਕੁਲਵੰਤ ਤੇ ਮੰਗੀ ਮਾਹਲ ਦੇ ਸੰਘਰਸ਼ ਵਕਤ ਓਹਨਾਂ ਦਾ ਮਾਨਸਿਕ ਤੌਰ ਤੇ ਵਧੀਆ ਸਾਥ ਦਿੱਤਾ ਸੀ ਤੇ ਅੱਜ ਕਲ ਓਹ ਅੱਛੇ ਗੀਤ ਸੰਗੀਤ ਨੂੰ ਉਤਸ਼ਾਹਿਤ ਕਰਦੇ ਹਨ।ਰਾਣਾ ਸ਼ੁਰੂ ਤੋਂ ਹੀ ਗੁੰਮਨਾਮ ਰਹਿੰਦਾ ਰਹਿਣ ਨੂੰ ਤਰਜੀਹ ਦਿੰਦਾ ਸੀ ਤੇ ਸ਼ਾਇਦ ਗੀਤਾਂ ਦੀ ਓਹ ਸ਼ਿਆਹੀ ਓਹ ਦਵਾਤ ਓਸ ਹੱਥੋ ਨਿੱਕਲ ਕਿਸੇ ਹੋਰ ਦੇ ਬਸਤੇ ਦਾ ਸ਼ਿੰਗਾਰ ਬਣੀ ਸੀ।ਰਾਣਾ ਦੇ ਗੀਤ ਇਸ ਤਰਫ ਇਸ਼ਾਰੇ ਕਰਦੇ ਨੇ ਕਿ ਹੁੰਦਾ ਆਇਆ ਹੈ ਯੁੱਗਾਂ ਤੋਂ ਤੁਸੀਂ ਚਲਦੇ ਰਹੋ ਤੇ ਅੱਜ ਰਾਣਾ ਵੇਂਡਲ ਵਾਲਾ ਸਥਾਪਿਤ ਹੈ ਮੁੰਬਈ ਨਾਤੇ ਨੇ ਤੇ ਅੱਛੇ ਫ਼ਨਕਾਰ ਗੁੱਲੂਕਾਰ ਅੱਗੇ ਆਓਣ ਪੂਰਾ ਯੋਗਦਾਨ ਦੇ ਰਿਹਾ ਹੈ।ਮੀਨੂ ਅਟਵਾਲ ਨੂੰ ਉਤਸ਼ਾਹ ਦੇ ਓਸ ਸਾਬਿਤ ਕੀਤਾ ਹੈ ਕਿ ਰਾਣਾ ਹੈ ਹਰ ਮਿੱਠੀ ਆਵਾਜ਼ ਦਾ ਰਾਜਾ ਰਾਣਾ ।_ਅੰਮ੍ਰਿਤ ਪਵਾਰ।