ਸਟਾਕਟਨ ਵਿੱਚ ਕੰਵਰ ਗਰੇਵਾਲ ਦਾ ਸ਼ੋਅ ਸੁਪਰ ਸਫਲ

ਸਟਾਕਟਨ - ਕੰਵਰ ਗਰੇਵਾਲ ਦਾ ਸ਼ੋਅ ਸਟਾਕਟਨ ਵਿੱਚ ਸ਼ਾਨਦਾਰ ਢੰਗ ਨਾਲ ਹੋਇਆ ਤੇ ਪੂਰੀ ਤਰ੍ਹਾਂ ਸੁਪਰ ਸਫਲ ਰਿਹਾ। ਦਰਸ਼ਕਾਂ ਦੇ ਉਤਸ਼ਾਹ ਨੇ ਹਾਲ ਨੂੰ ਭਰ ਕੇ ਰੱਖ ਦਿੱਤਾ ਅਤੇ ਹਰ ਕਿਸੇ ਨੇ ਰੂਹਾਨੀ ਸੰਗੀਤ ਦਾ ਆਨੰਦ ਮਾਣਿਆ।
ਇਸ ਪ੍ਰੋਗਰਾਮ ਦਾ ਆਯੋਜਨ ਸਾਂਝਾ ਪੰਜਾਬ ਵੱਲੋਂ ਕੀਤਾ ਗਿਆ ਸੀ ਜਿਸ ਦੇ ਮੁੱਖ ਆਯੋਜਕ ਜਸਬੀਰ ਸਰਾਈ ਅਤੇ ਸੰਤੋਖ ਜੱਜ ਸਨ। ਪ੍ਰੋਗਰਾਮ ਦੇ ਦੌਰਾਨ ਦਰਸ਼ਕਾਂ ਦੀ ਵੱਡੀ ਗਿਣਤੀ ਨੇ ਸ਼ਮੂਲੀਅਤ ਕੀਤੀ। ਇਹ ਪੂਰਾ ਪਰਿਵਾਰਕ ਸ਼ੋਅ ਸੀ ਜਿਸ ਵਿੱਚ ਹਰ ਉਮਰ ਦੇ ਲੋਕਾਂ ਨੇ ਕੰਵਰ ਗਰੇਵਾਲ ਦੀ ਰੂਹਾਨੀ ਆਵਾਜ਼ ਅਤੇ ਸੁਫ਼ੀ ਰਾਗਾਂ ਦਾ ਆਨੰਦ ਮਾਣਿਆ। ਸਟੇਜ ਦੀ ਮਜ਼ਬੂਤ ਹੋਸਟਿੰਗ ਜੋਤ ਹਰਜੋਤ ਨੇ ਕੀਤੀ।
ਇਸ ਮੌਕੇ ਅੰਤਰਰਾਸ਼ਟਰੀ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਨੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ੇਸ਼ ਧੰਨਵਾਦ ਸੰਸਾਰ ਰੈਸਟੋਰੈਂਟ, ਸੁਰਿੰਦਰ ਮਹੇ, ਗੁਰਮਿਤ ਜੱਜ, ਮਨੀ ਗਰੇਵਾਲ, ਨਿਰਮਲ ਛੱਬੜੀ, ਕਾਲਾ ਟਰੇਸੀ ਅਤੇ ਦੋਵੇਂ ਕੱਬਡੀ ਕਲੱਬਾਂ ਨੂੰ ਕੀਤਾ ਗਿਆ। SM Brothers ਦੀ ਮਿਹਨਤ ਅਤੇ ਪ੍ਰਬੰਧਕੀ ਕਾਰਨ ਬੌਬ ਹੋਪ ਥੀਏਟਰ, ਸਟਾਕਟਨ ਵਿੱਚ ਹੋਏ ਤਿੰਨ ਵੱਡੇ ਪ੍ਰੋਗਰਾਮ ਪੂਰੀ ਤਰ੍ਹਾਂ ਹਾਊਸਫੁੱਲ ਰਹੇ। ਹਰ ਇੱਕ ਸ਼ੋਅ ਨੇ ਦਰਸ਼ਕਾਂ ਦੇ ਦਿਲਾਂ 'ਤੇ ਡੂੰਘਾ ਅਸਰ ਛੱਡਿਆ ਅਤੇ ਇਹ ਸਮਾਗਮ ਪੰਜਾਬੀ ਸੁਫ਼ੀ ਸੰਗੀਤ ਲਈ ਯਾਦਗਾਰ ਸਾਬਤ ਹੋਏ।
ਸ. ਬਾਜਵਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਸਟਾਕਟਨ ਦੀਆਂ ਯਾਦਾਂ ਵਿੱਚ ਇਕ ਨਵਾਂ ਇਤਿਹਾਸ ਜੋੜ ਦਿੱਤਾ ਹੈ। ਦਰਸ਼ਕਾਂ ਦੇ ਮੁਤਾਬਕ ਸ਼ੋਅ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ।