ਇਟਲੀ! ਇਟਲੀ! ਕਰਵਾ ਦਿੱਤੀ ਰਾਣੇ ਅਠੌਲਾ ਨੇ

ਗੀਤਕਾਰ ਰਾਣਾ ਅਠੌਲਾ ਦੀ ਕਲਮ ਨਾਲ ਲਿਖੇ ਗੀਤ &ldquoਇਟਲੀ&rdquo ਨੇ ਜਿੱਤਿਆ ਸਰੋਤਿਆਂ ਦਾ ਦਿਲ!


ਜ਼ਰੂਰੀ ਨਹੀਂ ਹਰ ਗੀਤ ਦੀ ਸੂਰ ਸਾਨੂੰ ਕੇਵਲ ਅਨੰਦ ਹੀ ਦੇਵੇ! ਕੁਝ ਗੀਤਾਂ ਦੇ ਸੁਰ ਤੇ ਬੋਲ ਸਾਨੂੰ ਅਨੰਦ ਵਿੱਚ ਝੂਮਣ ਦੇ ਨਾਲ ਨਾਲ ਬਹੁਤ ਕੁਝ ਸਿਖਾ ਵੀ ਦਿੰਦੇ ਹਨ, ਕੁਝ ਗੀਤ ਇਤਿਹਾਸ ਰਚ ਦਿੰਦੇ ਹਨ ਤੇ ਕੁਝ ਗੀਤ ਅਮਰ ਹੋ ਜਾਂਦੇ ਹਨ। ਯੂਰਪ ਦੇ ਦੇਸ਼ ਇਟਲੀ ਵੱਸਦੇ ਗੀਤਕਾਰ ਰਾਣਾ ਅਠੌਲਾ ਦਾ ਲਿਖਿਆ &ldquoਇਟਲੀ&rdquo ਗੀਤ ਜਿਸ ਨੂੰ ਬਹੁਤ ਪਿਆਰੀ ਅਵਾਜ਼ ਵਿੱਚ ਮਨਜੀਤ ਸ਼ਾਲ੍ਹਾਪੁਰੀ ਵੱਲੋਂ ਗਾਇਆ ਗਿਆ ਹੈ। ਇਹ ਗੀਤ ਜਿੱਥੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ਉਸ ਦੇ ਨਾਲ ਨਾਲ ਇਟਲੀ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਵੀ ਬਾਖੂਬੀ ਬਿਆਨ ਕਰ ਰਿਹਾ ਹੈ। ਜਿਸ ਕਿਸੇ ਨੂੰ ਇਟਲੀ ਦੀ ਵਿਲੱਖਣਤਾ ਨਹੀਂ ਵੀ ਪਤਾ ਸੀ ਉਸ ਨੂੰ ਵੀ ਇਟਲੀ ਬਾਰੇ ਪੂਰੀ ਜਾਣਕਾਰੀ ਇਹ ਗੀਤ ਦੇ ਰਿਹਾ ਹੈ।


ਪੰਜਾਬੀ ਜਦੋਂ ਵੀ ਪਰਵਾਸ ਕਰਦੇ ਹਨ ਜਾਂ ਕਹਿ ਲਵਾਂ ਕਿ ਪਰਦੇਸੀਆਂ ਲਈ ਬਹੁਤ ਔਖਾ ਹੁੰਦਾ ਹੈ ਦੂਜੇ ਦੇਸ਼, ਦੂਜੀ ਬੋਲੀ, ਦੂਜੇ ਵਾਤਾਵਰਨ ਵਿੱਚ ਘੁਲ ਮਿਲ ਜਾਣਾ। ਢਿੱਡ ਦੀ ਖ਼ਾਤਰ ਬਹੁਤ ਸਾਰੇ ਚਾਅ ਦਾਅ ਤੇ ਲੱਗ ਜਾਂਦੇ ਹਨ ਪਰ ਜੇ ਕੋਈ ਆਪਣੇ ਸ਼ੌਕ/ਚਾਅ ਪੂਰੇ ਕਰਦਾ ਹੈ ਖ਼ਾਸ ਕਰਕੇ ਆਪਣੀ ਮਾਂ ਬੋਲੀ ਪੰਜਾਬੀ ਲਈ ਜਾ ਫੇਰ ਜਿਸ ਮੁਲਕ ਵਿੱਚ ਅਸੀਂ ਮਿਹਨਤ ਕਰਕੇ ਆਪਣੇ ਸ਼ੋਕ ਪੂਰੇ ਕਰ ਰਹੇ ਹਾਂ ਦੀ ਸਿਫ਼ਤ ਕਰਦਾ ਹੈ ਜਿਵੇਂ ਵੀਰ ਰਾਣਾ ਅਠੌਲਾ ਜੀ ਨੇ &ldquoਇਟਲੀ&rdquo ਗੀਤ ਲਿਖ ਕੇ ਕੀਤੀ ਅਤੇ ਮਨਜੀਤ ਸ਼ਾਲ੍ਹਾਪੁਰੀ ਜੀ ਨੇ ਉਸੇ ਗੀਤ ਨੂੰ ਸੁਰੀਲੀ ਅਵਾਜ਼ ਵਿੱਚ ਗਾ ਕੇ ਕੀਤੀ ਹੈ। ਇਸ ਨਵੇਂ ਗੀਤ ਦਾ ਸੰਗੀਤ "ਏ.ਵੀ.ਆਰ" ਇਟਲੀ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡੀਓ "ਗੁਰੀ ਪ੍ਰੋਡਕਸ਼ਨ" ਵੱਲੋਂ ਤਿਆਰ ਕੀਤੀ ਗਈ ਹੈ । ਗਾਣੇ ਦਾ ਲੇਬਲ "ਯੁਵੀ ਰਿਕਾਰਡਜ਼" ਦੁਆਰ ਦਿੱਤਾ ਗਿਆ ਹੈ।

ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਗੀਤ ਸੁਣੀਏ ਤੇ ਇਹਨਾਂ ਵੀਰਾਂ ਦੀ ਹੌਸਲਾ ਅਫ਼ਜਾਈ ਜਰੂਰ ਕਰੀਏ।

ਪੰਜਾਬੀਆਂ ਨੇ ਇਟਲੀ ਵਿੱਚ ਰਹਿ ਕੇ ਕਮਾਈ ਦੇ ਨਾਲ ਨਾਲ, ਆਪਣੇ ਪੰਜਾਬੀ ਵਿਰਸੇ ਵਿਰਾਸਤ, ਸੱਭਿਆਚਾਰ, ਮਾਂ ਬੋਲੀ ਨੂੰ ਸਾਂਭਣ ਵਿੱਚ ਵੀ ਪਹਿਲ ਕਦਮੀ ਕੀਤੀ ਹੈ। ਇਟਲੀ ਰਹਿੰਦਾ ਸਾਰਾ ਪੰਜਾਬੀ ਭਾਈਚਾਰਾ ਸਤਿਕਾਰ ਤੇ ਮੁਬਾਰਕਾਂ ਦਾ ਹੱਕਦਾਰ ਹੈ।

ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਪੰਜਾਬੀ ਭਾਈਚਾਰੇ ਦੀ ਏਕਤਾ ਤੇ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੇ ਤੇ ਹਮੇਸ਼ਾ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ।


ਸਰਬਜੀਤ ਸਿੰਘ ਜਰਮਨੀ

Tirthsingh3@yahoo.com