ਮਾਂ ਬਣਨ ਵਾਲੀ ਹੈ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ-ਰਾਜਨੇਤਾ ਰਾਘਵ ਚੱਢਾ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਖੂਬਸੂਰਤ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੋਮਵਾਰ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਰਾਹੀਂ ਪ੍ਰੈਗਨੈਂਸੀ ਦੀ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਨੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ, ਜਿਸ 'ਤੇ ਨਵਜੰਮੇ ਬੱਚੇ ਦੇ ਛੋਟੇ ਪੈਰਾਂ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ ਅਤੇ ਇਸ 'ਤੇ 1 + 1 = 3 ਲਿਖਿਆ ਹੈ, ਜਿਸਦਾ ਮਤਲਬ ਹੈ ਕਿ ਹੁਣ ਉਹਨਾਂ ਦਾ ਪਰਿਵਾਰ ਵਧਣ ਵਾਲਾ ਹੈ। ਇਸ ਦੇ ਨਾਲ ਹੀ, ਜੋੜੇ ਨੇ ਕੈਪਸ਼ਨ ਵਿੱਚ ਲਿਖਿਆ, 'ਸਾਡੀ ਛੋਟੀ ਜਿਹੀ ਦੁਨੀਆ, ਜਲਦੀ ਆ ਰਹੀ ਹੈ।'