"ਬਦਲਾ ਜੱਟੀ ਦਾ" ਸਮੇਤ ਦਰਜ਼ਨ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ_,ਭੂਸ਼ਨ ਮਦਾਨ ਪੇਸ਼ਕਸ਼

ਹਿੱਟ ਪੰਜਾਬੀ ਫ਼ਿਲਮਾਂ ਗੁੱਗੂ ਹੈ ਯੋਗਰਾਜ ਨੇ ਦੌਰ ਵਿੱਚ ਦੇਣ ਵਾਲੇ ਨਿਰਮਾਤਾ ਭੂਸ਼ਨ ਮਦਾਨ ਸਾਫ ਦਿਲ ਤੇ ਮੂੰਹ ਤੇ ਗੱਲ ਆਖਣ ਵਾਲੇ ਇਨਸਾਨ ਨੇ ਤੇ ਓਹਨਾਂ ਜਿਸ ਨਾਲ ਵੀ ਨਿਭਾਈ ਦਿਲੋਂ ਨਿਭਾਈ ਹੈ।ਇੱਕ ਨਹੀਂ ਕਈ ਸੁਪਰ ਹਿੱਟ ਫਿਲਮਾਂ ਓਹਨਾਂ ਬਣਾਈਆਂ ਹਨ।ਓਹਨਾਂ ਦਾ ਬੈਨਰ ਨੇਹਾ ਮੂਵੀਜ਼ ਹਿੱਟ ਬੈਨਰ ਹੈ।ਓਹ ਫ਼ਿਲਮ ਜਿਸ ਦਾ ਪ੍ਰਸਾਰਨ ਦੂਰਦਰਸ਼ਨ ਜਲੰਧਰ ਤੇ ਦੇਖਣ ਲਈ ਬਜ਼ਾਰ ਬੰਦ ਹੋ ਗਏ ਸਨ ਤੇ ਸਭ ਨੇ ਟੀਵੀ ਤੇ ਫ਼ਿਲਮ ਦੇਖੀ "ਬਦਲਾ ਜੱਟੀ ਦਾ " ਭੂਸ਼ਨ ਮਦਾਨ ਨੇ ਬਣਾਈ।ਸਿਨੇਮਾ ਘਰਾਂ ਵਿੱਚ ਇਸ ਫ਼ਿਲਮ ਨੇ ਅਪਾਰ ਵਪਾਰ ਕੀਤਾ ਸੀ।ਭੂਸ਼ਨ ਮਦਾਨ "ਲਲਕਾਰਾ ਜੱਟੀ ਦਾ " ਤੋਂ "ਮਜਾਜਣ " ਵੀਰਾਂ ਨਾਲ ਸਰਦਾਰੀ " ਅਨੇਕਾਂ ਹਿੱਟ ਫਿਲਮਾਂ ਦੇ ਨਿਰਮਾਤਾ ਰਹੇ।ਗੁੱਗੂ ਗਿੱਲ ਨਾਲ ਓਹਨਾਂ ਦੇ ਅੱਛੇ ਸੰਬੰਧ ਤੇ ਇਕਬਾਲ ਢਿੱਲੋਂ ਗਰੁੱਪ ਨਾਲ ਵੀ ਓਹਨਾਂ ਦਿਲੋਂ ਕੰਮ ਕੀਤਾ।ਆਪਣੀ ਪਤਨੀ ਅਨੀਤਾ ਮਦਾਨ ਨਾਲ ਖੁਸ਼ੀ ਖੁਸ਼ੀ ਮੁੰਬਈ ਜੀਵਨ ਗੁਜ਼ਰ ਕਰ ਰਹੇ ਭੂਸ਼ਨ ਮਦਾਨ ਨੇ ਜਿਥੇ ਤੱਕ ਹੋ ਸਕੇ ਹਰ ਲੋੜਵੰਦ ਦਾ ਸਾਥ ਦਿੱਤਾ ਹੈ।ਓਹ ਦੇਸ਼ ਵਿਦੇਸ਼ ਵਿਖੇ ਆਪਣੀਆਂ ਸਫਲ ਫ਼ਿਲਮਜ਼ ਲਈ ਕਾਮਯਾਬ ਨਿਰਮਾਤਾ ਦੇ ਕਈ ਐਵਾਰਡ ਹਾਸਲ ਕਰਨ ਵਾਲੇ ਭੂਸ਼ਨ ਮਦਾਨ ਹੁਣ ਫਿਰ ਨਵੇਂ ਪ੍ਰੋਜੇਕਟ ਤੇ ਕੰਮ ਕਰ ਰਹੇ ਹਨ।ਭੂਸ਼ਨ ਮਦਾਨ ਨੇ ਕਾਫੀ ਨਵੇਂ ਚਿਹਰੇ ਅੱਗੇ ਲਿਆਂਦੇ ਹਨ ਜਿਹਨਾਂ ਵਿੱਚ ਦੀਪਕਾ ਸਿੰਘ ਵੀ ਸ਼ਾਮਿਲ ਹੈ।ਇਸ ਦੇ ਇਲਾਵਾ ਓਹਨਾਂ ਅਰਸ਼ਦ ਖਾਨ ਨੂੰ ਵੀ ਹੀਰੋ ਬਣਾਇਆ ਤੇ ਕ੍ਰਿਸ਼ਨ ਸਾਹਨੀ ਨੂੰ ਨਿਰਦੇਸ਼ਕ ਵਜੋਂ ਸਥਾਪਿਤ ਕੀਤਾ ਹੈ।ਯਾਰਾਂ ਦੇ ਯਾਰ ਮਦਾਨ ਸਾਬ ਆਖਦੇ ਹਨ ਕਿ ਨੇ ਕਿਸੇ ਦਾ ਨਾ ਮਾੜਾ ਕੀਤਾ ਹੈ ਨਾ ਰੱਬ ਕਰਾਏ ਤੇ ਪੰਜਾਬੀ ਫ਼ਿਲਮਾਂ ਤਰੱਕੀ ਕਰਨ ਖੁਸ਼ੀ ਹੁੰਦੀ ਹੈ।ਭੂਸ਼ਨ ਮਦਾਨ ਦੀ ਕਾਬਲੀਅਤ ਕਿ ਰਮੇਸ਼ੇਵਾਰੀ ਨੇ ਜਦ ਪੰਜਾਬੀ ਫ਼ਿਲਮ ਬਣਾਈ ਤਦ ਓਹਨਾਂ ਭੂਸ਼ਨ ਮਦਾਨ ਨੂੰ ਕਾਰਜਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ।ਭੂਸ਼ਨ ਮਦਾਨ ਆਖਦੇ ਹਨ ਕਿ ਓਹ ਨੇਕ ਨੀਯਤ ਨਾਲ ਕੰਮ ਕਰਦੇ ਰਹੇ ਨੇ ਤੇ ਸਭ ਦਾ ਭਲਾ ਮੰਗਦੇ ਹਨ।ਪੇਸ਼ਕਸ਼ _ਅੰਮ੍ਰਿਤ ਪਵਾਰ।