ਬਰਤਾਨੀਆ: ਸ਼ਰਨ ਸਬੰਧੀ ਅਪੀਲਾਂ ’ਤੇ ਫੈ਼ਸਲੇ ਲਈ ਬਣੇਗੀ ਨਵੀਂ ਸੁਤੰਤਰ ਸੰਸਥਾ

ਬਰਤਾਨੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਸ਼ਰਨ ਸਬੰਧੀ ਅਪੀਲਾਂ ਦੇ ਮਾਮਲਿਆਂ &rsquoਚ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਵਧ ਰਹੇ ਬੈਕਲਾਗ ਨੂੰ ਨਜਿੱਠਣ ਲਈ ਇੱਕ ਨਵੀਂ ਸੁਤੰਤਰ ਸੰਸਥਾ ਸਥਾਪਤ ਕੀਤੀ ਜਾਵੇਗੀ। ਇਸ ਹਫ਼ਤੇ ਜਾਰੀ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਸ਼ਰਨ ਪ੍ਰਣਾਲੀ ਨੂੰ ਸੁਧਾਰਨਾ ਹੈ, ਤਾਂ ਜੋ ਇਸ ਗੱਲ &rsquoਤੇ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ ਕਿ ਕੀ ਕਿਸੇ ਸ਼ਰਨਾਰਥੀ ਨੂੰ ਬਰਤਾਨੀਆ ਵਿੱਚ ਰਹਿਣ ਦਾ ਅਧਿਕਾਰ ਹੈ। ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਵਾਪਸੀ ਵਿੱਚ ਤੇਜ਼ੀ ਲਿਆਉਣਾ ਹੈ, ਜਿਨ੍ਹਾਂ ਨੂੰ ਸ਼ਰਨ ਦਾ ਅਧਿਕਾਰ ਨਹੀਂ ਹੈ ਅਤੇ ਨਾਲ ਹੀ ਉਨ੍ਹਾਂ ਹੋਟਲਾਂ ਨੂੰ ਖਾਲੀ ਕਰਵਾਉਣਾ ਹੈ ਜਿੱਥੇ ਸ਼ਰਨ ਮੰਗਣ ਵਾਲੇ ਲੋਕ ਆਪਣੀ ਅਪੀਲ ਦੇ ਅੰਤਿਮ ਫੈਸਲੇ ਦੀ ਉਡੀਕ ਕਰ ਰਹੇ ਹਨ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵੱਡੇ ਪੱਧਰ &rsquoਤੇ ਵਿਰੋਧ ਪ੍ਰਦਰਸ਼ਨ ਅਤੇ ਜਵਾਬੀ ਪ੍ਰਦਰਸ਼ਨ ਹੋਏ ਹਨ।