ਫਲੋਰੀਡਾ ਘਟਨਾ 'ਤੇ ਹਮਦਰਦੀ ਅਤੇ ਮ੍ਰਿਤਕ ਪਰਿਵਾਰਾਂ ਨੂੰ ਇਕ ਲੱਖ ਡਾਲਰ ਦੀ ਮਦਦ ਦਾ ਐਲਾਨ: ਐਸਐਫਜੇ

ਹਰਜਿੰਦਰ ਸਿੰਘ ਦਾ ਮਾਮਲਾ ਦੁਖਦਾਈ ਗਲਤਫਹਿਮੀ ਦਾ ਹੈ, ਨਾ ਕਿ ਜਾਣਬੁੱਝ ਕੇ ਜਾਂ ਦੁਰਭਾਵਨਾਪੂਰਨ ਕਾਰਵਾਈ ਦਾ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਐਸਐਫਜੇ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਸੇਂਟ ਲੂਸੀ ਕਾਉਂਟੀ ਜੇਲ੍ਹ, ਫਲੋਰੀਡਾ ਵਿਖੇ ਹਰਜਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਦਸਿਆ ਕਿ ਮੈਂ ਹਰਜਿੰਦਰ ਸਿੰਘ ਨੂੰ ਇੱਕ ਸਿੱਖ ਭਾਈਚਾਰਕ ਸੰਗਠਨ ਸਿੱਖਸ ਫਾਰ ਜਸਟਿਸ ਦੇ ਮਨੁੱਖੀ ਅਧਿਕਾਰ ਵਕੀਲ ਵਜੋਂ ਮਿਲਿਆ ਹਾਂ। ਉਨ੍ਹਾਂ ਪਰਿਵਾਰਾਂ ਜਿਨ੍ਹਾਂ ਨੇ ਇਸ ਦੁਖਦਾਈ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ, ਉਨ੍ਹਾਂ ਜਾਨਾਂ ਦੀ ਥਾਂ ਕੌਈ ਨਹੀਂ ਲੈ ਸਕਦਾ ਅਤੇ ਅਸੀਂ ਇਸ ਦੁਖਦਾਇਕ ਸੋਗ ਵਿੱਚ ਆਪਣੀ ਹਮਦਰਦੀ ਪ੍ਰਗਟ ਕਰ ਰਹੇ ਹਾਂ। ਸਾਡੀਆਂ ਪ੍ਰਾਰਥਨਾਵਾਂ ਪਰਿਵਾਰਾਂ ਦੇ ਨਾਲ ਹਨ, ਅਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਇਸ ਦਰਦਨਾਕ ਸਮੇਂ ਵਿੱਚ ਅਸੀਂ ਫਲੋਰੀਡਾ ਦੇ ਲੋਕਾਂ ਨਾਲ ਇੱਕਮੁੱਠਤਾ ਵਿੱਚ ਵੀ ਖੜ੍ਹੇ ਹਾਂ। ਉਨ੍ਹਾਂ ਦਸਿਆ ਕਿ ਕੀਤੀ ਗਈ ਮੁਲਾਕਾਤ ਵਿੱਚ ਮੈਂ ਦੇਖਿਆ ਕਿ ਹਰਜਿੰਦਰ ਸਿੰਘ ਵੀ ਸੋਗ ਮਨਾ ਰਿਹਾ ਹੈ, ਜੋ ਕੁਝ ਵਾਪਰਿਆ ਹੈ ਉਸ ਲਈ ਭਾਰੀ ਮਾਨਸਿਕ ਪੀੜਾ ਲੈ ਰਿਹਾ ਹੈ। ਮੈਂ ਉਸਦੀਆਂ ਅੱਖਾਂ ਵਿੱਚ ਗਹਿਰਾ ਦੁੱਖ ਦੇਖਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਦੱਸਣਾ ਮਹੱਤਵਪੂਰਨ ਹੈ ਕਿ ਹਰਜਿੰਦਰ ਸਿੰਘ ਦਾ ਮਾਮਲਾ ਇਕ ਦੁਖਦਾਈ ਗਲਤਫਹਿਮੀ ਦਾ ਹੈ, ਨਾ ਕਿ ਜਾਣਬੁੱਝ ਕੇ ਜਾਂ ਦੁਰਭਾਵਨਾਪੂਰਨ ਕੀਤੀ ਗਈ ਕਾਰਵਾਈ ਦਾ। ਹਰਜਿੰਦਰ ਸਿੰਘ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਨਿਕਲਿਆ ਸੀ। ਉਸ ਨਾਲ ਗਲਤ ਪੇਸ਼ ਆਉਣਾ ਜਾਂ ਉਸਨੂੰ ਇੱਕ ਦੁਰਭਾਵਨਾਪੂਰਨ ਕਾਤਲ ਵਜੋਂ ਪੇਸ਼ ਕਰਨਾ ਗਲਤ, ਬੇਇਨਸਾਫ਼ੀ ਅਤੇ ਖ਼ਤਰਨਾਕ ਹੋਵੇਗਾ। ਕਿਉਕਿ ਜੋ ਹੋਇਆ ਉਹ ਇੱਕ ਇਤਫ਼ਾਕਿਨ ਹਾਦਸਾ ਸੀ ਜਿਸਨੇ ਬਹੁਤ ਸਾਰੇ ਲੋਕਾਂ ਨੂੰ ਦਰਦ ਦਿੱਤਾ, ਪਰ ਇਹ ਦੁਰਭਾਵਨਾ ਜਾਂ ਗਲਤ ਇਰਾਦੇ ਨਾਲ ਕੀਤਾ ਗਿਆ ਕੰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਦਾ ਰਹਿਣ ਵਾਲਾ ਇੱਕ ਸਿੱਖ ਹਰਜਿੰਦਰ, ਮੋਦੀ ਸਰਕਾਰ ਦੇ ਅਤਿਆਚਾਰ ਤੋਂ ਦੁੱਖੀ ਹੁੰਦਿਆਂ ਦੇਸ਼ ਛੱਡ ਕੇ ਭੱਜ ਗਿਆ ਕਿਉਕਿ ਭਾਰਤ ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ ਆਜ਼ਾਦੀ ਪਸੰਦ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਪਿਛੋਕੜ ਦੇ ਨਾਲ ਹਰਜਿੰਦਰ ਸਖ਼ਤ ਮਿਹਨਤ ਅਤੇ ਸਨਮਾਨ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਅਮਰੀਕਾ ਆਇਆ ਸੀ। ਉਨ੍ਹਾਂ ਕਿਹਾ ਕਿ ਹਮਦਰਦੀ ਦੇ ਸੰਕੇਤ ਵਜੋਂ ਸਿੱਖਸ ਫਾਰ ਜਸਟਿਸ ਮ੍ਰਿਤਕ ਪੀੜਤਾਂ ਦੇ ਪਰਿਵਾਰਾਂ ਲਈ 1ਲੱਖ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦੇਣ ਦਾ ਵਾਅਦਾ ਕਰ ਰਿਹਾ ਹੈ, ਜੋ ਕਿ ਉਨ੍ਹਾਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦੇ ਦਫ਼ਤਰ ਰਾਹੀਂ ਦਿੱਤੀ ਜਾਵੇਗੀ।