ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸਜ਼ ਐਂਡ ਟੈਕਨਾਲੋਜੀ ( PSCST ) ਵਲੋਂ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਸਨਮਾਨ * ਵਾਤਾਵਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਲਈ ਹੋਏ ਸਨਮਾਨਿਤ * ਆਪਣੇ ਪੱਧਰ 'ਤੇ ਕਰ ਰਹੇ ਨੇ ਵਾਤਾਵਰਨ ਦੀ ਨਿਰੰਤਰ ਨਿਸ਼ਕਾਮ ਸੇਵਾ

ਸ੍ਰੀ ਅਨੰਦਪੁਰ ਸਾਹਿਬ-ਪੰਜਾਬ ਸਟੇਟ ਕੌਂਸਲ ਫਾਰ ਸਾਇੰਸਜ਼ ਐਂਡ ਟੈਕਨਾਲੋਜੀ ਵਲੋਂ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ 2025 ਜੋ ਕਿ ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਐਜੂਕੇਸ਼ਨ ) ਰੂਪਨਗਰ ਵੱਲੋਂ ਸ੍ਰੀ ਦਸ਼ਮੇਸ਼ ਅਕੈਡਮੀ ਵਿਖੇ ਆਯੋਜਿਤ ਕੀਤਾ ਗਿਆ ਇਸ ਵਿੱਚ ਪੰਜਾਬ ਪੱਧਰ 'ਤੇ ਛੇ ਜਿਲ੍ਹਿਆਂ  ਫਤਿਹਗੜ੍ਹ ਸਾਹਿਬ , ਰੂਪਨਗਰ , ਜਲੰਧਰ , ਸ਼ਹੀਦ ਭਗਤ ਸਿੰਘ ਨਗਰ , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਪਟਿਆਲਾ ਨੇ ਭਾਗ ਲਿਆ। ਇਸ ਮੌਕੇ ਸਟੇਟ ਐਵਾਰਡੀ ਪ੍ਰਸਿੱਧ ਲੇਖਕ ਵਾਤਾਵਰਨ - ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੂੰ ਉਨਾਂ ਵੱਲੋਂ ਵਾਤਾਵਰਨ ਲਈ ਨਿਰੰਤਰ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਲਈ ਵਿਸ਼ੇਸ਼ ਤੌਰ 'ਤੇ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸਜ਼ ਐਂਡ ਟੈਕਨਾਲੋਜੀ ( PSCST ) ਅਤੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਪੰਜਾਬ ਦੇ ਕੋਆਰਡੀਨੇਟਰ ਡਾਕਟਰ ਕੇ. ਐਸ. ਬਾਠ ਨੇ ਪ੍ਰਸ਼ੰਸਾ - ਪੱਤਰ ਅਤੇ ਸਨਮਾਨ ਚਿੰਨ ਦੇ ਕੇ ਇਸ ਪੰਜਾਬ ਲੈਵਲ ਦੇ ਵੱਡੇ ਪੱਧਰ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ ) ਪ੍ਰੇਮ ਕੁਮਾਰ ਮਿੱਤਲ , ਡਾਕਟਰ ਰੀਨਾ ਚੱਡਾ ਜਨਰਲ ਮੈਨੇਜਰ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ( IPCA ) , ਡਾਕਟਰ ਮੰਦਾਕਿਨੀ ਠਾਕੁਰ ਪ੍ਰੋਜੈਕਟ ਸਾਇੰਟਿਸਟ ਪੰਜਾਬ ਸਟੇਟ ਕੌਂਸਲ ਫਾਰ ਸਾਇੰਸਜ਼ ਐਂਡ ਟੈਕਨਾਲੋਜੀ , ਡਾਕਟਰ ਸੋਨੂੰ ਵਾਲੀਆ ਪ੍ਰਿੰਸੀਪਲ ਸ੍ਰੀ ਦਸ਼ਮੇਸ਼ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਕੁਆਰਡੀਨੇਟਰ ਰੂਪਨਗਰ ਸੁਖਜੀਤ ਸਿੰਘ ਕੈਂਥ , ਡਾਕਟਰ ਵਿਸ਼ਾਲੀ ਸਿੰਘ ਪਾਈ ਜੈਮ ਫਾਊਂਡੇਸ਼ਨ ਪੂਨਾ ਮਹਾਂਰਾਸ਼ਟਰ , ਬਿਊਟੀ ਸ਼ਰਮਾ , ਰਜੇਸ਼ ਧਰਮਾਣੀ , ਚਰਨਜੀਤ ਬੰਗਾ ਅਤੇ ਸਮੂਹ ਜਿਲ੍ਹਿਆਂ ਤੋਂ ਆਏ ਹੋਏ ਅਧਿਆਪਕ ਸਾਹਿਬਾਨ ਤੇ ਉਹਨਾਂ ਦੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਉਹਨਾਂ ਨੂੰ ਵਾਤਾਵਰਨ ਦੀ ਸੇਵਾ ਕਰਨ ਦਾ ਪਰਮਾਤਮਾ ਨੇ ਬਲ ਬਖਸ਼ਿਆ ਹੈ ਅਤੇ ਨਾਲ਼ ਹੀ ਸਭ ਪ੍ਰਬੰਧਕਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸਟੇਟ ਪੱਧਰ ਦੇ ਸਰਕਾਰੀ ਸੀ.ਐਲ. ਓਰੀਐਂਟੇਸ਼ਨ ਪ੍ਰੋਗਰਾਮ ਦੇ ਦੌਰਾਨ ਵਾਤਾਵਰਨ ਦੇ ਲਈ ਕੀਤੇ ਜਾ ਰਹੇ ਕਾਰਜਾਂ ਸਦਕਾ ਮੈਨੂੰ ਵਿਸ਼ੇਸ਼ ਤੌਰ 'ਤੇ ਇੰਨੇ ਵੱਡੇ ਪੱਧਰ 'ਤੇ ਸਨਮਾਨਿਤ ਕੀਤਾ।