ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪੀੜਤਾਂ ਲਈ ਕੀਤਾ ਮਦਦ ਦਾ ਐਲਾਨ

ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸੂਬੇ ਵਿਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਇਸ ਦੇ ਨਾਲ ਹੀ ਸਰਤਾਜ ਫਾਊਂਡੇਸ਼ਨ ਵੱਲੋਂ ਮਦਦ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਵਾਹਿਗੁਰ ਅੱਗੇ ਅਰਦਾਸ ਕੀਤੀ ਕਿ ਜ਼ਿੰਦਗੀ ਜਲਦ ਮੁੜ ਆਪਣੀ ਖੁਸ਼ਹਾਲੀ ਭਰੀ ਸੁਭਾਵਿਕ ਚਾਲ &lsquoਚ ਆਵੇ।

ਡਾ. ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ &lsquoਤੇ ਪਾਈ ਪੋਸਟ ਵਿਚ ਕਿਹਾ ਕਿ ਇਹ ਬੇਚਾਰਗੀ ਦੇਖਣੀ ਬੜੀ ਔਖੀ ਏ, ਬੇਬਸੀ ਦੀਆਂ ਇਹ ਕੁਰਲਾਹਟਾਂ ਕਿਤੇ ਰੱਬ ਸੁਣਦਾ ਹੋਵੇ, ਹੜ੍ਹਾਂ ਦੀ ਇਸ ਮਾਰ ਕਾਰਨ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਕਈ ਪਰਿਵਾਰ ਬੇਘਰ ਹੋ ਗਏ, ਰੋਜ਼ਗਾਰ ਦੇ ਵਸੀਲੇ ਖ਼ਤਮ ਹੋ ਗਏ, ਬੱਚੇ, ਔਰਤਾਂ ਤੇ ਬਜ਼ੁਰਗਾਂ ਲਈ ਇਹ ਹੋਰ ਵੀ ਮੁਸੀਬਤ ਦੀਆਂ ਘੜੀਆਂ ਨੇ।

ਇਸ ਔਖੇ ਵਕਤ ਵਿੱਚ ਅਸੀਂ Sartaaj Foundation ਵੱਲੋਂ ਅਸੀਂ ਆਪਣੇ ਹਿੱਸੇ ਦੀ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਤੇ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਦੁੱਖ-ਭਰੀ ਘੜੀ ਵਿੱਚ ਲੋਕਾਈ ਦਾ ਹੌਂਸਲਾ ਬਣੋ, ਤੁਹਾਡਾ ਥੋੜ੍ਹਾ ਜਿਹਾ ਸਹਿਯੋਗ ਵੀ ਕਿਸੇ ਮੁਸੀਬਤ-ਜ਼ਦਾ ਪਰਿਵਾਰ ਲਈ ਵੱਡੀ ਰਾਹਤ ਬਣ ਸਕਦਾ ਹੈ। ਵਾਹਿਗੁਰੂ ਸਭ ਪ੍ਰਭਾਵਿਤ ਪਰਿਵਾਰਾਂ ਨੂੰ ਹੌਂਸਲਾ ਬਖ਼ਸ਼ਣ ਤੇ ਅਰਦਾਸ ਕਰਦੇ ਹਾਂ ਕਿ ਜ਼ਿੰਦਗੀ ਜਲਦ ਦੁਬਾਰਾ ਆਪਣੀ ਖ਼ੁਸ਼ਹਾਲੀ ਭਰੀ ਸੁਭਾਵਿਕ ਚਾਲ ਵਿੱਚ ਆਵੇ ਜੀ।