ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਦਾ IPL ਕਰੀਅਰ ਸਮਾਪਤ, ਐਲਾਨਿਆ ਸੰਨਿਆਸ
_27Aug25074241AM.jpeg)
ਦਿੱਗਜ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ &lsquoਤੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ। ਅਸ਼ਵਿਨ ਨੇ ਲਿਖਿਆ-ਕਹਿੰਦੇ ਹਨ ਹਰ ਅੰਤ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਇਕ IPL ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖਤਮ ਹੋ ਰਿਹਾ ਹੈ ਪਰ ਕਈ ਵਿਦੇਸ਼ੀ ਲੀਗ ਵਿਚ ਖੇਡਣ ਦਾ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅਸ਼ਵਿਨ IPL 2025 ਵਿਚ CSK ਟੀਮ ਦੇ ਹਿੱਸਾ ਸਨ ਪਰ ਉਹ ਜ਼ਿਆਦਾ ਮੈਚ ਨਹੀਂ ਖੇਡੇ ਸਨ। ਉਨ੍ਹਾਂ ਨੇ IPL ਵਿਚ ਇਸ ਸਾਲ ਆਖਰੀ ਮੈਚ 20 ਮਈ ਨੂੰ ਖੇਡਿਆ ਸੀ। ਉਨ੍ਹਾਂ ਨੂੰ ਟੀਮ ਤੋਂ ਰਿਲੀਜ ਕੀਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਅਸ਼ਵਿਨ IPL ਵਿਚ 5 ਵੱਖ-ਵੱਖ ਟੀਮਾਂ ਵੱਲੋਂ ਖੇਡ ਚੁੱਕੇ ਹਨ। ਅਸ਼ਵਿਨ ਨੇ ਹੋਰ ਲਿਖਿਆ ਇੰਨੇ ਸਾਲਾਂ ਦੀਆਂ ਸ਼ਾਨਦਾਰ ਯਾਦਾਂ ਤੇ ਰਿਸ਼ਤਿਆਂ ਲਈ ਸਾਰੇ ਫ੍ਰੈਂਚਾਈਜੀ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਤੇ ਸਭ ਤੋਂ ਜ਼ਰੂਰੀ IPL ਤੇ BCCI ਦਾ ਜੋ ਉੁਨ੍ਹਾਂ ਨੇ ਮੈਨੂੰ ਹੁਣ ਤੱਕ ਮੌਕਾ ਦਿੱਤਾ ਹੈ। ਅੱਗੇ ਜੋ ਵੀ ਹੈ ਉਸ ਦਾ ਆਨੰਦ ਲੈਣਤੇ ਉਸ ਦਾ ਪੂਰਾ ਫਾਇਦਾ ਚੁੱਕਣ ਲਈ ਮੈਂ ਉਤਸੁਕ ਹਾਂ।