ਸਮਰਾਲਾ ਅਦਾਲਤ ਵੱਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ

ਸਮਰਾਲਾ &ndash ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸਮਰਾਲਾ ਅਦਾਲਤ ਨੇ ਗੁਰੂ ਰੰਧਾਵਾ ਵਿਰੁੱਧ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 2 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਦਰਅਸਲ, ਹਾਲ ਹੀ ਵਿੱਚ ਗੁਰੂ ਰੰਧਾਵਾ ਦਾ ਨਵਾਂ ਗੀਤ &lsquoਸਿਰਾ&rsquo ਰਿਲੀਜ਼ ਹੋਇਆ ਸੀ। ਇਸ ਗੀਤ ਦੀ ਕੁਝ ਸ਼ਬਦਾਵਲੀ &lsquoਤੇ ਇਤਰਾਜ਼ ਉਠਾਇਆ ਗਿਆ ਹੈ। ਪਿੰਡ ਬਰਮਾ, ਤਹਿਸੀਲ ਸਮਰਾਲਾ ਦੇ ਵਾਸੀ ਰਾਜਦੀਪ ਸਿੰਘ ਮਾਨ ਨੇ ਇਸ ਗੀਤ ਦੇ ਕੁਝ ਬੋਲਾਂ ਵਿਰੁੱਧ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਗੀਤ ਵਿੱਚ ਵਰਤੇ ਗਏ ਬੋਲ &ldquoਓ ਜੱਟਾ ਦੇ ਆ ਕਾਕੇ ਬੱਲੀਏ, ਜੰਮਿਆਂ ਨੂੰ ਗੁੜ੍ਹਤੀ &lsquoਚ ਮਿਲਦੀ ਅਫੀਮ ਐ&rdquo ਇਤਰਾਜ਼ਯੋਗ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਨੋਟਿਸ ਜਾਰੀ ਕਰਕੇ ਗੁਰੂ ਰੰਧਾਵਾ ਨੂੰ 2 ਸਤੰਬਰ ਨੂੰ ਹਾਜ਼ਰ ਹੋਣ ਲਈ ਕਿਹਾ ਹੈ।

ਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰੂ ਰੰਧਾਵਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਹੁਣ ਅਦਾਲਤੀ ਕਾਰਵਾਈ ਤਹਿਤ ਉਹਨਾਂ ਨੂੰ ਪੇਸ਼ ਹੋਣਾ ਪਵੇਗਾ।