ਵੇਂ ਵੀਜ਼ਾ ਨਿਯਮਾਂ ਤੋਂ ਬਾਅਦ ਐੱਫ-1 ਵੀਜ਼ਾ ਦੇ ਵਿਦਿਆਰਥੀ ਪਹਿਲੇ ਸਾਲ ’ਚ ਕੋਰਸ ਅਤੇ ਯੂਨੀਵਰਸਿਟੀਆਂ ਨਹੀਂ ਬਦਲ ਸਕਣਗੇ

ਅਮਰੀਕਾ &rsquoਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਨਵੇਂ ਦਾਖਲ ਹੋਏ ਵਿਦਿਆਰਥੀ ਹੁਣ ਤੁਰੰਤ ਯੂਨੀਵਰਸਿਟੀਆਂ ਬਦਲ ਨਹੀਂ ਸਕਣਗੇ, ਸਗੋਂ ਇਕ ਸਾਲ ਦੀ ਪੜ੍ਹਾਈ ਸਫ਼ਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਹੀ ਅਜਿਹਾ ਕਰ ਸਕਣਗੇ।
ਐਫ-1 ਵੀਜ਼ਾ (ਸਟੂਡੈਂਟ ਵੀਜ਼ਾ) ਪ੍ਰੋਗਰਾਮ ਨੂੰ ਸਖਤ ਕਰਨ ਵਾਲੇ ਨਵੇਂ ਨਿਯਮ ਦੇ ਅਗਲੇ 30 ਤੋਂ 60 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਲਾਗੂ ਹੋਣ ਦੀ ਉਮੀਦ ਹੈ ਅਤੇ ਇਹ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਤ ਕਰੇਗਾ ਜੋ ਆਮ ਤੌਰ ਉਤੇ ਅਮਰੀਕਾ ਵਿਚ ਅਗੱਸਤ ਵਿਚ ਦਾਖ਼ਲੇ ਦੀ ਚੋਣ ਕਰਦੇ ਹਨ। ਨਵਾਂ ਢਾਂਚਾ ਇਕੋ ਅਕਾਦਮਿਕ ਪੱਧਰ ਉਤੇ ਕਈ ਡਿਗਰੀਆਂ ਪ੍ਰਾਪਤ ਕਰਨ ਦੀ ਪ੍ਰਥਾ ਨੂੰ ਵੀ ਖਤਮ ਕਰਦਾ ਹੈ, ਜਿਵੇਂ ਕਿ ਇਕ ਤੋਂ ਬਾਅਦ ਇਕ ਮਾਸਟਰ ਪ੍ਰੋਗਰਾਮ, ਅਮਰੀਕਾ ਛੱਡੇ ਬਿਨਾਂ ਅਤੇ ਨਵੇਂ ਵੀਜ਼ਾ ਲਈ ਅਰਜ਼ੀ ਦਿਤੇ ਬਿਨਾਂ। ਇਕ ਹੋਰ ਵੱਡਾ ਬਦਲਾਅ ਪੋਸਟ-ਓਪੀਟੀ ਗ੍ਰੇਸ ਪੀਰੀਅਡ ਨੂੰ ਘਟਾਉਣਾ ਹੈ। ਅਪਣੀ ਵਿਕਲਪਕ ਪ੍ਰੈਕਟੀਕਲ ਸਿਖਲਾਈ (ਓ.ਪੀ.ਟੀ.) ਪੂਰੀ ਕਰਨ ਵਾਲੇ ਵਿਦਿਆਰਥੀਆਂ ਕੋਲ ਹੁਣ ਅਧਿਕਾਰ ਖਤਮ ਹੋਣ ਤੋਂ ਬਾਅਦ ਦੇਸ਼ ਵਿਚ ਰਹਿਣ ਲਈ 60 ਦੀ ਬਜਾਏ ਸਿਰਫ 30 ਦਿਨ ਹੋਣਗੇ। ਗਰੈਜੂਏਟ ਵਿਦਿਆਰਥੀਆਂ ਲਈ, ਆਉਣ ਤੋਂ ਬਾਅਦ ਪ੍ਰੋਗਰਾਮਾਂ ਜਾਂ ਯੂਨੀਵਰਸਿਟੀਆਂ ਨੂੰ ਬਦਲਣ ਦੇ ਲਚਕੀਲੇਪਣ ਨੂੰ ਹਟਾ ਦਿਤਾ ਗਿਆ ਹੈ। ਉਨ੍ਹਾਂ ਨੂੰ ਵੀਜ਼ਾ ਮਨਜ਼ੂਰੀ ਦੇ ਸਮੇਂ ਅਪਣੇ ਆਈ-20 ਫਾਰਮ ਉਤੇ ਸੂਚੀਬੱਧ ਸਕੂਲ ਨੂੰ ਜਾਰੀ ਰਖਣਾ ਚਾਹੀਦਾ ਹੈ।