ਬਰਤਾਨੀਆ 'ਚ ਜਿਨਸੀ ਅਪਰਾਧ ਮਾਮਲਿਆਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਸੱਭ ਤੋਂ ਜ਼ਿਆਦਾ

ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ ਚਾਰ ਸਾਲਾਂ &rsquoਚ ਬਰਤਾਨੀਆਂ &rsquoਚ ਜਿਨਸੀ ਅਪਰਾਧਾਂ ਲਈ ਸਜ਼ਾ ਸੁਣਾਏ ਗਏ ਵਿਦੇਸ਼ੀਆਂ ਦੀ ਗਿਣਤੀ &rsquoਚ ਕਾਫੀ ਵਾਧਾ ਹੋਇਆ ਹੈ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸੱਭ ਤੋਂ ਵੱਧ ਹੈ। ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਵਿਚੋਂ ਭਾਰਤੀਆਂ ਦੀ ਗਿਣਤੀ &rsquoਚ 257 ਫੀ ਸਦੀ ਦਾ ਵਾਧਾ ਹੋਇਆ ਹੈ, ਜਦਕਿ ਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁਲ ਗਿਣਤੀ &rsquoਚ 62 ਫੀ ਸਦੀ ਦਾ ਵਾਧਾ ਹੋਇਆ ਹੈ।

ਇਹ ਅੰਕੜੇ ਬਰਤਾਨੀਆਂ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਉਤੇ ਅਧਾਰਤ ਹਨ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ (ਸੀ.ਐੱਮ.ਸੀ.) ਨੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ। ਸੀ.ਐਮ.ਸੀ. ਨੇ ਇਸ ਹਫਤੇ ਅਪਣੇ ਵਿਸ਼ਲੇਸ਼ਣ ਵਿਚ ਕਿਹਾ, &lsquo&lsquoਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿਚਕਾਰ 62 ਫ਼ੀ ਸਦੀ ਵਧ ਕੇ 687 ਤੋਂ 1,114 ਹੋ ਗਈ ਹੈ। ਇਸ ਸਮੇਂ ਦੌਰਾਨ, ਇਨ੍ਹਾਂ ਅਪਰਾਧਾਂ ਲਈ ਬਿ੍ਰਟਿਸ਼ ਸਜ਼ਾ ਦੀ ਦਰ ਵਿਚ 39.31 ਫ਼ੀ ਸਦੀ ਦਾ ਵਾਧਾ ਹੋਇਆ।&rsquo&rsquo ਥਿੰਕ ਟੈਂਕ ਦੇ ਅੰਕੜਿਆਂ ਅਨੁਸਾਰ, ਭਾਰਤੀ 2021 ਤੋਂ ਸੂਚੀ ਵਿਚ ਸਿਖਰ ਉਤੇ ਬਣੇ ਹੋਏ ਹਨ, ਜਦੋਂ ਉਨ੍ਹਾਂ ਉਤੇ ਅਜਿਹੇ 28 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ।

ਇਸ ਤੋਂ ਬਾਅਦ 2022 &rsquoਚ 53, 2023 &rsquoਚ 67 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। 2021 ਤੋਂ 2024 ਦੇ ਵਿਚਕਾਰ, ਜਿਨਸੀ ਅਪਰਾਧ ਸੂਚੀ ਵਿਚ ਚੋਟੀ ਦੇ ਪੰਜ ਦੇਸ਼ਾਂ &rsquoਚ, ਨਾਈਜੀਰੀਅਨਾਂ ਦੇ ਮਾਮਲਿਆਂ ਵਿਚ 166 ਫ਼ੀ ਸਦੀ, ਇਰਾਕੀ ਲੋਕਾਂ ਦੇ ਮਾਮਲਿਆਂ ਵਿਚ 160 ਫ਼ੀ ਸਦੀ, ਸੂਡਾਨੀ ਦੇ ਮਾਮਲਿਆਂ ਵਿਚ 117 ਫ਼ੀ ਸਦੀ ਅਤੇ ਅਫਗਾਨ ਦੇ ਮਾਮਲਿਆਂ ਵਿਚ 115 ਫ਼ੀ ਸਦੀ ਦਾ ਵਾਧਾ ਹੋਇਆ ਹੈ।