ਮੈਂ ਜਦੋਂ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ‘ਵੋਟ ਅਧਿਕਾਰ’ ਨਹੀਂ ਖੋਹਣ ਦੇਵਾਂਗੀ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉਹ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਣਗੇ। ਉਨ੍ਹਾਂ ਨੇ ਭਾਜਪਾ &rsquoਤੇ ਦੋਸ਼ ਲਾਇਆ ਕਿ ਉਹ ਬੰਗਾਲੀਆਂ &rsquoਤੇ &lsquoਭਾਸ਼ਾਈ ਅਤਿਵਾਦ&rsquo ਫੈਲਾ ਰਹੀ ਹੈ। ਕੋਲਕਾਤਾ &rsquoਚ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਵੋਟਰ ਸੂਚੀਆਂ ਵਿੱਚ ਵੋਟਰਾਂ ਦੇ ਨਾਮ ਹਟਾਉਣ ਮਨਸ਼ੇ ਨਾਲ ਸਰਵੇਖਣ ਕਰਨ ਲਈ ਪੂਰੇ ਦੇਸ਼ &rsquoਚੋਂ 500 ਤੋਂ ਵੱਧ ਟੀਮਾਂ ਪੱਛਮੀ ਬੰਗਾਲ &rsquoਚ ਤਾਇਨਾਤ ਕੀਤੀਆਂ ਹਨ।