ਭਾਰਤ ‘ਤੇ ਅੱਜ ਤੋਂ ਟਰੰਪ ਦਾ 50% ਅਮਰੀਕੀ ਟੈਰਿਫ ਲਾਗੂ, 5.4 ਲੱਖ ਕਰੋੜ ਨਿਰਯਾਤ ‘ਤੇ ਪਵੇਗਾ ਅਸਰ

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਾਮਾਨਾਂ &lsquoਤੇ ਅੱਜ ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਗਲੋਬਲ ਟ੍ਰੇਡ ਰਿਸਰਚ ਇਨਿਸ਼ਿਏਟਿਵ ਦੀ ਰਿਪੋਰਟ ਮੁਤਾਬਕ ਇਹ ਨਵਾਂ ਟੈਰਿਫ ਭਾਰਤ ਦੇ ਲਗਭਗ 5.4 ਲੱਖ ਕਰੋੜ ਦੇ ਐਕਸਪੋਰਟ ਨੂੰ ਪ੍ਰਭਾਵਿਤ ਕਰ ਸਕਦਾ ਹੈ। 50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਕੱਪੜੇ, ਜੇਮਸ-ਜਵੈਲਰੀ, ਫਰਨੀਚਰ, ਸੀ ਫੂਡ ਵਰਗੇ ਭਾਰਤੀ ਪ੍ਰੋਡਕਟਸ ਮਹਿੰਗੇ ਹੋ ਜਾਣਗੇ ਤੇ ਇਸ ਨਾਲ ਇਨ੍ਹਾਂ ਦੀ ਮੰਗ ਵਿਚ 70 ਫੀਸਦੀ ਦੀ ਕਮੀ ਆ ਸਕਦੀ ਹੈ। ਚੀਨ,ਵੀਅਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਨ੍ਹਾਂ ਸਾਮਾਨਾਂ ਨੂੰ ਸਸਤੇ ਰੇਟ &lsquoਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਾਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ।
ਅਮਰੀਕਾ ਭਾਰਤੀ ਆਟੋ ਪਾਰਟਸ ਲਈ ਸਭ ਤੋਂ ਵੱਡਾ ਬਾਜ਼ਾਰ ਹੈ। FV25 ਵਿਚ ਆਟੋ ਪਾਰਟਸ ਦੇ ਕੁੱਲ ਨਿਰਯਾਤ ਦਾ ਲਗਭਗ 32 ਫੀਸਦੀ ਹਿੱਸਾ ਅਮਰੀਕਾ ਗਿਆ। ਟੈਰਿਫ ਵਾਧੇ ਨਾਲ 7 ਬਿਲੀਅਨ ਡਾਲਰ (ਲਗਭਗ 61,000 ਕਰੋੜ ਰੁਪਏ) ਦੇ ਸਾਲਾਨਾ ਆਟੋ ਪਾਰਟਸ ਵਿਚ 30,000 ਕਰੋੜ ਰੁਪਏ ਦਾ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਇੰਜੀਨੀਅਰਿੰਗ ਗੁੱਡਸ ਛੋਟੇ ਤੇ ਮੱਧਮ ਉਦਮ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਇੰਜੀਨੀਅਰਿੰਗ ਗੁੱਡਸ ਦੇ 40 ਫੀਸਦੀ ਨਿਰਯਾਤ ਵਿਚ ਯੋਗਦਾਨ ਦਿੰਦੇ ਹਨ। ਇਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।