ਹਾਕੀ ਏਸ਼ੀਆ ਕੱਪ 2025 ‘ਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਨੇ ਲਗਾਈ ਹੈਟ੍ਰਿਕ

ਹਾਕੀ ਏਸ਼ੀਆ ਕੱਪ 2025 ਵਿਚ ਮੇਜ਼ਬਾਨ ਭਾਰਤ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਬਿਹਾਰ ਦੇ ਰਾਜਗੀਰ ਵਿਚ ਖੇਡੇ ਗਏ ਪੂਲ-ਏ ਦੇ ਮੁਕਾਬਲੇ ਵਿਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਲਗਾਈ। ਉਨ੍ਹਾਂ ਨੇ ਮੈਚ ਦੇ 20ਵੇਂ, 33ਵੇਂਤੇ 47ਵੇਂ ਮਿੰਟ ਵਿਚ ਗੋਲ ਦਾਗੇ। ਭਾਰਤ ਲਈ ਪਹਿਲਾ ਗੋਲ ਦੂਜੇ ਕੁਆਰਟਰ ਵਿਚ ਜੁਗਰਾਜ ਸਿੰਘ ਨੇ ਪਨੈਲਟੀ ਕਾਰਨਰ &lsquoਤੇ ਕੀਤਾ ਸੀ। ਚੀਨ ਤੋਂ ਦੂ ਸ਼ਿਹਾਓ ਨੇਪਹਿਲਾ, ਚੇਨ ਬੇਨਹਾਈ ਨੇ ਦੂਜਾ ਤੇ ਗਾਓ ਜੀਸ਼ੇਂਗ ਨੇ ਤੀਜਾ ਗੋਲ ਕੀਤਾ। ਮੈਚ ਦੇ ਸਾਰੇ 7 ਗੋਲ ਪਨੈਲਟੀ ਕਾਰਨਰ &lsquoਤੇ ਆਏ ਹਨ।
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਅਟੈਕਿੰਗ ਖੇਡ ਦਿਖਾਇਆ। ਟੀਮ ਨੂੰ 2 ਪਨੈਲਟੀ ਕਾਰਨਰ ਮਿਲੇ ਪਰ ਭਾਰਤੀ ਖਿਡਾਰੀ ਉਸ ਨੂੰ ਗੋਲ ਵਿਚ ਨਹੀਂ ਬਦਲ ਸਕੇ। ਹਾਲਾਂਕਿ ਚੀਨ ਨੇ 13ਵੇਂ ਮਿੰਟ ਵਿਚ ਮੈਚ ਦਾ ਪਹਿਲਾ ਗੋਲ ਕਰ ਦਿੱਤਾ। ਦੂ ਸ਼ਿਹਾਓ ਨੇ ਪਨੈਲਟੀ ਕਾਰਨਰ &lsquoਤੇ ਸ਼ਾਨਦਾਰ ਲੋਅ ਡ੍ਰੈ-ਫਿਲਕ ਲਗਾਉਂਦੇ ਹੋਏ ਇਹ ਗੋਲ ਕੀਤਾ। ਗੇਂਦ ਭਾਰਤੀ ਡਿਫੈਂਡਰ ਦੀ ਸਟਿੱਕ ਨਾਲ ਲੱਗ ਕੇ ਗੋਲ ਪੋਸਟ ਦੇ ਅੰਦਰ ਚਲੀ ਗਈ।